
ਇਸ ਖਤਰੇ ਦੇ ਨਿਪਟਾਰੇ ਲਈ ਦੁਨੀਆ ਦੇ ਵਿਗਿਆਨੀ ਅਤੇ ਸੰਸਥਾਵਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਜੋ ਆਂਕੜੇ ਬੇਹੱਦ ਨਿਰਾਸ਼ਾਜਨਕ ਹਨ।
ਨਵੀ ਦਿੱਲੀ, (ਭਾਸ਼ਾ) : ਦੁਨੀਆ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਗਲੋਬਲ ਵਾਰਮਿੰਗ ਬੀਤੇ 100 ਸਾਲਾਂ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ । ਨਾਸਾ ਦੀ ਇਕ ਰੀਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸਾਲ 2018 ਵਿੱਚ ਗਲੋਬਲ ਵਾਰਮਿੰਗ ਨੇ ਲਗਾਤਾਰ ਨਵਾਂ ਰਿਕਾਰਡ ਕਾਇਮ ਕੀਤਾ ਹੈ । ਇਹ ਪੰਜਵਾਂ ਸਾਲ ਹੈ ਜਦੋਂ ਵਿਸ਼ਵ ਪੱਧਰ 'ਤੇ ਔਸਤਨ ਧਰਤੀ ਦੇ ਤਾਪਮਾਨ ਵਿਚ ਵਿੱਚ ਲਗਾਤਾਰ ਵਾਧਾ ਹੋਇਆ ਹੈ । 1880 ਵਿੱਚ ਜੋ ਪੱਧਰ ਰਿਕਾਰਡ ਹੋਇਆ ਸੀ ,ਇਹ ਉਸ ਤੋਂ ਕਿਤੇ ਵੱਧ ਹੈ।
Earth Temperature
ਇਸ ਮਿਆਦ ਦੌਰਾਨ 12 ਵਿੱਚੋਂ 8 ਮਹੀਨੇ ਭਾਵ ਕਿ ਜਨਵਰੀ ਤੋਂ ਲੈ ਕੇ ਨਵੰਬਰ ਤੱਕ ਹੋਰ ਸਾਲਾਂ ਦੇ ਮੁਕਾਬਲੇ ਜਿਆਦਾ ਗਰਮ ਸਾਬਤ ਹੋਏ ਸਨ । ਇਸ ਖਤਰੇ ਦੇ ਨਿਪਟਾਰੇ ਲਈ ਦੁਨੀਆ ਦੇ ਵਿਗਿਆਨੀ ਅਤੇ ਸੰਸਥਾਵਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਜੋ ਆਂਕੜੇ ਸਾਹਮਣੇ ਆ ਰਹੇ ਹਨ ਉਹ ਬੇਹੱਦ ਨਿਰਾਸ਼ਾਜਨਕ ਹਨ। ਆਉਣ ਵਾਲੇ ਸਮੇਂ ਵਿਚ ਜਿਥੇ ਧਰਤੀ ਦੇ ਤਾਪਮਾਨ ਦਾ ਵਧਣਾ ਜਾਰੀ ਰਹੇਗਾ,
Chinese Academy of Sciences
ਓਥੇ ਹੀ ਧਰਤੀ ਨੂੰ ਠੰਡਾ ਰੱਖਣ ਵਾਲੇ ਕਾਰਕ ਵੀ ਆਪਣਾ ਕੰਮ ਜਾਰੀ ਰੱਖਣਗੇ। ਇਸ ਸਬੰਧੀ ਚਾਇਨੀਜ਼ ਅਕੇਡਮੀ ਆਫ ਸਾਇੰਸੇਜ ਦੇ ਜਿੰਗਾਗ ਦਾਈ ਦਾ ਕਹਿਣਾ ਹੈ ਕਿ ਅਧਿਐਨ ਤੋਂ ਇਸ ਗੱਲ ਦੇ ਸੰਕੇਤ ਮਿਲਦੇ ਹਨ ਕਿ ਜੇਕਰ ਮਲਟੀ ਡੇਕਡਾਨ ਜਲਵਾਯੂ ਚੱਕਰ ਅਪਣੇ ਆਪ ਨੂੰ ਮੁੜ ਤੋਂ ਦੁਹਰਾਉਂਦਾ ਹੈ ਤਾਂ ਇਹ ਇਕ ਤਰ੍ਹਾਂ ਦਾ ਮੁਕਾਬਲਾ ਹੋਵੇਗਾ। 19ਵੀਂ ਸਦੀ ਤੋਂ ਬਾਅਦ ਧਰਤੀ ਦੇ ਔਸਤ ਤਾਪਮਾਨ ਵਿਚ 2 ਡਿਗਰੀ ਫਾਰਨਹੀਟ ਦਾ ਵਾਧਾ ਹੋਇਆ ਹੈ। ਉਥੇ ਹੀ ਬੀਤੇ 35 ਸਾਲਾਂ ਵਿਚ ਧਰਤੀ ਦੇ ਵੱਧ ਰਹੇ ਤਾਪਮਾਨ ਕਾਰਨ ਮੌਸਮ ਵਿਚ ਬਦਲਾਅ ਹੋ ਰਿਹਾ ਹੈ।
Melting iceberg
ਕਿਹਾ ਜਾ ਰਿਹਾ ਹੈ ਕਿ ਸਾਲ 2100 ਤੱਕ ਦੁਨੀਆਂ ਦੇ ਔਸਤ ਤਾਪਮਾਨ ਵਿਚ1 ਤੋਂ 6 ਡਿਗਰੀ ਤੱਕ ਦਾ ਵਾਧਾ ਹੋ ਸਕਦਾ ਹੈ ਜੋ ਕਿ ਇਸ ਵੇਲੇ 15 ਡਿਰੀ ਸੈਂਟੀਗਰੇਡ ਹੈ। ਵੱਧ ਰਹੇ ਤਾਪਮਾਨ ਕਾਰਨ ਹੀ ਆਈਸਬਰਗ ਪਿਘਲ ਰਹੇ ਹਨ ਜਿਸ ਨਾਲ ਸਮੁੰਦਰ ਦਾ ਪੱਧਰ ਵੀ ਵੱਧ ਰਿਹਾ ਹੈ। ਇਸ ਨਾਲ ਹੜ੍ਹਾਂ ਦਾ ਖਤਰਾਂ ਤਾਂ ਵਧਿਆ ਹੈ ਨਾਲ ਹੀ ਸਮੁੰਦਰੀ ਪਾਣੀ ਵੀ ਗਰਮ ਹੋ ਰਿਹਾ ਹੈ।