
ਰਾਫੇਲ ਡੀਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਲਗਾਤਾਰ ਵੱਧਦਾ...
ਨਵੀਂ ਦਿੱਲੀ : ਰਾਫੇਲ ਡੀਲ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਫਿਰ ਤੋਂ ਇਕ ਵਾਰ ਪੀਐਮ ਨਰਿੰਦਰ ਮੋਦੀ ਉਤੇ ਵੱਡਾ ਹਮਲਾ ਕੀਤਾ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਫ਼ਰਾਂਸ ਤੋਂ ਹੋਣ ਵਾਲੀ ਇਸ ਰੱਖਿਆ ਖਰੀਦ ਵਿਚ ਸਿੱਧੇ ਪੀਐਮਓ ਦਾ ਦਖਲ ਸੀ। ਹਾਲਾਂਕਿ ਰੱਖਿਆ ਮੰਤਰਾਲਾ ਨੇ ਉਸ ਦਖਲ ਦਾ ਵਿਰੋਧ ਕੀਤਾ ਸੀ। ਇਕ ਅਖਬਾਰ ਵਿਚ ਛਪੇ ਸਰਕਾਰੀ ਦਸਤਾਵੇਜ਼ ਵਿਚ ਦਾਅਵਾ ਕੀਤਾ ਗਿਆ ਹੈ
Rafael Airline
ਕਿ ਤਤਕਾਲੀਨ ਰੱਖਿਆ ਸਕੱਤਰ ਮੋਹਨ ਕੁਮਾਰ ਨੇ ਦਸੰਬਰ 2015 ਵਿਚ ਰਾਫੇਲ ਡੀਲ ਨੂੰ ਲੈ ਕੇ ਤਤਕਾਲੀਨ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਇਕ ਪੱਤਰ ਲਿਖਿਆ ਸੀ। ਰਾਫੇਲ ਸੌਦੇ ਦੇ ਇਸ ਦਸਤਾਵੇਜ਼ ਉਤੇ ਰੱਖਿਆ ਸਕੱਤਰ ਨੇ ਲਿਖਿਆ ਸੀ, ਆਰਐਮ (ਰੱਖਿਆ ਮੰਤਰੀ) ਕ੍ਰਿਪਾ ਇਸ ਨੂੰ ਦੋਖੋ। ਚੰਗਾ ਹੋਵੇ ਕਿ ਪ੍ਰਧਾਨ ਮੰਤਰੀ ਦਫ਼ਤਰ ਇਸ ਤਰ੍ਹਾਂ ਦੀ ਗੱਲਬਾਤ ਨਾ ਕਰੇ ਕਿਉਂਕਿ ਇਸ ਤਰ੍ਹਾਂ ਸੌਦਾ ਕਰਨ ਦੇ ਮਾਮਲੇ ਵਿਚ ਸਾਡੀ ਹਾਲਤ ਬਹੁਤ ਕਮਜੋਰ ਹੋ ਜਾਂਦੀ ਹੈ।
Manohar Parrikar
ਰੱਖਿਆ ਸਕੱਤਰ ਨੇ ਅਪਣੀ ਟਿੱਪਣੀ 1 ਦਸੰਬਰ 2015 ਨੂੰ ਲਿਖੀ ਸੀ। ਤਕਰੀਬਨ 40 ਦਿਨਾਂ ਤੋਂ ਬਾਅਦ 11 ਜਨਵਰੀ 2016 ਨੂੰ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਇਸ ਅਪਣੀ ਟਿੱਪਣੀ ਦਰਜ ਕੀਤੀ। ਰੱਖਿਆ ਮੰਤਰੀ ਪਾਰੀਕਰ ਨੇ ਲਿਖਿਆ, ਉਚ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਅਤੇ ਫ਼ਰਾਂਸ ਦੇ ਰਾਸ਼ਟਰਪਤੀ ਦਫ਼ਤਰ ਪੂਰੇ ਮਾਮਲੇ ਦੀ ਤਰੱਕੀ ਉਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ। ਉਨ੍ਹਾਂ ਨੇ ਲਿਖਿਆ ਕਿ ਪਹਿਰੇ 5 ਵਿਚ ਜ਼ਰੂਰਤ ਤੋਂ ਜਿਆਦਾ ਪ੍ਰਤੀਕਿਰਆ ਵਿਅਕਤ ਕੀਤੀ ਗਈ ਹੈ।
Manohar Parrikar
ਡੀਆਈ ਸੇਕ ਰੱਖਿਆ ਸਕੱਤਰ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸੈਕਰਟਰੀ ਨਾਲ ਸਲਾਹ-ਮਸ਼ਵਰਾ ਕਰਕੇ ਸਮੱਸਿਆ ਮਾਮਲੇ ਨੂੰ ਹੱਲ ਕਰ ਸਕਦੇ ਹਨ। ਰੱਖਿਆ ਮੰਤਰੀ ਦੀ ਟਿੱਪਣੀ ਵਾਲੇ ਇਸ ਨੋਟ ਤੋਂ ਬਾਅਦ ਕਾਂਗਰਸ ਦੇ ਉਨ੍ਹਾਂ ਆਰੋਪਾਂ ਨੂੰ ਜੋਰ ਮਿਲਿਆ ਹੈ ਕਿ ਰਾਫੇਲ ਜਹਾਜ਼ ਦੀ ਖਰੀਦ ਨਾਲ ਜੁੜੀ ਡੀਲ ਵਿਚ ਪ੍ਰਧਾਨ ਮੰਤਰੀ ਦਫ਼ਤਰ ਸਿੱਧੇ ਦਖਲ ਦੇ ਰਹੇ ਸਨ।