
ਨੋਬੇਲ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਚੁੱਕਿਆ ਗਿਆ ਕਦਮ
ਨਵੀਂ ਦਿੱਲੀ : ਚੀਨ ਵਿਚ ਨੋਬੇਲ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਤੱਕ ਇਸ ਵਾਇਰਸ ਨਾਲ 800 ਤੋਂ ਜਿਆਦਾ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਹਜ਼ਾਰਾਂ ਹੀ ਲੋਕਾਂ ਨੂੰ ਇਸ ਵਾਇਰਸ ਦੀ ਲਾਗ ਲੱਗ ਚੁੱਕੀ ਹੈ ਜਿਸ ਨੂੰ ਵੇਖਦੇ ਹੋਏ ਹੁਣ ਡੀਜੀਸੀਏ (Directorate General of Civil Aviation) ਨੇ ਕਿਹਾ ਹੈ ਕਿ ਜਿਹੜੇ ਵੀ ਵਿਦੇਸ਼ੀ ਨਾਗਰਿਕ 15 ਜਨਵਰੀ ਤੋਂ ਪਹਿਲਾਂ ਚੀਨ ਗਏ ਹਨ ਉਨ੍ਹਾਂ ਨੂੰ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
File Photo
ਸ਼ਨਿੱਚਰਵਾਰ ਨੂੰ ਡੀਜੀਸੀਏ ਨੇ ਇਕ ਹੁਕਮ ਜਾਰੀ ਕਰਦਿਆ ਕਿਹਾ ਹੈ ਕਿ 15 ਜਨਵਰੀ 2020 ਜਾਂ ਉਸ ਤੋਂ ਬਾਅਦ ਚੀਨ ਜਾਣ ਵਾਲੇ ਵਿਦੇਸ਼ੀਆ ਦੀ ਭਾਰਤ-ਨੇਪਾਲ,ਭਾਰਤ-ਭੂਟਾਨ,ਭਾਰਤ-ਬੰਗਲਾਦੇਸ਼ ਜਾਂ ਭਾਰਤ ਮਿਆਮਾਂਰ ਸਰਹੱਦਾ ਸਮੇਤ ਕਿਸੇ ਵੀ ਫਲਾਇਟ,ਜਮੀਨ ਜਾਂ ਬੰਦਰਗਾਹ ਦੇ ਰਾਸਤੇ ਭਾਰਤ ਆਉਣ ਦੀ ਆਗਿਆ ਨਹੀਂ ਹੈ।
File Photo
ਡੀਜੀਸੀਏ ਨੇ ਇਕ ਸਰਕੁੱਲਰ ਵਿਚ ਇਹ ਵੀ ਕਿਹਾ ਸੀ ਕਿ 5 ਫਰਵਰੀ ਤੋਂ ਪਹਿਲਾਂ ਚੀਨੀ ਨਾਗਰਿਕਾਂ ਨੂੰ ਜਾਰੀ ਕੀਤਾ ਗਿਆ ਵੀਜ਼ਾ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਇਹ ਪਾਬੰਦੀਆਂ ਏਅਰ ਕਰੂ ਦੇ ਮੈਂਬਰਾਂ ਤੇ ਲਾਗੂ ਨਹੀਂ ਹੁੰਦੀਆ ਜੋ ਚੀਨ ਤੋਂ ਆਉਣ ਵਾਲੇ ਚੀਨੀ ਜਾਂ ਵਿਦੇਸ਼ੀ ਨਾਗਰਿਕ ਹੋ ਸਕਦੇ ਹਨ।
File Photo
ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਇੰਡੀਅਨ ਏਅਰਲਾਇਨ, ਇੰਡੀਗੋ ਅਤੇ ਏਅਰ ਇੰਡੀਆ ਨੇ ਚੀਨ ਦੇ ਲਈ ਸਾਰੇ ਉਡਾਨਾ ਨੂੰ ਰੱਦ ਕਰ ਦਿੱਤਾ ਹੈ। 1 ਫਰਵਰੀ ਨੂੰ ਕੇਵਲ ਏਅਰ ਇੰਡੀਆ ਦੇ ਦੋ ਵਿਸ਼ੇਸ਼ ਜ਼ਹਾਜ ਚੀਨ ਗਏ ਸਨ ਅਤੇ ਉੱਥੋਂ 647 ਭਾਰਤੀਆਂ ਨੂੰ ਵਾਪਸ ਆਪਣੇ ਦੇਸ਼ ਲਿਆਇਆ ਗਿਆ ਸੀ।
Corona Virus
ਨੋਬੇਲ ਕੋਰੋਨਾ ਵਾਇਰਸ ਨੂੰ ਲੈ ਕੇ ਭਾਰਤ ਵਿਚ ਸਖ਼ਤੀ ਵਰਤੀ ਜਾ ਰਹੀ ਹੈ। ਦੇਸ਼ ਦੇ ਹਰ ਏਅਰਪੋਰਟ ਉੱਤੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।ਉੱਥੇ ਹੀ ਕੇਰਲ ਵਿਚ ਨੋਬੇਲ ਕੋਰੋਨਾ ਵਾਇਰਸ ਦੇ ਤਿੰਨ ਮਾਮਲਿਆ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 3 ਹਜ਼ਾਰ ਤੋਂ ਵੱਧ ਲੋਕਾਂ ਵਿਚ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਪਾਏ ਗਏ ਹਨ ਜਿਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ।