ਉਤਰਾਖੰਡ ਦੁਖਾਂਤ ਲਈ ਹਰਿਆਣਾ ਦੇ ਸੀਐਮ ਖੱਟਰ ਦੇਣਗੇ 11 ਕਰੋੜ ਦੀ ਸਹਾਇਤਾ
Published : Feb 9, 2021, 3:54 pm IST
Updated : Feb 9, 2021, 3:54 pm IST
SHARE ARTICLE
Khattar
Khattar

ਉਤਰਾਖੰਡ ਦੇ ਚਮੋਲੀ ਜਿਲ੍ਹੇ ਦੇ ਰੇਣੀ ਪਿੰਡ ਦੇ ਨਾਲ ਲਗਦੇ ਗਲੇਸ਼ੀਅਰ ਦੇ ਟੁੱਟਣ ਨਾਲ ਭਾਰੀ...

ਨਵੀਂ ਦਿੱਲੀ: ਉਤਰਾਖੰਡ ਦੇ ਚਮੋਲੀ ਜਿਲ੍ਹੇ ਦੇ ਰੇਣੀ ਪਿੰਡ ਦੇ ਨਾਲ ਲਗਦੇ ਗਲੇਸ਼ੀਅਰ ਦੇ ਟੁੱਟਣ ਨਾਲ ਭਾਰੀ ਤਬਾਹੀ ਦੇਖਣ ਨੂੰ ਮਿਲੀ ਹੈ। ਗਲੇਸ਼ੀਅਰ ਟੁੱਟਣ ਨਾਲ ਆਈ ਆਫ਼ਤ ਤੋਂ ਬਾਅਦ ਹੁਣ ਤੱਕ 29 ਲੋਕਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਹੋਰ ਦੀ ਭਾਲ ਜਾਰੀ ਹੈ। ਇਸ ਦੁਖਾਂਤ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਉਤਰਾਖੰਡ ਦੁਖਾਂਤ ਲਈ ਮੁੱਖ ਮੰਤਰੀ ਰਾਹਤ ਫੰਡ ਤੋਂ 11 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

Glaciers Glaciers

ਸੁਰੰਗ ਵਿਚ ਲਗਪਗ 35 ਵਰਕਰ ਹਾਲੇ ਵੀ ਫਸੇ ਹਨ: ਸੀਐਮ ਰਾਵਤ

ਉਤਰਾਖੰਡ ਆਫ਼ਤ ਤੋਂ ਬਾਅਦ ਇੱਥੇ ਹਰ ਗਤੀਵਿਧੀ ਉੱਤੇ ਸੀਐਮ ਤਰਿਵੇਂਦਰ ਸਿੰਘ ਰਾਵਤ ਨਜ਼ਰ  ਰੱਖ ਰਹੇ ਹਨ, ਉਹ ਲਗਾਤਾਰ ਤਬਾਹੀ ਦੇ ਪ੍ਰਭਾਵੀ ਸਥਾਨਾਂ ਦਾ ਦੌਰਾ ਕਰ ਰਹੇ ਹਨ। ਸੀਐਮ ਨੇ ਦੱਸਿਆ ਕਿ ਤਪੋਵਨ ਸੁਰੰਗ ਵਿੱਚ ਲਗਪਗ 35 ਵਰਕਰ ਹਾਲੇ ਵੀ ਫਸੇ ਹੋਏ ਹਨ, ਉਨ੍ਹਾਂ ਦੇ ਲਈ ਡਰਿੱਲ ਕਰਕੇ ਸੁਰੰਗ ਵਿੱਚ ਰੱਸੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੀ ਸਫਲਤਾ ‘ਚ ਹੁਣ ਥੋੜ੍ਹਾ ਸਮਾਂ ਲੱਗੇਗਾ, ਪਰ ਇਸਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ।

GlacierGlacier

ਪ੍ਰਧਾਨ ਮੰਤਰੀ ਦਾ ਸਵੇਰੇ ਫੋਨ ਆਇਆ ਸੀ

ਪ੍ਰਧਾਨ ਮੰਤਰੀ ਲਗਾਤਾਰ ਇੱਥੋਂ ਦੀ ਅਪਡੇਟ ਲੈ ਰਹੇ ਹਨ। ਇਸਤੋਂ ਪਹਿਲਾਂ ਰਾਜ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਜੋਸ਼ੀਮਠ ਦੇ ਤਪੋਵਨ ਸੁਰੰਗ ਵਿੱਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜ ਦਾ ਜਾਇਜਾ ਲੈਣ ਲਈ ਜੋਸ਼ੀਮਠ ਪੁੱਜੇ ਸਨ।

ਮ੍ਰਿਤਕ ਮਜ਼ਦੂਰਾਂ ਦੇ ਪਰਵਾਰ ਨੂੰ 20-20 ਲੱਖ ਰੁਪਏ ਦੇਣ ਦਾ ਐਲਾਨ

R K Singh R K Singh

ਕੇਂਦਰੀ ਮੰਤਰੀ ਆਰ.ਕੇ. ਸਿੰਘ ਨੇ ਦੱਸਿਆ ਕਿ ਉਸ ਪ੍ਰੀਯੋਜਨਾ ਦੇ 93 ਵਰਕਰ ਹਾਲੇ ਵੀ ਲਾਪਤਾ ਹਨ।  ਸਾਨੂੰ ਲੱਗਦਾ ਹੈ ਉਹ ਬਚੇ ਨਹੀਂ ਹਨ। 35 ਲੋਕ ਹਾਲੇ ਵੀ ਸੁਰੰਗ ਵਿੱਚ ਫਸੇ ਹੋਏ ਹਨ। ਸਾਡੀ ਪ੍ਰੀਯੋਜਨਾਵਾਂ ਜਿੱਥੇ ਹੈ ਹਰ ਜਗ੍ਹਾ ਅਰਲੀ ਵਾਰਨਿੰਗ ਸਿਸਟਮ ਗੱਡਾਂਗੇ। ਮਾਰੇ ਗਏ ਮਜਦੂਰਾਂ ਦੇ ਪਰਵਾਰ ਨੂੰ 20-20 ਲੱਖ ਰੁਪਏ ਦੇਣ ਨੂੰ ਕਿਹਾ ਗਿਆ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹੀ ਇਹ ਗੱਲ

Amit shah Amit shah

ਉਥੇ ਹੀ ਦੂਜੇ ਪਾਸੇ ਰਾਜ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ 7 ਫਰਵਰੀ 2021 ਦੇ ਉਪਗ੍ਰਹਿ ਡਾਟਾ ਦੇ ਅਨੁਸਾਰ ਰਿਸ਼ੀ ਗੰਗਾ ਨਦੀ ਦੇ ਵਹਾਅ ਖੇਤਰ ਵਿੱਚ ਸਮੁੰਦਰ ਤਲ ਤੋਂ 5600 ਮੀਟਰ ਉੱਤੇ ਗਲੇਸ਼ੀਅਰ ਦੇ ਮੂੰਹ ਉੱਤੇ ਬਰਫ਼ ਡਿੱਗੀ ਜੋ ਲੱਗਭੱਗ 14 ਵਰਗ ਕਿਲੋਮੀਟਰ ਖੇਤਰ ਜਿੰਨੀ ਵੱਡੀ ਸੀ। ਜਿਸ ਨਾਲ ਰਿਸ਼ੀ ਗੰਗਾ ਨਦੀ ਦੇ ਹੇਠਲੇ ਖੇਤਰ ਵਿੱਚ ਫਲੈਸ਼ ਫਲੱਡ ਦੀ ਹਾਲਤ ਬਣ ਗਈ।

ਸੁਰੰਗ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਪੂਰੀ ਰਾਤ ਦੀ ਸਖਤ ਕੋਸ਼ਿਸ਼ ਤੋਂ ਬਾਅਦ ਫੌਜ ਨੇ ਸੁਰੰਗ ਦੇ ਮੁੰਹ ਉੱਤੇ ਪਏ ਮਲਬੇ ਨੂੰ ਸਾਫ਼ ਕਰ ਲਿਆ ਹੈ, ਸਾਡੇ ਲੋਕ ਕਾਫ਼ੀ ਅੰਦਰ ਤੱਕ ਗਏ ਹਨ। ਫਸੇ ਹੋਏ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM

? LIVE | ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ | 01-06-2024

01 Jun 2024 8:44 AM

"ਇੰਨੀ ਗਰਮੀ ਆ ਰੱਬਾ ਤੂੰ ਹੀ ਤਰਸ ਕਰ ਲੈ...' ਗਰਮੀ ਤੋਂ ਅੱਕੇ ਲੋਕਾਂ ਨੇ ਕੈਮਰੇ ਸਾਹਮਣੇ ਸੁਣਾਏ ਆਪਣੇ ਦੁੱਖ!

01 Jun 2024 8:11 AM
Advertisement