
ਕਈ ਸਟਾਰਸ ਨੇ ਇਸ ਤ੍ਰਾਸਦੀ 'ਚ ਦੁਖ ਜ਼ਾਹਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਲੋਕਾਂ ਦੇ ਮਦਦ ਲਈ ਹੱਥ ਵੀ ਉੱਠਣੇ ਸ਼ੁਰੂ ਹੋ ਗਏ ਹਨ।
ਮੰਬਈ: ਬੀਤੇ ਦਿਨ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਨੰਦਾ ਦੇਵੀ ਗਲੇਸ਼ੀਅਰ ਦਾ ਇਕ ਵੱਡਾ ਹਿੱਸਾ ਟੁੱਟ ਜਾਣ ਕਾਰਨ ਰਿਸ਼ੀਗੰਗਾ ਘਾਟੀ ਵਿਚ ਭਾਰੀ ਹੜ੍ਹ ਆ ਗਿਆ। ਇੱਥੇ ਜਾਰੀ ਹਾਈਡ੍ਰੋ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਕਈ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 170 ਤੋਂ ਵੱਧ ਮਜ਼ਦੂਰ ਲਾਪਤਾ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਗਈਆਂ। ਕਈ ਸਟਾਰਸ ਨੇ ਇਸ ਤ੍ਰਾਸਦੀ 'ਚ ਦੁਖ ਜ਼ਾਹਰ ਕਰ ਚੁੱਕੇ ਹਨ। ਇਸ ਦੇ ਨਾਲ ਹੀ ਲੋਕਾਂ ਦੇ ਮਦਦ ਲਈ ਹੱਥ ਵੀ ਉੱਠਣੇ ਸ਼ੁਰੂ ਹੋ ਗਏ ਹਨ।
Uttarakhand
ਇਸ ਵਿਚਕਾਰ ਉੱਤਰਾਖੰਡ 'ਚ ਆਈ ਤਬਾਹੀ ਤੋਂ ਦੁਖੀ ਹੋ ਪੰਜਾਬ ਦੇ ਗੁਰਦਾਸਪੁਰ ਤੋਂ ਸਾਂਸਦ ਤੇ ਐਕਟਰ ਸਨੀ ਦਿਓਲ ਨੇ ਵੀ ਟਵਿੱਟਰ ਰਾਹੀਂ ਦੁੱਖ ਜ਼ਾਹਰ ਕੀਤਾ ਹੈ। ਅਕਸ਼ੈ ਕੁਮਾਰ ਨੇ ਟਵਿੱਟਰ ਰਾਹੀਂ ਦੁੱਖ ਜ਼ਾਹਰ ਕੀਤਾ ਹੈ।
akshay kumar
ਐਕਟਰ ਸਨੀ ਦਿਓਲ ਤੇ ਅਕਸ਼ੈ ਕੁਮਾਰ ਦਾ ਟਵੀਟ
ਅਕਸ਼ੈ ਕੁਮਾਰ ਅਤੇ ਸਨੀ ਨੇ ਆਪਣੇ ਟਵੀਟ 'ਚ ਕਿਹਾ ਉੱਤਰਾਖੰਡ ਲਈ ਦੁਆ ਕਰੋ। ਦੱਸ ਦਈਏ ਕਿ ਸਨੀ ਦਾ ਇਹ ਟਵੀਟ ਸੋਸ਼ਲ ਮੀਡੀਆ 'ਚੇ ਖੂਬ ਵਾਇਰਲ ਹੋ ਰਿਹਾ ਹੈ। ਲੋਕ ਇਸ 'ਤੇ ਖੂਬ ਰਿਐਕਸ਼ਨ ਦੇ ਰਹੀ ਹਨ।
sunny deol