
ਸਰਜੀਕਲ ਸਟ੍ਰਾਈਕ 'ਤੇ ਕਾਂਗਰਸ ਦੇ ਸਵਾਲਾਂ 'ਤੇ ਭਾਜਪਾ ਦੇ ਸੀਨੀਅਰ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ...
ਨਵੀਂ ਦਿੱਲੀ : ਸਰਜੀਕਲ ਸਟ੍ਰਾਈਕ 'ਤੇ ਕਾਂਗਰਸ ਦੇ ਸਵਾਲਾਂ 'ਤੇ ਭਾਜਪਾ ਦੇ ਸੀਨੀਅਰ ਨੇਤਾ ਰਵੀ ਸ਼ੰਕਰ ਪ੍ਰਸਾਦ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾ ਕੇ ਪਾਕਿਸਤਾਨ ਦੇ ਅਤਿਵਾਦੀਆਂ ਦਾ ਹੌਂਸਲਾ ਮਜ਼ਬੂਤ ਕਰ ਰਹੀ ਹੈ। ਕਾਂਗਰਸ ਦੇ ਬਿਆਨਾਂ ਤੋਂ ਲੱਗ ਰਿਹਾ ਹੈ ਕਿ ਹੁਣ ਉਹ ਮੁੱਖ ਧਾਰਾ ਦੀ ਪਾਰਟੀ ਨਹੀਂ ਰਹੀ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਦੋਂ ਪੂਰਾ ਦੇਸ਼ ਭਾਰਤੀ ਫ਼ੌਜ ਦੇ ਜਵਾਨਾਂ ਅਤੇ ਅਧਿਕਾਰੀਆਂ ਦੇ ਸਾਹਸ 'ਤੇ ਮਾਣ ਮਹਿਸੂਸ ਕਰ ਰਿਹਾ ਸੀ ਤਾਂ ਰਾਹੁਲ ਗਾਂਧੀ ਨੇ ਸਰਜੀਕਲ ਸਟ੍ਰਾਈਕ ਨੂੰ ਖੂਨ ਦੀ ਦਲਾਲੀ ਕਿਹਾ ਸੀ।
surgical strikeਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਇਸ ਤੋਂ ਪਹਿਲਾਂ ਸੋਨੀਆ ਗਾਂਧੀ ਮੌਤ ਦੇ ਸੌਦਰਾ ਦਾ ਬਿਆਨ ਦੇ ਚੁੱਕੀ ਹਨ। ਰਾਹੁਲ ਨੂੰ ਚੰਗੀ ਸਿਖ਼ਲਾਈ ਮਿਲੀ ਹੈ ਜੋ ਮੌਤ ਦੇ ਸੌਦਾਗਰ ਤੋਂ ਲੈ ਕੇ ਖ਼ੂਨ ਦੀ ਦਲਾਲੀ ਵਰਗੇ ਬਿਆਨ ਤੋਂ ਸਪੱਸ਼ਟ ਹੁੰਦਾ ਹੈ। ਕਾਨੂੰਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਗ਼ੁਲਾਮ ਨਬੀ ਆਜ਼ਾਦ ਨੇ ਵੀ ਹਾਲ ਹੀ ਵਿਚ ਕਿਹਾ ਸੀ ਕਿ ਭਾਰਤ ਦੀ ਫ਼ੌਜ ਅਤਿਵਾਦੀਆਂ ਨੂੰ ਘੱਟ ਮਾਰਦੀ ਹੈ ਅਤੇ ਕਸ਼ਮੀਰ ਦੇ ਲੋਕਾਂ ਨੂੰ ਜ਼ਿਆਦਾ। ਇਸ ਬਿਆਨ ਨੂੰ ਲੈ ਕੇ ਗ਼ੁਲਾਮ ਨਬੀ ਆਜ਼ਾਦ ਨੂੰ ਅਤਿਵਾਦੀ ਸੰਗਠਨ ਲਸ਼ਕਰ ਏ ਤੋਇਬਾ ਦਾ ਸਰਟੀਫਿਕੇਟ ਮਿਲ ਚੁੱਕਿਆ ਹੈ।
surgical strikeਜਲਦ ਹੀ ਕਾਂਗਰਸ ਪਾਰਟੀ ਨੂੰ ਵੀ ਲਸ਼ਕਰ ਜਾਂ ਪਾਕਿਸਤਾਨ ਦੇ ਕਿਸੇ ਅਤਿਵਾਦੀ ਸੰਗਠਨ ਦਾ ਸਰਟੀਫਿਕੇਟ ਮਿਲ ਜਾਵੇਗਾ। ਭਾਜਪਾ ਨੇਤਾ ਨੇ ਦੋਸ਼ ਲਗਾਇਆ ਕਿ ਕਾਂਗਰਸ ਪਾਰਟੀ ਪਾਕਸਿਤਾਨ ਦੇ ਅਤਿਵਾਦੀਆਂ ਦੇ ਹੌਂਸਲੇ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੀ ਹੈ। ਕਾਂਗਰਸ ਪਾਰਟੀ ਨੇਤਾਵਾਂ ਦੇ ਬਿਆਨ ਤੋਂ ਸਭ ਤੋਂ ਜ਼ਿਆਦਾ ਖ਼ੁਸ਼ੀ ਪਾਕਿਸਤਾਨ ਨੂੰ ਹੋਵੇਗੀ। ਉਨ੍ਹਾਂ ਸਵਾਲ ਕੀਤਾ ਕਿ ਕੀ ਦੇਸ਼ ਦੀ ਫ਼ੌਜ ਦੇ ਮਨੋਬਲ ਨੂੰ ਤੋੜਨਾ ਹੀ ਕਾਂਗਰਸ ਪਾਰਟੀ ਦਾ ਇਕੋ ਇਕ ਮਕਸਦ ਬਚਿਆ ਹੈ? ਕਿਤੇ ਨਾ ਕਿਤੇ ਤਾਂ ਅਸੀਂ ਸਿਆਸਤ ਤੋਂ ਉਪਰ ਉਠ ਕੇ ਕੰਮ ਕਰੀਏ।
ravi shankar prasadਦਸ ਦਈਏ ਕਿ ਕਾਂਗਰਸ ਪਾਰਟੀ ਵਲੋਂ ਸਰਜੀਕਲ ਸਟ੍ਰਾਈਕ ਦਾ ਵੀਡੀਓ ਜਾਰੀ ਕਰਨ ਦੇ ਸਮੇਂ 'ਤੇ ਸਵਾਲ ਉਠਾਏ ਗਏ ਹਨ। ਕਾਂਗਰਸ ਦਾ ਦੋਸ਼ ਹੈ ਕਿ ਮੋਦੀ ਸਰਕਾਰ ਸਰਜੀਕਲ ਸਟ੍ਰਈਕ ਦਾ ਰਜਨੀਤੀਕਰਨ ਕਰ ਰਹੀ ਹੈ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਅੱਜ ਵੀ ਕਾਂਗਰਸ ਵਲੋਂ ਇਕ ਵਾਰ ਰਸਮੀ ਰੂਪ ਨਾਲ ਇਹ ਕਹਿਣ ਤੋਂ ਬਾਅਦ ਕਿ ਅਸੀਂ ਫ਼ੌਜ ਦਾ ਸਨਮਾਨ ਕਰਦੇ ਹਾਂ, ਉਸ ਤੋਂ ਬਾਅਦ ਵਾਰ-ਵਾਰ ਇਹੀ ਗੱਲ ਆਖੀ ਜਾ ਰਹੀ ਹੈ ਕਿ ਜੋ ਇਸ 'ਤੇ ਸਵਾਲ ਉਠਾ ਰਹੇ ਹਨ।
indian army surgical strikeਭਾਜਪਾ ਨੇਤਾ ਨੇ ਕਿਹਾ ਕਿ ਕਾਂਗਰਸ ਪੁੱਛ ਰਹੀ ਹੈ ਕਿ ਇ ਸੀਡੀ ਕਿਥੋਂ ਆਈ, ਇਹ ਹੁਣ ਕਿਉਂ ਜਾਰੀ ਕੀਤੀ ਗਈ, ਪਰ ਕਾਂਗਰਸ ਦੇ ਬਿਆਨਾਂ 'ਤੇ ਜੇਕਰ ਕੋਈ ਸਭ ਤੋਂ ਜ਼ਿਆਦਾ ਖ਼ੁਸ਼ ਹੈ ਤਾਂ ਉਹ ਪਾਕਿਸਤਾਨ ਵਿਚ ਬੈਠੇ ਅਤਿਵਾਦੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਰਗਿਲ ਵਿਜੈ ਦੌਰਾਨ ਵੀ ਕਾਂਗਰਸ ਨੇਤਾਵਾਂ ਨੇ ਭਾਰਤ ਦੀ ਜਿੱਤ 'ਤੇ ਸਵਾਲ ਉਠਾਏ ਸਨ। ਇਸ ਫੁਟੇਜ਼ ਵਿਚ ਸਾਫ਼ ਦਿਸ ਰਿਹਾ ਹੈ ਕਿ ਫ਼ੌਜ ਨੇ ਬਿਨਾਂ ਕਿਸੇ ਖਰੋਚ ਦੇ ਪਾਕਿਸਤਾਨੀ ਅਤਿਵਾਦੀਆਂ ਨੂੰ ਢੇਰ ਕਰ ਦਿਤਾ।
ravi shankar prasadਭਾਜਪਾ ਨੇਤਾ ਕਿਹਾ ਕਿ ਸਰਜੀਕਲ ਸਟ੍ਰਾਈਕ 2016 ਹੋਇਆ ਸੀ, ਉਦੋਂ ਤੋਂ ਹੁਣ ਤਕ ਕਈ ਰਾਜਾਂ ਵਿਚ ਚੋਣਾਂ ਹੋ ਚੁਕੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਕ ਹੀ ਮੰਤਰ ਹੈ ਜੋ ਹੋਣਾ ਹੈ, ਉਹ ਹੋ ਕੇ ਰਹੇਗਾ, ਚਾਹੇ ਤੁਸੀਂ ਕੁੱਝ ਵੀ ਕਹੋ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਕੋਈ ਚੋਣ ਨਹੀਂ ਹੈ। ਸਰਜੀਕਲ ਸਟ੍ਰਾਈਕ ਦੇ ਨਾਂ 'ਤੇ ਰਾਜਨੀਤੀ ਕਰਨ ਦਾ ਦੋਸ਼ ਗ਼ਲਤ ਹੈ।