
ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਯੂਮੰਡਲ ਵਿਚ ਏਅਰੋਸੋਲ ਦਾ ਛਿੜਕਾਅ ਕਰਨ ਨਾਲ ਗਲੋਬਲ ਵਾਰਮਿੰਗ ਅੱਧੀ ਹੋ ਜਾਵੇਗੀ।
ਵਾਸ਼ਿੰਗਟਨ, ( ਭਾਸ਼ਾ ) : ਸਮੂਚਾ ਸੰਸਾਰ ਹਰ ਸਾਲ ਧਰਤੀ ਦੇ ਵਧ ਰਹੇ ਲਗਾਤਾਰ ਤਾਪਮਾਨ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਵਧਦੇ ਤਾਮਪਮਾਨ ਨਾਲ ਗਲੇਸ਼ੀਅਰ ਵੀ ਤੇਜੀ ਨਾਲ ਪਿਘਲ ਰਹੇ ਹਨ। ਇਸ ਕਾਰਨ ਸਮੁੰਦਰ ਦਾ ਪੱਧਰ ਵਧਦਾ ਹੈ ਜਿਸ ਨਾਲ ਤੱਟੀ ਸ਼ਹਿਰਾਂ ਦੇ ਡੁੱਬਣ ਦਾ ਖ਼ਤਰਾ ਹੈ। ਇਸ ਦੀ ਰੋਕਥਾਮ ਲਈ ਵਿਗਿਆਨੀ ਸੂਰਜ ਦੀ ਰੌਸ਼ਨੀ ਦਾ ਅਸਰ ਘਟਾਉਣ 'ਤੇ ਵਿਚਾਰ ਕਰ ਰਹੇ ਹਨ ਤਾਂ ਕਿ ਧਰਤੀ ਦਾ ਤਾਪਮਾਨ ਨਾ ਵਧੇ। ਵਿਗਿਆਨੀ ਵਾਯੂਮੰਡਲ ਵਿਚ ਸਟ੍ਰੈਟੋਫੇਰਿਕ ਏਅਰੋਸੋਲ ਦਾ ਛਿੜਕਾਅ ਕਰਨਗੇ
Howard University
ਤਾਂ ਕਿ ਜ਼ਮੀਨ 'ਤੇ ਸੂਰਜ ਦੀ ਰੌਸ਼ਨੀ ਦਾ ਅਸਰ ਘੱਟ ਹੋ ਜਾਵੇ। ਸੂਖਮ ਠੋਸ ਕਣਾਂ ਜਾਂ ਤਰਲ ਬੂੰਦਾਂ ਦੀ ਹਵਾ ਜਾਂ ਕਿਸੇ ਹੋਰ ਗੈਸ ਦੇ ਮਿਸ਼ਰਨ ਨੂੰ ਏਅਰੋਸੋਲ ਕਿਹਾ ਜਾਂਦਾ ਹੈ। ਧੂੰਦ, ਧੂੜ, ਹਵਾ ਵਿਚ ਮੌਜੂਦ ਪ੍ਰਦੂਸ਼ਕ ਤੱਤ ਅਤੇ ਧੂੰਆ ਏਅਰੋਸੋਲ ਦੇ ਉਦਾਹਰਨ ਹਨ। ਹਾਵਰਡ ਅਤੇ ਯੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇਹ ਖੋਜ ਜਨਰਲ ਇਨਵਾਇਰਮੈਂਟ ਰਿਸਰਚ ਲੈਟਰਸ ਵਿਚ ਪ੍ਰਕਾਸ਼ਤ ਹੋਈ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਵਾਯੂਮੰਡਲ ਵਿਚ ਏਅਰੋਸੋਲ ਦਾ ਛਿੜਕਾਅ ਕਰਨ ਨਾਲ ਗਲੋਬਲ ਵਾਰਮਿੰਗ ਅੱਧੀ ਹੋ ਜਾਵੇਗੀ।
Yale University
ਯੋਜਨਾ ਮੁਤਾਬਕ ਏਅਰੋਸੋਲ ਵਾਯੂਮੰਡਲ ਦੀ ਦੂਜੀ ਪਰਤ ਸਟ੍ਰੈਟੋਸਫੀਅਰ ਵਿਚ ਧਰਤੀ ਤੋਂ ਲਗਭਗ 20 ਕਿਮੀ ਦੀ ਊਂਚਾਈ 'ਤੇ ਛਿੜਕਿਆ ਜਾਵੇਗਾ। ਇਸ ਦੇ ਲਈ ਵਧ ਊਂਚਾਈ ਤੱਕ ਜਾਣ ਵਿਚ ਸਮਰਥ ਜੇਟਸ, ਗੁਬਾਰੇ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਬੰਦੂਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਏਅਰੋਸੋਲ ਵਿਚ ਸਲਫੇਟ ਮੌਜੂਦ ਰਹੇਗਾ। ਵਿਗਿਆਨੀਆਂ ਨੇ ਕਿਹਾ ਹੈ ਕਿ ਅਜੇ ਖੋਜ ਜਾਰੀ ਹੈ ਪਰ ਇੰਨੀ ਊਂਚਾਈ 'ਤੇ ਕਿਸੇ ਜਹਾਜ਼ ਦਾ ਜਾਣਾ ਮੁਸ਼ਕਲ ਹੈ। ਇਸ ਲਈ ਏਅਰੋਸੋਲ ਨੂੰ ਰਾਕੇਟ ਜਾਂ ਪੇਲੋਡ ਰਾਹੀ ਵੀ ਭੇਜਿਆ ਜਾ ਸਕਦਾ ਹੈ।
Melting glaciers
ਇਸ ਯੋਜਨਾ ਨੂੰ ਪੂਰਾ ਹੋਣ ਵਿਚ 15 ਸਾਲ ਤੱਕ ਦਾ ਸਮਾਂ ਲਗੇਗਾ। ਇਸ ਵਿਚ 3.5 ਅਰਬ ਡਾਲਰ ਖਰਚ ਹੋਣਗੇ। ਖਰਚੀਲੀ ਹੋਣ ਦੇ ਨਾਲ ਹੀ ਇਸ ਯੋਜਨਾ ਵਿਚ ਇੰਜੀਨੀਅਰਿੰਗ ਹੁਨਰ ਦੀ ਵੀ ਲੋੜ ਪਵੇਗੀ। ਖੋਜ ਕਰਨ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਏਅਰੋਸੋਲ ਦੇ ਵਾਯੂਮੰਡਲ ਵਿਚ ਛਿੜਕਾਅ ਨਾਲ ਫਸਲਾਂ 'ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਦੇ ਨਤੀਜੇ ਵਜੋਂ ਅਕਾਲ ਜਾਂ ਮੌਸਮ ਵਿਚ ਹੈਰਾਨੀਜਨਕ ਬਦਲਾਅ ਵੀ ਹੋ ਸਕਦੇ ਹਨ। ਇਸ ਖੋਜ ਵਿਚ ਗ੍ਰੀਨਹਾਊਸ ਗੈਸਾਂ ਦੀ ਕੋਈ ਗੱਲ ਨਹੀਂ ਕੀਤੀ ਗਈ ਜੋ ਕਿ ਗਲੋਬਲ ਵਾਰਮਿੰਗ ਦਾ ਮੁਖ ਕਾਰਨ ਹੈ