ਨੋਟਬੰਦੀ ਦੇ ਦੋ ਸਾਲ : ਮਨਮੋਹਨ ਸਿੰਘ ਵਲੋਂ ਮਨਹੂਸ ਫੈਸਲਾ ਕਰਾਰ ਦਿਤੇ ਜਾਣ 'ਤੇ ਜੇਤਲੀ ਦਾ ਪਲਟਵਾਰ
Published : Nov 8, 2018, 2:11 pm IST
Updated : Nov 8, 2018, 2:12 pm IST
SHARE ARTICLE
Manmohan Singh Former PM India
Manmohan Singh Former PM India

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਬੀਮਾਰ ਸੋਚ ਵਾਲਾ ਅਤੇ ਮਨਹੂਸ ਕਦਸ ਦੱਸਿਆ ਹੈ। ਉਨ੍ਹਾਂ ਕਿਹਾ ਇਸ ਨੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ

ਨਵੀਂ ਦਿੱਲੀ, ( ਪੀਟੀਆਈ ) : ਅੱਜ ਤੋਂ ਠੀਕ ਦੋ ਸਾਲ ਪਹਿਲਾਂ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਨੋਟਬੰਦੀ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਦੇਸ਼ ਵਿਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਬੰਦ ਹੋ ਗਏ ਸਨ। ਅੱਜ ਨੋਟਬੰਦੀ ਦੇ ਦੋ ਸਾਲ ਪੂਰ ਹੋਣ ਤੇ ਵਿਪੱਖੀ ਪਾਰਟੀਆਂ ਨੇ ਇਸ ਨੂੰ ਇਕ ਵਾਰ ਫਿਰ ਕਾਲਾ ਦਿਨ ਕਰਾਰ ਦਿਤਾ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨੋਟਬੰਦੀ ਨੂੰ ਬੀਮਾਰ ਸੋਚ ਵਾਲਾ ਅਤੇ ਮਨਹੂਸ ਕਦਸ ਦੱਸਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ

DemonetizationDemonetization

ਚਾਹੇ ਉਹ ਕਿਸੀ ਵੀ ਧਰਮ, ਪੇਸ਼ੇ ਜਾਂ ਸਮੁਦਾਇ ਦਾ ਹੋਵੇ। ਨੋਟਬੰਦੀ ਨਾਲ ਜੀਡੀਪੀ ਵਿਚ ਗਿਰਾਵਟ ਆਉਣ ਦੇ ਨਾਲ ਹੀ ਇਸ ਦੇ ਹੋਰ ਅਸਰ ਵੀ ਦੇਖੇ ਜਾ ਰਹੇ ਹਨ। ਛੋਟੇ ਅਤੇ ਮੱਧ ਵਰਗੀ ਪੇਸ਼ੇ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਜਿਸ ਨੂੰ ਨੋਟ ਬੰਦੀ ਨੇ ਪੂਰੀ ਤਰਾਂ ਤੋੜ ਕੇ ਰੱਖ ਦਿਤਾ। ਅਰਥ ਵਿਵਸਥਾ ਲਗਾਤਾਰ ਜੂਝ ਰਹੀ ਹੈ ਜਿਸ ਦਾ ਅਸਰ ਰੋਜ਼ਗਾਰ ਤੇ ਵੀ ਪੈ ਰਿਹਾ ਹੈ। ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਇੰਨਫਰਾਸਟਰਕਚਰ ਲਈ ਦਿਤੇ ਜਾਣ ਵਾਲੇ ਕਰਜ਼ ਅਤੇ ਬੈਂਕਾਂ ਦੀਆਂ ਗ਼ੈਰ ਵਿੱਤੀ ਸੇਵਾਵਾਂ ਤੇ ਵੀ ਮਾੜਾ ਅਸਰ ਪਿਆ ਹੈ।

Gross Domestic Product Gross Domestic Product

ਨੋਟਬੰਦੀ ਨਾਲ ਰੁਪਏ ਦਾ ਪੱਧਰ ਹੇਠਾਂ ਚਲਾ ਗਿਆ ਜਿਸ ਨਾਲ ਮੈਕਰੋ ਆਰਥਿਕਤਾ ਵੀ ਪ੍ਰਭਾਵਿਤ ਹੋਈ ਹੈ। ਦੂਜੇ ਪਾਸੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਨੋਟਬੰਦੀ ਨੂੰ ਇਕ ਸਫਲ ਕਦਮ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਦੋ ਸਾਲ ਵਿਚ ਕਾਲੇ ਧਨ ਵਿਚ ਕਮੀ ਆਈ ਹੈ ਅਤੇ ਇਨਕਮ ਟੈਕਸ ਰਿਟਰਨ ਭਰਨ ਵਿਚ ਵੀ ਵਾਧਾ ਦੇਖਿਆ ਗਿਆ ਹੈ। ਤ੍ਰਣਮੂਲ ਕਾਂਗਰਸ ਮੁਖੀ ਅਤੇ ਬੰਗਾਲ ਦੀ ਮੁਖ ਮੰਤਰੀ ਮਮਤਾ ਬਨਰਜੀ ਨੇ ਨੋਟਬੰਦੀ ਦੇ ਦਿਨ ਨੂੰ ਕਾਲਾ ਦਿਨ ਕਿਹਾ।

Minister of Finance Arun JaitleyMinister of Finance Arun Jaitley

ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਇਸ ਨੂੰ ਇਕ ਕੁਦਰਤੀ ਆਫ਼ਤ ਦੱਸਦੇ ਹੋਏ ਟਿੱਪਣੀ ਕੀਤੀ ਕਿ ਨੋਟਬੰਦੀ ਕਾਰਨ ਨਵੇਂ ਨੋਟ ਛਾਪਣ ਦੇ ਨਾਮ ਤੇ 8 ਹਜ਼ਾਰ ਕਰੋੜ ਰੁਪਏ ਦਾ ਖਰਚ ਆਇਆ, 15 ਲੱਖ ਲੋਕਾਂ ਦੀਆਂ ਨੌਕਰੀਆਂ ਗਈਆਂ ਅਤੇ 100 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਇਸ ਦੇ ਨਾਲ ਹੀ ਜੀਡੀਪੀ ਵਿਚ ਡੇਢ ਫੀਸਦੀ ਤੱਕ ਦੀ ਗਿਰਾਵਟ ਦਰਜ਼ ਕੀਤੀ ਗਈ। ਸੀਪੀਆਈ  (ਐਮ) ਦੇ ਜਨਰਲ ਸਕੱਤਰ

Shashi TharoorShashi Tharoor

ਸੀਤਾਰਾਮ ਯੇਚੁਰੀ ਨੇ ਕਿਹਾ ਕਿ ਨੋਟਬੰਦੀ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਰਬਾਦ ਕਰ ਦਿਤਾ ਹੈ। ਕਰੋੜਾਂ ਦੀ ਗਿਣਤੀ ਵਿਚ ਜਿਹੜੇ ਲੋਕ ਨਕਦ ਟਰਾਂਜੈਕਸ਼ਨ ਤੇ ਅਪਣਾ ਗੁਜ਼ਾਰਾ ਕਰਦੇ ਸਨ ਉਨ੍ਹਾਂ ਦੀ ਜਿੰਦਗੀ ਬਰਬਾਦ ਹੋ ਗਈ। ਨੋਟਬੰਦੀ ਨਾਲ ਵੱਡੇ ਲੋਕ ਜੋ ਪ੍ਰਧਾਨ ਮੰਤਰੀ ਦੇ ਖਾਸ ਦੋਸਤ ਹਨ ਉਨ੍ਹਾਂ ਨੂੰ ਲੋਕਾਂ ਦੀ ਜਿੰਦਗੀ ਨੂੰ ਲੁੱਟਣ ਦੀ ਸੁਵਿਧਾ ਮਿਲ ਗਈ।

Sitaram YechurySitaram Yechury

ਏਆਈਐਮਆਈਐਮ ਨੇਤਾ ਅਤੇ ਸੰਸਦੀ ਮੰਤਰੀ ਅਸਦੁਦੀਨ ਓਵੈਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ 2019 ਵਿਚ ਸਾਨੂੰ ਨੋਟਬੰਦੀ ਨੂੰ ਭੁੱਲ ਜਾਣ ਲਈ ਕਹਿਣਗੇ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਗੁਜ਼ਰਾਤ 2002 ਦੇ ਦੰਗਿਆਂ ਨੂੰ ਭੁੱਲਣ ਦੀ ਗੱਲ ਕਹੀ ਸੀ ਪਰ ਅਸੀਂ ਨਹੀਂ ਭੁੱਲੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement