
ਕਿਹਾ, ਲੋਕਾਂ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ, ਜੇਕਰ ਅਸੀਂ ਆਪਸ ’ਚ ਹੀ ਲੜਦੇ ਰਹੇ ਤਾਂ ਜਨਤਾ ਦਾ ਭਰੋਸਾ ਉਠ ਜਾਵੇਗਾ
ਨਵੀਂ ਦਿੱਲੀ : ਰਾਜਸਭਾ ’ਚ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਮੰਗਲਵਾਰ ਨੂੰ ਵਿਦਾਇਗੀ ਦਿਤੀ ਗਈ। ਅਪਣੇ ਵਿਦਾਇਗੀ ਭਾਸ਼ਣ ’ਚ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਮੈਂ ਉਨ੍ਹਾਂ ਖੁਸ਼ਕਿਸਮਤ ਲੋਕਾਂ ’ਚੋਂ ਹਾਂ ਜਿਨ੍ਹਾਂ ਨੂੰ ਕਦੇ ਪਾਕਿਸਤਾਨ ਜਾਣ ਦਾ ਮੌਕਾ ਨਹੀਂ ਮਿਲਿਆ।
Ghulam Nabi Azad
ਉਨ੍ਹਾਂ ਕਿਹਾ ਕਿ ਜਦੋਂ ਮੈਂ ਪਾਕਿਸਤਾਨ ਦੇ ਹਾਲਾਤਾਂ ਬਾਰੇ ਪੜ੍ਹਦਾ ਹਾਂ ਤਾਂ ਮੈਨੂੰ ਇਕ ਹਿੰਦੁਸਤਾਨੀ ਮੁਸਲਮਾਨ ਹੋਣ ’ਤੇ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੈਂ ਦੇਖਿਆ ਹੈ ਕਿ ਮੁਸਲਮ ਦੇਸ਼ ਆਪਸ ’ਚ ਲੜ ਕੇ ਖ਼ਤਮ ਹੋ ਰਹੇ ਹਨ।
Ghulam Nabi Azad
ਆਜ਼ਾਦ ਨੇ ਅੱਗੇ ਕਿਹਾ ਕਿ ਲੋਕਾਂ ਨੇ ਸਾਨੂੰ ਕਾਨੂੰਨ ਬਣਾਉਣ ਲਈ ਚੁਣਿਆ, ਜੇਕਰ ਅਸੀਂ ਆਪਸ ’ਚ ਹੀ ਲੜਦੇ ਰਹੇ ਤਾਂ ਜਨਤਾ ਦਾ ਭਰੋਸਾ ਉਠ ਜਾਵੇਗਾ। ਸੰਸਦ ’ਚ ਲੜਾਈ ਨਾਲ ਕਾਨੂੰਨ ਨਹੀਂ ਰੁਕਣੇ ਚਾਹੀਦੇ। ਆਪਸ ’ਚ ਲੜਨ ਨਾਲ ਕੋਈ ਹੱਲ ਨਹੀਂ ਨਿਕਲਦਾ।
ghulam nabi azad
ਇਸ ਤੋਂ ਪਹਿਲਾਂ ਰਾਜਸਭਾ ’ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਦੀ ਤਰੀਫ ਕਰਦੇ ਹੋਏ ਪੀਐੱਮ ਮੋਦੀ ਭਾਵੁਕ ਹੋ ਗਏ। ਗੁਲਾਮ ਨਬੀ ਆਜ਼ਾਦ ਦੀ ਤਰੀਫ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ ਕਿ ਜਦੋਂ ਉਹ ਕੋਰੋਨਾ ਮਹਾਮਾਰੀ ਦੌਰਾਨ ਸਦਨ ’ਚ ਵੱਖ-ਵੱਖ ਦਲਾਂ ਦੇ ਆਗੂਆਂ ਦੀ ਬੈਠਕ ਬੁਲਾਉਣ ’ਤੇ ਵਿਚਾਰ ਕਰ ਰਹੇ ਸਨ ਤਾਂ ਉਦੋਂ ਆਜ਼ਾਦ ਨੇ ਫੋਨ ਕਰ ਕੇ ਉਨ੍ਹਾਂ ਨੂੰ ਸਾਰੇ ਦਲਾਂ ਦੇ ਆਗੂਆਂ ਦੀ ਬੈਠਕ ਬੁਲਾਉਣ ਦਾ ਸੁਝਾਅ ਦਿਤਾ ਸੀ।