Businesswoman Kills Son: ਮਹਿਲਾ CEO ਨੇ ਗੋਆ ਵਿਚ ਕੀਤੀ 4 ਸਾਲਾ ਬੇਟੇ ਦੀ ਹਤਿਆ; ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published : Jan 9, 2024, 11:10 am IST
Updated : Jan 10, 2024, 7:14 am IST
SHARE ARTICLE
Bengaluru Businesswoman Kills Son in Goa, Travels Back to With His Body in a Bag
Bengaluru Businesswoman Kills Son in Goa, Travels Back to With His Body in a Bag

ਮਸ਼ਹੂਰ ਸਟਾਰਟਅੱਪ ਦੀ ਸੀ.ਈ.ਓ. ਗੋਆ ’ਚੋਂ ਲਾਸ਼ ਬੈਗ ’ਚ ਭਰ ਕੇ ਕਰਨਾਟਕ ਪਹੁੰਚਣ ’ਤੇ ਗ੍ਰਿਫਤਾਰ

Businesswoman Kills Son : ਗੋਆ ’ਚ ਇਕ ਸਟਾਰਟ-ਅੱਪ ਕੰਪਨੀ ਦੀ 39 ਸਾਲਾ ਸੀ.ਈ.ਓ. ਨੇ ਅਪਣੇ ਚਾਰ ਸਾਲ ਦੇ ਬੇਟੇ ਦਾ ਕਥਿਤ ਤੌਰ ’ਤੇ  ਕਤਲ ਕਰ ਦਿਤਾ ਅਤੇ ਉਸ ਦੀ ਲਾਸ਼ ਨੂੰ ਬੈਗ ’ਚ ਭਰ ਕੇ ਟੈਕਸੀ ’ਚ ਗੁਆਂਢੀ ਕਰਨਾਟਕ ਲੈ ਗਈ, ਜਿੱਥੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਕ ਪੁਲਿਸ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।

ਗੋਆ ਪੁਲਿਸ ਨੇ ਮੁਲਜ਼ਮ ਸੂਚਨਾ ਸੇਠ ਨੂੰ ਸੋਮਵਾਰ ਰਾਤ ਨੂੰ ਕਰਨਾਟਕ ਦੇ ਚਿੱਤਰਦੁਰਗਾ ਤੋਂ ਗ੍ਰਿਫਤਾਰ ਕੀਤਾ। ਇਕ ਅਧਿਕਾਰੀ ਨੇ ਦਸਿਆ ਕਿ ਉਸ ਨੂੰ ਮੰਗਲਵਾਰ ਨੂੰ ਗੋਆ ਲਿਆਂਦਾ ਗਿਆ ਅਤੇ ਮਾਪੂਸਾ ਕਸਬੇ ਦੀ ਇਕ ਅਦਾਲਤ ਨੇ ਉਸ ਨੂੰ ਛੇ ਦਿਨਾਂ ਦੀ ਪੁਲਿਸ  ਹਿਰਾਸਤ ’ਚ ਭੇਜ ਦਿਤਾ ਹੈ।  ਪੁਲਿਸ ਅਨੁਸਾਰ ਕਤਲ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਸੂਤਰਾਂ ਨੇ ਦਸਿਆ ਕਿ ਔਰਤ ਨੇ ਆਪਣੇ ਪਤੀ ਨੂੰ ਬੱਚੇ ਤੱਕ ਪਹੁੰਚਣ ਤੋਂ ਰੋਕਣ ਲਈ ਇਹ ਅਪਰਾਧ ਕੀਤਾ ਸੀ।

ਜਾਂਚਕਰਤਾਵਾਂ ਨੂੰ ਦਸਿਆ ਕਿ ਉਹ ਅਤੇ ਉਸ ਦਾ ਪਤੀ ਵੱਖ ਹੋ ਗਏ ਸਨ ਅਤੇ ਤਲਾਕ ਲਈ ਕਾਨੂੰਨੀ ਕਾਰਵਾਈ ਚੱਲ ਰਹੀ ਸੀ। ਸੂਤਰਾਂ ਨੇ ਦਸਿਆ ਕਿ ਅਦਾਲਤ ਨੇ ਮੁਲਜ਼ਮ ਨੂੰ ਹੁਕਮ ਦਿਤਾ ਸੀ ਕਿ ਉਹ ਅਪਣੇ ਪਤੀ ਨੂੰ ਹਫਤੇ ਵਿਚ ਇਕ ਵਾਰ ਐਤਵਾਰ ਨੂੰ ਬੱਚੇ ਨੂੰ ਮਿਲਣ ਦੀ ਇਜਾਜ਼ਤ ਦੇਵੇ। ਸਾਬਕਾ ਪਤੀ ਇਕ ਨਾਮਵਰ ਕੰਪਨੀ ’ਚ ਕੰਮ ਕਰਦਾ ਹੈ। ਮੁਲਜ਼ਮ ਔਰਤ ਪਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਬੈਂਗਲੁਰੂ ’ਚ ਰਹਿੰਦੀ ਹੈ, ਜਦਕਿ ਉਸ ਦਾ ਪਤੀ ਕੇਰਲ ਦਾ ਰਹਿਣ ਵਾਲਾ ਹੈ। ਉਸ ਦਾ ਪਤੀ ਇਸ ਸਮੇਂ ਇੰਡੋਨੇਸ਼ੀਆ ਦੇ ਜਕਾਰਤਾ ’ਚ ਹੈ ਅਤੇ ਉਸ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿਤਾ ਗਿਆ ਹੈ।

ਕਲੰਗੁਟ ਪੁਲਿਸ ਥਾਣੇ ਦੇ ਇੰਸਪੈਕਟਰ ਪਰੇਸ਼ ਨਾਇਕ ਨੇ ਕਿਹਾ, ‘ਔਰਤ 6 ਜਨਵਰੀ ਨੂੰ ਅਪਣੇ  ਬੇਟੇ ਨਾਲ ਉੱਤਰੀ ਗੋਆ ਦੇ ਕੈਂਡੋਲਿਮ ਵਿਖੇ ਕਿਰਾਏ ਦੇ ਫਲੈਟ ’ਚ ਆਈ ਸੀ ਅਤੇ ਸੋਮਵਾਰ ਨੂੰ ਟੈਕਸੀ ਰਾਹੀਂ ਬੈਂਗਲੁਰੂ ਰਵਾਨਾ ਹੋਣ ਤੋਂ ਪਹਿਲਾਂ ਦੋ ਦਿਨ ਉੱਥੇ ਰਹੀ ਸੀ।’’ ਪੁਲਿਸ ਨੇ ਦਸਿਆ ਕਿ ਬਾਅਦ ’ਚ ਅਪਾਰਟਮੈਂਟ ਦੇ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਦਸਿਆ ਕਿ ਜਦੋਂ ਉਹ ਚਲੀ ਗਈ ਤਾਂ ਉਸ ਦਾ ਚਾਰ ਸਾਲਾ ਬੇਟਾ ਉਨ੍ਹਾਂ ਨਾਲ ਨਹੀਂ ਸੀ। ਉਹ ਸਟਾਰਟ-ਅੱਪ ਕੰਪਨੀ ‘ਮਾਇੰਡਫੁਲ ਏ.ਆਈ. ਲੈਬ’ ਦੀ ਸੀ.ਈ.ਓ. ਹੈ ਅਤੇ 2021 ਲਈ ‘ਏ.ਆਈ. ਐਥਿਕਸ’ ’ਚ ਚੋਟੀ ਦੀਆਂ 100 ਪ੍ਰਤਿਭਾਸ਼ਾਲੀ ਔਰਤਾਂ ’ਚ ਸ਼ਾਮਲ ਸੀ।

ਨਾਇਕ ਨੇ ਕਿਹਾ ਕਿ ਬਾਅਦ ਵਿਚ ਜਦੋਂ ਮੁਲਾਜ਼ਮ ਉਸ ਕਮਰੇ ਦੀ ਸਫਾਈ ਕਰਨ ਗਏ ਜਿੱਥੇ ਉਹ ਰਹਿ ਰਹੀ ਸੀ ਤਾਂ ਉਨ੍ਹਾਂ ਨੂੰ ਤੌਲੀਏ ’ਤੇ ਖੂਨ ਦੇ ਧੱਬੇ ਮਿਲੇ।
ਸਟਾਫ ਨੇ ਤੁਰਤ ਕੈਲੰਗੁਟ ਪੁਲਿਸ ਨੂੰ ਸੂਚਿਤ ਕੀਤਾ ਅਤੇ ਇਕ  ਟੀਮ ਮੌਕੇ ’ਤੇ  ਪਹੁੰਚ ਗਈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਨੇ ਇਹ ਵੀ ਕਿਹਾ ਕਿ ਜਦੋਂ ਔਰਤ ਫਲੈਟ ਤੋਂ ਬਾਹਰ ਨਿਕਲੀ ਤਾਂ ਉਸ ਦਾ ਚਾਰ ਸਾਲ ਦਾ ਬੇਟਾ ਉਸ ਦੇ ਨਾਲ ਨਹੀਂ ਸੀ ਅਤੇ ਉਸ ਕੋਲ ਅਸਧਾਰਨ ਤੌਰ ’ਤੇ  ਭਾਰੀ ਬੈਗ ਸੀ। ਇਸ ਤੋਂ ਬਾਅਦ ਪੁਲਿਸ ਨੇ ਔਰਤ ਤੋਂ ਪੁੱਛ-ਪੜਤਾਲ ਕੀਤੀ ਅਤੇ ਉਸ ਤੋਂ ਖੂਨ ਦੇ ਧੱਬਿਆਂ ਅਤੇ ਉਸ ਦੇ ਲਾਪਤਾ ਬੇਟੇ ਬਾਰੇ ਪੁੱਛ-ਪੜਤਾਲ  ਕੀਤੀ।

ਪੁਲਿਸ ਅਨੁਸਾਰ, ‘‘ਔਰਤ ਨੇ ਸਾਨੂੰ ਦਸਿਆ ਕਿ ਖੂਨ ਦੇ ਧੱਬੇ ਉਸ ਦੇ ਮਾਹਵਾਰੀ ਚੱਕਰ ਕਾਰਨ ਸਨ। ਉਸ ਨੇ ਸਾਨੂੰ ਇਹ ਵੀ ਦਸਿਆ  ਕਿ ਉਸ ਦਾ ਬੇਟਾ ਮਾਰਗਾਓ ਕਸਬੇ (ਦਖਣੀ ਗੋਆ) ’ਚ ਅਪਣੇ  ਦੋਸਤ ਨਾਲ ਹੈ। ਉਸ ਨੇ ਉਸ ਦਾ ਪਤਾ ਵੀ ਦਿਤਾ।’’ ਨਾਇਕ ਨੇ ਕਿਹਾ ਕਿ ਉਸ ਨੇ ਤੁਰਤ ਫਟੋਰਡਾ ਪੁਲਿਸ (ਮਾਰਗਾਓ ਨੇੜੇ) ਦੀ ਮਦਦ ਮੰਗੀ ਪਰ ਪਤਾ ਲੱਗਾ ਕਿ ਉਸ ਨੇ ਜੋ ਪਤਾ ਦਿਤਾ ਸੀ ਉਹ ਜਾਅਲੀ ਸੀ। ਇੰਸਪੈਕਟਰ ਨੇ ਬਾਅਦ ’ਚ ਟੈਕਸੀ ਡਰਾਈਵਰ ਨਾਲ ਫੋਨ ’ਤੇ ਗੱਲ ਕੀਤੀ ਜੋ ਉਸ ਸਮੇਂ ਬੈਂਗਲੁਰੂ ਜਾ ਰਿਹਾ ਸੀ ਅਤੇ ਚਿੱਤਰਦੁਰਗਾ ਜ਼ਿਲ੍ਹੇ ਪਹੁੰਚ ਗਿਆ ਸੀ। ਇੰਸਪੈਕਟਰ ਨੇ ਟੈਕਸੀ ਡਰਾਈਵਰ ਨੂੰ ਦੋਸ਼ੀ ਔਰਤ ਨੂੰ ਕਰਨਾਟਕ ਦੇ ਚਿੱਤਰਦੁਰਗਾ ਜ਼ਿਲ੍ਹੇ ਦੇ ਨੇੜਲੇ ਥਾਣੇ ਲਿਜਾਣ ਲਈ ਕਿਹਾ।

ਨਾਇਕ ਨੇ ਕਿਹਾ ਕਿ ਜਦੋਂ ਪੁਲਿਸ ਨੇ ਚਿੱਤਰਦੁਰਗਾ ’ਚ ਔਰਤ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਉਸ ’ਚ ਬੱਚੇ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਕੈਲੰਗੁਟ ਪੁਲਿਸ ਦੀ ਇਕ ਟੀਮ ਚਿੱਤਰਦੁਰਗਾ ਲਈ ਰਵਾਨਾ ਹੋਈ ਅਤੇ ਮੁਲਜ਼ਮ ਦਾ ਟ੍ਰਾਂਜ਼ਿਟ ਰਿਮਾਂਡ ਹਾਸਲ ਕੀਤਾ। ਉਨ੍ਹਾਂ ਨੇ ਦਸਿਆ  ਕਿ ਸੇਠ ਵਿਰੁਧ  ਗੋਆ ਦੇ ਕੈਲੰਗੁਟ ਥਾਣੇ ’ਚ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਅਤੇ 201 (ਸਬੂਤਾਂ ਨੂੰ ਨਸ਼ਟ ਕਰਨਾ) ਅਤੇ ਗੋਆ ਚਿਲਡਰਨ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਕ ਹੋਰ ਅਧਿਕਾਰੀ ਨੇ ਦਸਿਆ  ਕਿ ਸੇਠ ਨੂੰ ਮੰਗਲਵਾਰ ਦੁਪਹਿਰ ਕਰੀਬ ਇਕ ਵਜੇ ਗੋਆ ਲਿਆਂਦਾ ਗਿਆ ਅਤੇ ਮਾਪੂਸਾ ਸ਼ਹਿਰ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਛੇ ਦਿਨਾਂ ਦੀ ਪੁਲਿਸ  ਹਿਰਾਸਤ ਵਿਚ ਭੇਜ ਦਿਤਾ ਗਿਆ।

 (For more Punjabi news apart from Bengaluru Businesswoman Kills Son in Goa, Travels Back to With His Body in a Bag, stay tuned to Rozana Spokesman)

Tags: bengaluru

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement