ਦਸੰਬਰ 'ਚ ਤਿਆਰ ਹੋਵੇਗੀ 11,500 ਫੁੱਟ ਉਚਾਈ 'ਤੇ ਸਥਿਤ ਦੁਨੀਆਂ ਦੀ ਸੱਭ ਤੋਂ ਲੰਮੀ ਸੁਰੰਗ 
Published : Jan 9, 2019, 4:07 pm IST
Updated : Jan 9, 2019, 4:07 pm IST
SHARE ARTICLE
The Rohtang tunnel
The Rohtang tunnel

ਦੁਨੀਆਂ ਦੀ ਸੱਭ ਤੋਂ ਲੰਮੀ ਰੋਹਤਾਂਗ ਸੁਰੰਗ ਇਸੇ ਸਾਲ ਬਣ ਕੇ ਤਿਆਰ ਹੋ ਜਾਵੇਗੀ। ਇਸ ਸੁਰੰਗ ਨੂੰ ਦਸੰਬਰ 2019 ਵਿਚ ਆਵਾਜਾਈ ਲਈ ਖੋਲ੍ਹ ਦਿਤਾ ਜਾਵੇਗਾ।

ਕੇਲਾਂਗ : ਸਮੁੰਦਰ ਦੇ ਪੱਧਰ ਤੋਂ ਸਾਢੇ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ 'ਤੇ ਬਣ ਰਹੀ ਦੁਨੀਆਂ ਦੀ ਸੱਭ ਤੋਂ ਲੰਮੀ ਰੋਹਤਾਂਗ ਸੁਰੰਗ ਇਸੇ ਸਾਲ ਬਣ ਕੇ ਤਿਆਰ ਹੋ ਜਾਵੇਗੀ। ਇਸ ਸੁਰੰਗ ਨੂੰ ਦਸੰਬਰ 2019 ਵਿਚ ਆਵਾਜਾਈ ਲਈ ਖੋਲ੍ਹ ਦਿਤਾ ਜਾਵੇਗਾ। ਪੀਰਪੰਜਾਲ ਦੀਆਂ ਪਹਾੜੀਆਂ ਨੂੰ ਚੀਰ ਕੇ ਬਣਾਈ ਜਾ ਰਹੀ ਇਹ ਸੁਰੰਗ ਜ਼ਿਲ੍ਹਾ ਲਾਹੌਲ ਸਪੀਤੀ ਦੇ ਲੋਕਾਂ ਅਤੇ ਭਾਰਤੀ ਫ਼ੌਜ ਦੇ ਲਈ ਬਹੁਤ ਮਹੱਤਵਪੂਰਨ ਸਾਬਤ ਹੋਵੇਗੀ। 8.8 ਕਿਮੀ ਲੰਮੀ ਇਸ ਸੁਰੰਗ ਦੀ ਉਸਾਰੀ ਦਾ ਕੰਮ ਆਖਰੀ ਪੜਾਅ 'ਤੇ ਹੈ।

Seri Nala obstacle in Rohtang tunnel constructionSeri Nala obstacle in Rohtang tunnel construction

ਨਿਰਧਾਰਤ ਟੀਚੇ ਤੋਂ ਪੰਜ ਸਾਲ ਦੀ ਦੇਰੀ ਨਾਲ ਬਣ ਕੇ ਤਿਆਰ ਹੋ ਰਹੀ ਇਸ ਸੁਰੰਗ ਦੀ ਲਾਗਤ ਵੀ 1400 ਕਰੋੜ ਤੋਂ ਵੱਧ ਕੇ 4000 ਕਰੋੜ ਤੱਕ ਪਹੁੰਚ ਚੁੱਕੀ ਹੈ। ਰੋਹਤਾਂਗ ਸੁਰੰਗ ਪ੍ਰੋਜੈਕਟ ਦੇ ਮੁਖ ਇੰਜੀਨੀਅਰ ਐਨਐਮ ਚੰਦਰ ਰਾਣਾ ਨੇ ਦੱਸਿਆ ਕਿ ਦਸੰਬਰ 2019 ਤੱਕ ਇਹ ਸੁਰੰਗ ਬਣ ਕੇ ਤਿਆਰ ਹੋ ਜਾਵੇਗੀ। ਇਸ ਵਿਚ ਸੱਭ ਤੋਂ ਵੱਡੀ ਚੁਣੌਤੀ ਸੁਰੰਗ ਦੇ ਅੰਦਰ ਸੇਰੀ ਨਾਲੇ ਤੋਂ ਹੋ ਲੀਕ ਹੋ ਰਹੇ ਪਾਣੀ ਨੂੰ ਰੋਕਣ ਲਈ ਪ੍ਰਬੰਧ ਕੀਤਾ ਜਾ ਰਿਹਾ ਹੈ।

Construction workConstruction work

ਬ੍ਰਿਗੇਡੀਅਰ ਚੰਦਰ ਰਾਣਾ ਨੇ ਦਸਿਆ ਕਿ ਉਤਰ ਪੋਰਟਲ ਤੋਂ ਸੁਰੰਗ ਦਾ ਅੱਧਾ ਹਿੱਸੇ ਤੱਕ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਜੇਕਰ ਸੇਰੀ ਨਾਲੇ ਤੋਂ ਪਾਣੀ ਨਾ ਲੀਕ ਹੋ ਰਿਹਾ ਹੁੰਦਾ ਤਾਂ ਪੰਜ ਸਾਲ ਪਹਿਲਾਂ ਹੀ ਇਸ ਦੀ ਉਸਾਰੀ ਦਾ ਕੰਮ ਪੂਰਾ ਹੋ ਚੁੱਕਾ ਹੋਣਾ ਸੀ। ਆਧੁਨਿਕ ਤਕਨੀਕ ਦੀ ਵਰਤੋਂ ਦੇ ਬਾਵਜੂਦ ਕੰਪਨੀ ਸੇਰੀ ਨਾਲੇ ਦੇ ਪਾਣੀ 'ਤੇ ਕਾਬੂ ਨਹੀਂ ਪਾ ਸਕੀ।

The construction workThe process of work

ਜੂਨ 2010 ਵਿਚ ਸੋਨੀਆ ਗਾਂਧੀ ਵੱਲੋਂ ਇਸ ਸੁਰੰਗ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਵੇਲ੍ਹੇ ਸਾਲ 2014 ਤੱਕ ਇਸ ਨੂੰ ਪੂਰਾ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ। ਪੀਰਪੰਜਾਲ ਦੀਆਂ ਪਹਾੜੀਆਂ ਦੇ ਥੱਲੇ ਬਣ ਰਹੀ ਰੋਹਤਾਂਗ ਸੁਰੰਗ ਦੇ ਨੇੜੇ 3500 ਫੁੱਟ 'ਤੇ ਸੇਰੀ ਨਾਲਾ ਵਗਦਾ ਹੈ। ਜਿਸ ਦਾ 70 ਫ਼ੀ ਸਦੀ ਪਾਣੀ ਸੁਰੰਗ ਦੇ ਅੰਦਰ ਲੀਕ ਹੋ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement