
ਸਰਜੀਕਲ ਸਟ੍ਰਾਈਕ ਦੇ ਦੌਰਾਨ ਉੱਤਰੀ ਫੌਜੀ ਕਮਾਨ ਦੇ ਕਮਾਂਡਰ ਰਹੇ.....
ਨਵੀਂ ਦਿੱਲੀ (ਭਾਸ਼ਾ): ਸਰਜੀਕਲ ਸਟ੍ਰਾਈਕ ਦੇ ਦੌਰਾਨ ਉੱਤਰੀ ਫੌਜੀ ਕਮਾਨ ਦੇ ਕਮਾਂਡਰ ਰਹੇ (ਰਿਟਾਇਰਡ) ਲੇਫਟੀਨੇਂਟ ਜਨਰਲ ਡੀਐਸ ਹੁੱਡਾ ਦੀ ਟਿੱਪਣੀ ਨੂੰ ਲੈ ਕੇ ਬਿਆਨਬਾਜੀ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ਨੂੰ ਘੇਰਨਾ ਵੀ ਸ਼ੁਰੂ ਕਰ ਦਿਤਾ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਬਿਆਨ ਲਈ ਹੁੱਡਾ ਦੀ ਤਾਰੀਫ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, ਹੁੱਡਾ ਇਕ ਸੱਚੇ ਫੌਜੀ ਜਨਰਲ ਦੀ ਤਰ੍ਹਾਂ ਬੋਲਿਆ ਹੈ। ਭਾਰਤ ਨੂੰ ਤੁਹਾਡੇ ਉਤੇ ਬਹੁਤ ਮਾਣ ਹੈ। ਮਿਸਟਰ 36 ਨੂੰ ਫੌਜ ਨੂੰ ਅਪਣੀ ਨਿਜੀ ਜਾਇਦਾਦ ਦੀ ਤਰ੍ਹਾਂ ਇਸਤੇਮਾਲ ਕਰਨ ਉਤੇ ਨਿਸ਼ਚਿਤ ਰੂਪ ਤੋਂ ਕੋਈ ਸ਼ਰਮ ਨਹੀਂ ਹੈ।
DS Hooda
ਉਨ੍ਹਾਂ ਨੇ ਸਰਜੀਕਲ ਸਟ੍ਰਾਈਕ ਦਾ ਅਪਣੇ ਰਾਜਨੀਤਕ ਫਾਇਦੇ ਲਈ ਇਸਤੇਮਾਲ ਕੀਤਾ ਅਤੇ ਰਾਫੇਲ ਡੀਲ ਦੇ ਜਰੀਏ ਅੰਬਾਨੀ ਦੀ ਜਾਇਦਾਦ 30 ਹਜਾਰ ਕਰੋੜ ਵਧਾਈ। ਧਿਆਨ ਯੋਗ ਹੈ ਕਿ ਮੋਦੀ ਸਰਕਾਰ 36 ਰਾਫੇਲ ਜਹਾਜ਼ ਖਰੀਦ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਨੇ ਇਸ ਉਤੇ ਤੰਜ ਕਰਦੇ ਹੋਏ ਮਿਸਟਰ 36 ਲਿਖਿਆ ਹੈ। ਇਸ ਤੋਂ ਇਲਾਵਾ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਇਸ ਮਸਲੇ ਉਤੇ ਪੀਐਮ ਮੋਦੀ ਉਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ, ਪੀਐਮ ਮੋਦੀ ਦੀ ਛੋਟੀ ਰਾਜਨੀਤੀ ਨੂੰ ਪਰਗਟ ਕਰਨ ਲਈ ਲੇਫਟੀਨੇਂਟ ਜਨਰਲ ਹੁੱਡਾ ਤੁਹਾਡਾ ਧੰਨਵਾਦ!
Rahul Gandhi-PM Modi
ਸਾਡੇ ਸੈਨਿਕਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਕੋਈ ਅਪਣੀ ਸਸਤੇ-ਪਣ ਰਾਜਨੀਤੀ ਲਈ ਇਸਤੇਮਾਲ ਨਹੀਂ ਕਰ ਸਕਦਾ ਹੈ। ਰਾਸ਼ਟਰੀ ਸੁਰੱਖਿਆ ਦੇ ਨਾਲ ਸਮੱਝੌਤਾ ਕਰਨ ਅਤੇ ਬਿਨਾਂ ਵਜ੍ਹਾ ਅਪਣੀ ਛਾਤੀ ਠੋਕਣ ਲਈ ਮੋਦੀ ਜੀ ਪੂਰੀ ਤਰ੍ਹਾਂ ਨਾਲ ਦੋਸ਼ੀ ਹਨ। ਉਥੇ ਹੀ, ਉੱਤਰੀ ਕਮਾਨ ਦੇ ਕਮਾਂਡਰ ਲੇਫਟੀਨੇਂਟ ਜਨਰਲ ਰਣਬੀਰ ਸਿੰਘ ਨੇ ਕਿਹਾ ਕਿ ਸਰਜੀਕਲ ਸਟ੍ਰਾਈਕ ਫੌਜ ਦੇ ਕੋਲ ਮੌਜੂਦ ਵਿਕਲਪਾਂ ਵਿਚੋਂ ਇਕ ਹੈ। ਇਸ ਦਾ ਦੇਸ਼ ਵਿਚ ਸਕਰਾਤਮਕ ਅਸਰ ਹੈ। ਇਸ ਤੋਂ ਅਸੀਂ ਅਤਿਵਾਦ ਨਾਲ ਨਿਬੜਨ ਵਿਚ ਕਾਫ਼ੀ ਹੱਦ ਤੱਕ ਕਾਮਯਾਬ ਹੋਏ ਹਾਂ।