
ਪੁਲਿਸ ਨੇ ਪਤੀ ਨੂੰ ਗਿਰਫ਼ਤਾਰ ਕਰ ਭੇਜਿਆ ਜੇਲ੍ਹ
ਲਖਨਉ : ਆਗਰਾ ਹਰੀਪਰਵਤ ਪੁਲਿਸ ਨੇ ਸ਼ਨਿੱਚਰਵਾਰ ਨੂੰ ਇਕ ਜੂਤਾ ਕਾਰੋਬਾਰੀ ਸਚਿਨ ਕੁਮਾਰ ਨੂੰ ਗਿਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਲਜ਼ਾਮ ਹੈ ਕਿ ਉਸ ਨੇ ਆਪਣੀ ਘਰਵਾਲੀ ਦੇ ਖਾਤੇ 'ਚੋਂ ਧੋਖਾਧੜੀ ਕਰਕੇ ਲਗਭਗ ਇਕ ਕਰੋੜ ਰੁਪਇਆ ਕਢਵਾ ਲਿਆ ਹੈ। ਮਹਿਲਾ ਨੇ ਕੋਰਟ ਦੇ ਹੁਕਮ 'ਤੇ 12 ਨਵੰਬਰ ਨੂੰ ਥਾਣਾ ਹਰੀਪਰਵਤ ਵਿਚ ਪਤੀ ਸਮੇਤ ਸਹੁਰੇ ਘਰ ਦੇ ਕਈਂ ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ।
file photo
ਨੋਇਡਾ ਵਾਸੀ ਰੀਚਾ ਸ਼ਰਮਾਂ ਦਾ ਸਾਲ 2009 ਵਿਚ ਕਮਲਾ ਨਗਰ ਵਾਸੀ ਸਚਿਨ ਕੁਮਾਰ ਨਾਲ ਵਿਆਹ ਹੋਇਆ ਸੀ। ਪਤੀ ਪਤਨੀ ਥਾਣਾ ਹਰੀਪਰਵਤ ਖੇਤਰ ਦੇ ਸਿਉ ਨਗਰ ਕਲੋਨੀ ਵਿਚ ਗਣਪਤੀ ਰਾਯਲ ਅਪਾਰਟਮੈਂਟ ਵਿਚ ਰਹਿੰਦੇ ਸਨ। ਸਾਲ 2011 ਵਿਚ ਰੀਚਾ ਸ਼ਰਮਾਂ ਨੇ ਸੰਜੇ ਪਲੇਸ ਵਿਚ ਇਕ ਇੰਪੋਰਿਅਮ ਖੋਲ੍ਹਿਆ। ਫਰਮ ਦਾ ਖਾਤਾ ਬੈਂਕ ਆਫ ਇੰਡਿਆ ਵਿਚ ਸੀ। ਰੀਚਾ ਸ਼ਰਮਾਂ ਨੇ ਖਾਤੇ ਵਿਚ ਆਪਣੇ ਜੇਠ ਰਵੀਸ਼ ਕੁਮਾਰ ਨੂੰ ਅਧਿਕਾਰਤ ਕੀਤਾ ਸੀ। ਮਹਿਲਾ ਦਾ ਇਲਜ਼ਾਮ ਹੈ ਕਿ 27 ਮਈ 2018 ਨੂੰ ਪਤੀ ਸਚਿਨ ਕੁਮਾਰ, ਜੇਠ ਰਵੀਸ਼ ਕੁਮਾਰ ਅਤੇ ਸਹੁਰੇ ਹਰੀਸ਼ ਕੁਮਾਰ ਪਿਪੱਲ ਨੇ ਉਸ ਦੇ ਬੇਟੇ ਸਮੇਤ ਉਸ ਨੂੰ ਘਰ ਤੋਂ ਕੱਢ ਦਿੱਤਾ।
file photo
ਮਹਿਲਾ ਦਾ ਇਲਜ਼ਾਮ ਹੈ ਕਿ ਆਗਰਾ ਛੱਡਣ ਤੋਂ ਬਾਅਦ ਉਸਨੇ ਫਰਮ ਨਹੀਂ ਚਲਾਇਆ। ਆਰੋਪ ਹੈ ਕਿ ਪਤੀ,ਜੇਠ ਅਤੇ ਸਹੁਰੇ ਨੇ ਹੌਲੀ-ਹੌਲੀ ਕਰਕੇ ਉਸ ਦੇ ਖਾਤੇ ਅਤੇ ਬੈਂਕ ਐਫ ਡੀ ਨਾਲ ਫਰਜੀ ਤਰੀਕੇ ਨਾਲ ਇਕ ਕਰੋੜ ਰੁਪਏ ਕਢਵਾ ਲਏ। ਮਹਿਲਾ ਨੇ ਥਾਣੇ ਵਿਚ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।
file photo
ਇਸ ਤੋਂ ਬਾਅਦ ਮਹਿਲਾ ਨੇ ਕੋਰਟ ਦੇ ਆਦੇਸ਼ 'ਤੇ ਪਤੀ.ਜੇਠ ਅਤੇ ਸਹੁਰੇ ਦੇ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਾਇਆ ਸੀ। ਥਾਣਾ ਹਰੀਪਰਵਤ ਪੁਲਿਸ ਨੇ ਸ਼ਨਿੱਚਰਵਾਰ ਨੂੰ ਮਹਿਲਾ ਦੇ ਪਤੀ ਸਚਿਨ ਕੁਮਾਰ ਨੂੰ ਗਿਰਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।