
ਵੀਰਵਾਰ ਨੂੰ ਦੀਪਕ ਸ਼ਰਮਾ ਨਾਂ ਤੋਂ ਸੰਚਾਲਿਤ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਵਿਚ ਮੋਦੀ ਅਤੇ ਸੀਐਮ ਯੋਗੀ ਲਈ ਧਮਕੀ ਸੀ।
ਲਖਨਊ : ਕਿਸੇ ਵਿਅਕਤੀ ਨੇ ਬੀਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਟਵਿੱਟਰ ’ਤੇ ਦਿਤੀ। ਇਸ ਨੂੰ ਪੁਲਿਸ ਤੇ ਪ੍ਰਸ਼ਾਸਨਕ ਅਫ਼ਸਰਾਂ ਨੇ ਗੰਭੀਰਤਾ ਨਾਲ ਲਿਆ ਅਤੇ ਜਲਦੀ ਨਾਲ ਕ੍ਰਾਈਮ ਬ੍ਰਾਂਚ ਸਮੇਤ ਪੁਲਿਸ ਦੀਆਂ ਕਈ ਟੀਮਾਂ ਨੂੰ ਜਾਂਚ ਵਿਚ ਲਗਾ ਦਿਤਾ ਗਿਆ।
PM Modi
ਵੀਰਵਾਰ ਨੂੰ ਦੀਪਕ ਸ਼ਰਮਾ ਨਾਂ ਤੋਂ ਸੰਚਾਲਿਤ ਟਵਿੱਟਰ ਅਕਾਊਂਟ ਤੋਂ ਕੀਤੇ ਗਏ ਟਵੀਟ ਵਿਚ ਮੋਦੀ ਅਤੇ ਸੀਐਮ ਯੋਗੀ ਲਈ ਧਮਕੀ ਸੀ। ਇਸ ਦੇ ਨਾਲ ਹੀ ਉਨ੍ਹਾਂ ’ਤੇ ਕਈ ਹੋਰ ਇਤਰਾਜ਼ਯੋਗ ਟਿਪਣੀਆਂ ਵੀ ਕੀਤੀਆਂ ਗਈਆਂ ਸਨ। ਮਾਮਲੇ ਨੂੰ ਪੁਲਿਸ ਨੇ ਨੋਟਿਸ ਵਿਚ ਲਿਆ ਅਤੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਅਧਿਕਾਰੀਆਂ ਨੇ ਕ੍ਰਾਈਮ ਬ੍ਰਾਂਚ ਦੇ ਨਾਲ ਹੀ ਕਈ ਹੋਰਨਾਂ ਟੀਮਾਂ ਨੂੰ ਪੜਤਾਲ ਵਿਚ ਲਗਾ ਦਿਤਾ। ਟੀਮਾਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
Yogi Adityanath
ਡੀਸੀਪੀ ਕ੍ਰਾਈਮ ਪੀਕੇ ਤਿਵਾੜੀ ਨੇ ਐਤਵਾਰ ਨੂੰ ਦਸਿਆ ਕਿ ਟਵਿੱਟਰ ਕੰਪਨੀ ਤੋਂ ਉਕਤ ਅਕਾਊਂਟ ਦੇ ਬਾਰੇ ਵਿਚ ਜਾਣਕਾਰੀ ਮੰਗੀ ਗਈ ਹੈ। ਛਾਣਬੀਣ ਕੀਤੀ ਜਾ ਰਹੀ ਹੈ ਕਿ ਇਹ ਅਕਾਊਂਟ ਜਿਸ ਨਾਂ ਤੋਂ ਬਣਿਆ ਹੈ, ਉਸੇ ਵਿਅਕਤੀ ਦਾ ਹੈ ਜਾਂ ਕਿਸੇ ਨੇ ਫ਼ਰਜ਼ੀ ਆਈਡੀ ਬਣਾ ਰੱਖੀ ਹੈ। ਕਈ ਟੀਮਾਂ ਲੱਗੀਆਂ ਹਨ। ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।