ਮਿਡ-ਡੇ-ਮੀਲ ਵਿਚ ਬੱਚਿਆਂ ਨਾਲ ਹੋ ਰਹੀ ਹੈ ਧੋਖਾਧੜੀ, ਦੁੱਧ ਦੀ ਥਾਂ ਪਿਲਾਇਆ ਜਾ ਰਿਹੈ ਪਾਣੀ!
Published : Nov 29, 2019, 12:38 pm IST
Updated : Nov 29, 2019, 12:38 pm IST
SHARE ARTICLE
Mixed with 1 litre milk in a bucket of water served to 85 children in primary school
Mixed with 1 litre milk in a bucket of water served to 85 children in primary school

ਜਦੋਂ ਅਧਿਕਾਰੀਆਂ ਤਕ ਸੂਚਨਾ ਪਹੁੰਚੀ ਤਾਂ ਦੁਬਾਰਾ ਬੱਚਿਆਂ ਨੂੰ ਦੁੱਧ ਵੰਡਿਆ ਗਿਆ।

ਸੋਨਭਦਰ: ਉੱਤਰ ਪ੍ਰਦੇਸ਼ ਦੇ ਸੋਨਭਦਰ ਵਿਚ ਚੋਪਨ ਬਲਾਕ ਦੇ ਸਲਈਬਨਵਾ ਪ੍ਰਾਇਮਰੀ ਸਕੂਲ ਵਿਚ ਮਿਰਜਾਪੁਰ ਦੀ ਤਰ੍ਹਾਂ ਦੀ ਮਿਡ-ਡੇ-ਮੀਲ ਵਿਚ ਬੇਈਮਾਨੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੁੱਧਵਾਰ ਨੂੰ ਬੱਚਿਆਂ ਨੂੰ ਮੈਨਿਊ ਮੁਤਾਬਕ ਦੁੱਧ ਦਿੰਦੇ ਸਮੇਂ 1 ਲੀਟਰ ਦੁੱਧ ਵਿਚ ਇਕ ਬਾਲਟੀ ਪਾਣੀ ਮਿਲਾਇਆ ਗਿਆ ਅਤੇ ਉਸ ਨੂੰ 85 ਬੱਚਿਆਂ ਵਿਚ ਵੰਡਿਆ ਗਿਆ। ਬਾਅਦ ਵਿਚ ਜਦੋਂ ਅਧਿਕਾਰੀਆਂ ਤਕ ਸੂਚਨਾ ਪਹੁੰਚੀ ਤਾਂ ਦੁਬਾਰਾ ਬੱਚਿਆਂ ਨੂੰ ਦੁੱਧ ਵੰਡਿਆ ਗਿਆ।

PhotoPhoto ਏਬੀਐਸਏ ਨੇ ਪ੍ਰਾਇਮਰੀ ਸਕੂਲ ਸਲਈਬਨਵਾ ਪਹੁੰਚ ਕੇ ਅਪਰਾਧੀ ਅਧਿਆਪਕ ਨੂੰ ਕਾਰਜ ਮੁਕਤ ਕਰ ਦਿੱਤਾ। ਦੁੱਧ ਵਿਚ ਪਾਣੀ ਮਿਲਾਉਂਦੇ ਦੀ ਇਕ ਵੀਡੀਉ ਵੀ ਸਾਮਹਣੇ ਆਈ ਹੈ ਜਿਸ ਨਾਲ ਸਿੱਖਿਆ ਵਿਭਾਗ ਵਿਚ ਤਰਥੱਲੀ ਮਚ ਗਈ ਹੈ। ਸੋਨਭਦਰ ਦੇ ਚੋਪਨ ਬਲਾਕ ਦੇ ਸਲਈਬਨਵਾ ਪ੍ਰਾਇਮਰੀ ਸਕੂਲ ਵਿਚ ਬੁੱਧਵਾਰ ਨੂੰ ਮਿਡ-ਡੇ-ਮੀਲ ਦੇ ਮੈਨਿਊ ਅਨੁਸਾਰ ਦੁੱਧ ਦਿੰਦੇ ਸਮੇਂ ਇਕ ਬਾਲਟੀ ਪਾਣੀ ਵਿਚ 1 ਲੀਟਰ ਦੁੱਧ ਮਿਲਾ ਕੇ ਗਰਮ ਕੀਤਾ ਗਿਆ ਅਤੇ ਉਸ ਨੂੰ ਬੱਚਿਆਂ ਵਿਚ ਵੰਡਿਆ ਗਿਆ।

PhotoPhoto ਸਕੂਲ ਦੀ ਰਸੋਈਆ ਫੂਲਵੰਤੀ ਨੇ ਦਸਿਆ ਕਿ ਉਸ ਨੂੰ ਇਕ ਹੀ ਲੀਟਰ ਦੁੱਧ ਉਪਲੱਬਧ ਕਰਵਾਇਆ ਗਿਆ ਸੀ ਅਤੇ ਉਸ ਨੇ 1 ਲੀਟਰ ਦੁੱਧ ਵਿਚ ਇਕ ਬਾਲਟੀ ਪਾਣੀ ਮਿਲਾ ਕੇ ਬੱਚਿਆਂ ਨੂੰ ਦੇ ਦਿੱਤਾ। ਉੱਥੇ ਹੀ ਦੂਜੇ ਪਾਸੇ ਮੌਕੇ ਤੇ ਜਾਂਚ ਵਿਚ ਪਹੁੰਚੇ ਏਬੀਐਸਏ ਮੁਕੇਸ਼ ਕੁਮਾਰ ਨੇ ਦਸਿਆ ਕਿ ਪਹਿਲੀ ਨਜ਼ਰ ਵਿਚ ਤਾਂ ਗਲਤੀ ਅਧਿਆਪਕ ਦੀ ਲਗਦੀ ਹੈ ਅਤੇ ਉਸ ਨੂੰ ਕਾਰਜ ਮੁਕਤ ਕਰ ਦਿੱਤਾ ਗਿਆ ਹੈ। ਹਾਲਾਂਕਿ ਬਾਅਦ ਵਿਚ ਭੁੱਲ ਸੁਧਾਰ ਕਰਦੇ ਹੋਏ ਬੱਚਿਆਂ ਦੁਬਾਰਾ ਦੁੱਧ ਵੀ ਵੰਡਿਆ ਗਿਆ ਸੀ।

MilkMilkਵੀਡੀਉ ਬਣਾਉਣ ਵਾਲੇ ਵਿਅਕਤੀ ਰਾਜਵੰਸ਼ ਚੌਬੇ ਨੇ ਦਸਿਆ ਕਿ ਜਦੋਂ ਉਹ ਮੌਕੇ ਤੇ ਗਏ ਤਾਂ ਉਹਨਾਂ ਨੇ ਪਾਣੀ ਮਿਲਾਉਂਦੇ ਹੋਏ ਖੁਦ ਅਪਣੀਆਂ ਅੱਖਾਂ ਨਾਲ ਦੇਖਿਆ ਸੀ। ਪੁੱਛਣ ਤੇ ਦਸਿਆ ਗਿਆ ਕਿ ਉਹ ਤਾਂ ਰਸੋਈਆ ਹੈ। ਉਸ ਨੂੰ ਜਿੰਨਾ ਰਾਸ਼ਨ ਦਿੱਤਾ ਜਾਂਦਾ ਹੈ ਉਹ ਬੱਚਿਆਂ ਵਿਚ ਵੰਡ ਦਿੰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Uttar Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement