
ਰਾਂਚੀ : ਰਾਂਚੀ ਦੇ ਕੁੱਜੂ ਥਾਣਾ ਖੇਤਰ 'ਚ ਸਨਿਚਰਵਾਰ ਸਵੇਰੇ 4.30 ਵਜੇ ਸੜਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 10 ਜੀਆਂ ਦੀ ਮੌਤ ਹੋ ਗਈ। ਪਰਿਵਾਰ ਆਰਾ (ਬਿਹਾਰ) ਤੋਂ...
ਰਾਂਚੀ : ਰਾਂਚੀ ਦੇ ਕੁੱਜੂ ਥਾਣਾ ਖੇਤਰ 'ਚ ਸਨਿਚਰਵਾਰ ਸਵੇਰੇ 4.30 ਵਜੇ ਸੜਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 10 ਜੀਆਂ ਦੀ ਮੌਤ ਹੋ ਗਈ। ਪਰਿਵਾਰ ਆਰਾ (ਬਿਹਾਰ) ਤੋਂ ਬੱਚੇ ਦਾ ਮੁੰਡਨ ਕਰਵਾ ਕੇ ਇਨੋਵਾ ਗੱਡੀ 'ਚ ਹਟਿਆ (ਰਾਂਚੀ) ਸਥਿਤ ਆਪਣੇ ਘਰ ਆ ਰਿਹਾ ਸੀ। ਮ੍ਰਿਤਕਾਂ 'ਚ ਦੋ ਔਰਤਾਂ ਤੇ ਤਿੰਨ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਹਸਪਤਾਲ ਰਾਮਗੜ੍ਹ 'ਚ ਰੱਖੀਆਂ ਗਈਆਂ ਹਨ।
10 family members died in road accident-1
ਮ੍ਰਿਤਕਾਂ 'ਚ ਹਟਿਆ ਰੇਲਵੇ ਕਾਲੋਨੀ ਨਿਵਾਸੀ ਸੇਵਾ ਮੁਕਤ ਰੇਲਵੇ ਮੁਲਾਜ਼ਮ ਸਿਤਆਨਰਾਇਣ ਸਿੰਘ (73), ਪੁੱਤਰ ਅਜੀਤ ਕੁਮਾਰ ਸਿੰਘ (28) ਕਟੀਕਨਾਰ ਬਸਕਰ ਨਿਵਾਸੀ ਤੇ ਆਰਮੀ ਮੈਵ ਜਵਾਈ ਮੰਟੂ ਕੁਮਾਰ ਸਿੰਘ (40), ਬੇਟੀ ਸਰੋਜ ਸਿੰਘ (38), ਪੋਤੀ ਕਲੀ ਕੁਮਾਰ (13) ਰੂਹੀ ਕੁਮਾਰੀ (7), ਪੋਤਾ ਰੌਣਕ ਕੁਮਾਰ (04), ਛੋਟਾ ਜਵਾਈ ਧੁਰਵਾ ਰਾਂਚੀ ਨਿਵਾਸੀ ਤੇ ਸਹਾਰਾ ਇੰਡਆ ਦੇ ਏਜੰਟ ਸੁਬੋਧ ਕੁਮਾਰ ਸਿੰਘ (32), ਛੋਟੀ ਰਿੰਕੀ ਦੇਵੀ (30) ਤੇ ਧੁਰਵਾ ਨਿਵਾਸੀ ਇਨੋਵਾ ਚਾਲਕ ਅੰਚਲ ਪਾਂਡਿਆ ਸ਼ਾਮਲ ਹੈ। ਘਟਨਾ ਸਵੇਰੇ ਕਰੀਬ ਸਾਢੇ ਚਾਰ ਵਜੇ ਦੇ ਕਰੀਬ ਵਾਪਰੀ ਹੈ।
ਚਸ਼ਮਦੀਦਾਂ ਮੁਤਾਬਕ ਇਨੋਵਾ ਗੱਡੀ ਐਨ.ਐਚ.-33 ਪਟਨਾ-ਰਾਂਚੀ ਸੜਕ 'ਤੇ ਚੱਲ ਰਹੀ ਸੀ ਤਾਂ ਗਲਤੀ ਨਾਲ ਉਹ ਦੂਜੀ ਸੜਕ 'ਤੇ ਚਲੀ ਗਈ। ਇਸੇ ਦੌਰਾਨ ਸਾਹਮਣਿਉਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਗੱਡੀ ਨੂੰ ਆਪਣੀ ਲਪੇਟ 'ਚ ਲੈ ਲਿਆ। ਇਨੋਵਾ 'ਚ ਸਵਾਰ ਸਾਰਿਆਂ ਦੀ ਮੌਤ ਹੋ ਗਈ।