
ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਨਿਰੰਤਰ ਵੱਧਦਾ ਜਾ ਰਿਹਾ ਹੈ। ਕੇਵਲ...
ਨਵੀਂ ਦਿੱਲੀ : ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਨਿਰੰਤਰ ਵੱਧਦਾ ਜਾ ਰਿਹਾ ਹੈ। ਕੇਵਲ ਸ਼ੁੱਕਰਵਾਰ ਨੂੰ ਹੀ 86 ਲੋਕਾਂ ਨੇ ਕੋਰੋਨਾ ਵਾਇਰਸ ਦੀ ਲਾਗ ਨਾਲ ਆਪਣੀ ਜਾਨ ਗਵਾਈ ਹੈ ਅਤੇ 3399 ਹੋਰ ਨਵੇਂ ਕੇਸ ਸਾਹਮਣੇ ਆਏ ਹਨ।
File Photo
ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਚੀਨੀ ਸਿਹਤ ਵਿਭਾਗ ਦੇ ਜਾਰੀ ਅੰਕੜਿਆ ਅਨੁਸਾਰ 722 ਲੋਕਾਂ ਨੂੰ ਕੋਰੋਨਾ ਵਾਇਰਸ ਕਰਕੇ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ ਅਤੇ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 34546 ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੀ ਲਾਗ ਦੁਨੀਆਂ ਦੇ 12 ਦੇਸ਼ਾਂ ਵਿਚ ਫੈਲ ਚੁੱਕੀ ਹੈ। ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਇਸ ਵਾਇਰਸ ਨਾਲ ਲੜਨ ਲਈ ਚੀਨ ਹਰ ਤਰ੍ਹਾਂ ਦੇ ਨੁਸਖੇ ਅਪਣਾ ਰਿਹਾ ਹੈ।
File Photo
ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ 962 ਮੀਰਜ਼ ਇਸ ਵਾਇਰਸ ਕਰਕੇ ਗੰਭੀਰ ਰੂਪ ਨਾਲ ਬੀਮਾਰ ਹੋ ਗਏ ਸਨ ਜਦਕਿ 387 ਲੋਕਾਂ ਦੀ ਸਿਹਤ ਵਿਚ ਸੁਧਾਰ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਸੀ।ਹਾਲਾਂਕਿ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਚੀਨ ਦੀ ਸਰਕਾਰ ਕੋਰੋਨਾ ਵਾਇਰਸ ਨਾਲ ਜੁੜੇ ਅਸਲੀ ਅੰਕੜਿਆਂ ਨੂੰ ਦੁਨੀਆ ਤੋਂ ਛੁਪਾ ਰਹੀ ਹੈ ਜਿਸ ਕਰਕੇ ਇਸ ਵਾਇਰਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਸੰਖਿਆ ਦਾ ਅਸਲ ਗਣਿਤ ਨਹੀਂ ਪਤਾ ਲੱਗ ਰਿਹਾ ਹੈ।
File Photo
ਇਸ ਖਤਰਨਾਕ ਕੋਰੋਨਾ ਵਾਇਰਸ ਬਾਰੇ ਦੁਨੀਆਂ ਨੂੰ ਸੱਭ ਤੋਂ ਪਹਿਲਾ ਚੇਤਾਵਨੀ ਦੇਣ ਵਾਲੇ ਚੀਨੀ ਡਾਕਟਰ ਦੀ ਵੀ ਬੀਤੇ ਵੀਰਵਾਰ ਨੂੰ ਮੌਤ ਹੋ ਗਈ ਹੈ। ਡਾਕਟਰ ਲੀ ਵੇਨਲਿਆਂਗ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਕੇ ਸੱਭ ਤੋਂ ਪਹਿਲਾਂ ਇਸ ਵਾਇਰਸ ਬਾਰੇ ਦੁਨੀਆਂ ਨੂੰ ਸੂਚੇਤ ਕੀਤਾ ਸੀ ਪਰ ਹਸਪਤਾਲ ਵਿਚ ਉਹ ਵੀ ਖੁਦ ਕੋਰੋਨਾ ਵਾਇਰਸ ਨਾਲ ਪੀੜਤ ਇਕ ਮਰੀਜ਼ ਦੇ ਸੰਪਰਕ ਵਿਚ ਆ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬੱਚ ਸਕੀ।
File Photo
ਕੋਰੋਨਾ ਵਾਇਰਸ ਕਰਕੇ ਚੀਨ ਵਿਚ ਮੈਡੀਕਲ ਉਪਕਰਨਾਂ ਦੀ ਵੀ ਭਾਰੀ ਕਮੀ ਹੋ ਰਹੀ ਹੈ। ਲੋਕਾਂ ਨੂੰ ਮੂੰਹ ਤੇ ਪਹਿਨਣ ਵਾਲੇ ਮਾਸਕ ਸਮੇਤ ਕਈ ਚੀਜ਼ਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇੰਨਾ ਹੀ ਨਹੀਂ ਸਮੇਂ ਤੇ ਇਲਾਜ ਨਾਂ ਮਿਲਣ ਕਰਕੇ ਕੋਰੋਨਾ ਵਾਇਰਸ ਨਾਲ ਪੀੜਤ ਆਪਣੀ ਜਾਨ ਗਵਾ ਰਹੇ ਹਨ।