
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ...
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਕੇਂਦਰ ਸਰਕਾਰ ਦੀ ਉਡਾਨ (UDAN) ਯੋਜਨਾ ਦੇ ਤਹਿਤ ਚੰਡੀਗੜ੍ਹ ਤੋਂ ਹਿਸਾਰ ਦੇ ਲਈ ਹਵਾਈ ਟੈਕਸੀ ਸੇਵਾ ਨੂੰ ਹਰੀ ਝੰਡੀ ਦਿਖਾ ਕੇ ਉਦਘਾਟਨ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਉਡਾਨ ਦੇ ਪਹਿਲੇ ਯਾਤਰੀ ਨੂੰ ਬੋਰਡਿੰਗ ਪਾਸ ਦਿਖਾ ਅਤੇ ਹਵਾਈ ਪੱਟੀ ਉਤੇ ਜਾ ਕੇ ਜਹਾਜ ਬਾਰੇ ਜਾਣਕਾਰੀ ਲਈ।
CM Khattar
ਇਸ ਮੌਕੇ ‘ਤੇ ਮੁੱਖ ਮੰਤਰੀ ਮੁੱਖ ਮੰਤਰੀ ਖੱਟਰ ਨੇ ਕਿਹਾ ਹੈ ਕਿ ਦੇਸ਼ ‘ਚ ਪਹਿਲੀ ਵਾਰ ਹਵਾਈ ਟੈਕਸੀ ਦੇ ਰੂਪ ਵਿਚ ਸੇਵਾਵਾਂ ਦੇ ਲਈ ਇਕ ਛੋਟੇ ਜਹਾਜ਼ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਜੋ ਇਕ ਨਵੀ ਪਹਿਲ ਹੈ। ਉਨ੍ਹਾਂ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਹਿਸਾਰ ਤੱਕ ਦਾ ਕਿਰਾਇਆ ਲਗਪਗ 1755 ਰੁਪਏ ਰੱਖਿਆ ਗਿਆ ਹੈ, ਜਿਸਨੂੰ ਆਮ ਵਿਅਕਤੀ ਵੀ ਅਫਾਰਡ ਕਰ ਸਕਦਾ ਹੈ।
Chandigarh Airport
ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿਚ ਇਹ ਕਾਫ਼ੀ ਪ੍ਰਚਲਿਤ ਹੈ, ਪਰ ਭਾਰਤ ਵਿਚ ਪਹਿਲੀ ਵਾਰ ਇਸਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੂਜੇ ਪੜਾਅ ਵਿਚ ਹਿਸਾਰ ਤੋਂ ਦੇਹਰਾਦੂਨ ਦੇ ਲਈ ਸੇਵਾਵਾਂ 18 ਜਨਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਤੀਜੇ ਪੜਾਅ ਵਿਚ ਚੰਡੀਗੜ੍ਹ ਤੋਂ ਦੇਹਰਾਦੂਨ ਅਤੇ ਹਿਸਾਰ ਵਿਚ ਧਰਮਸ਼ਾਲਾ ਤੱਕ ਦੇ ਦੋ ਭਾਗਾਂ ਨੂੰ 23 ਜਨਵਰੀ ਨੂੰ ਜੋੜਿਆ ਜਾਵੇਗਾ। ਕੰਪਨੀ ਦੀ ਯੋਜਨਾ ਹਰਿਆਣਾ ਰੂਟ ਨੂੰ ਸ਼ਿਮਲਾ ਕੁੱਲੂ ਅਤੇ ਹੋਰ ਨਾਲ ਵੀ ਜੋੜਨ ਲਈ ਕਿਹਾ ਹੈ।
Chandigarh Airport
ਮੁੱਖ ਮੰਤਰੀ ਨੇ ਟਵੀਟ ਕਰ ਕਿਹਾ, ਅੱਜ ਮਕਰ ਸੰਸਕ੍ਰਿਤੀ ਦੇ ਸ਼ੁਭ ਅਵਸਰ ‘ਤੇ ਕੇਂਦਰ ਸਰਕਾਰ ਵੱਲੋਂ UDAN ਯੋਜਨਾ ਦੇ ਤਹਿਤ ਚੰਡੀਗੜ੍ਹ ਤੋਂ ਹਿਸਾਰ ਤੱਕ ਏਅਰ ਟੈਕਸੀ ਦਾ ਸ਼ੁਭ ਆਰੰਭ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਚੱਪਲ ਪਾਉਣ ਵਾਲਾ ਵਿਅਕਤੀ ਹਵਾਈ ਸਫ਼ਰ ਕਰ ਸਕੇ, ਇਹ ਪਹਿਲ ਉਸ ਦਿਸ਼ਾ ਵਿਚ ਇਕ ਹੋਰ ਵੱਡਾ ਕਦਮ ਹੈ।