
ਪਾਕਿਸਤਾਨ ਨੇ ਬਾਲਾਕੋਟ ਵਿਚ ਬੰਬਾਰੀ ਅਤੇ 19 ਦਰੱਖਤਾਂ ਨੂੰ ਨਸ਼ਟ ਕਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਦੇ ਖਿਲਾਫ਼ ..........
ਨਵੀਂ ਦਿੱਲੀ- ਪਾਕਿਸਤਾਨ ਨੇ ਬਾਲਾਕੋਟ ਵਿਚ ਬੰਬਾਰੀ ਅਤੇ 19 ਦਰੱਖਤਾਂ ਨੂੰ ਨਸ਼ਟ ਕਰਨ ਵਾਲੇ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਦੇ ਖਿਲਾਫ਼ ਐਫ਼ਆਰਆਈ ਦਰਜ਼ ਕੀਤੀ ਹੈ। ਇਕ ਖ਼ਬਰ ਦੇ ਮੁਤਾਬਕ ਜੰਗਲ ਵਿਭਾਗ ਦੁਆਰਾ ਇਹ ਐਫ਼ਆਰਆਈ ਦਰਜ਼ ਕਰਾਈ ਗਈ ਹੈ। ਐਫ਼ਆਰਆਈ ਵਿਚ ਭਾਰਤੀ ਹਵਾਈ ਫੌਜ ਦੁਆਰਾ ਜ਼ਲਦਬਾਜੀ ਵਿਚ ਗਿਰਾਏ ਗਏ ਪੇਲੋਡ ਦੁਆਰਾ ਨੁਕਸਾਨ ਹੋਏ ਦਰੱਖਤਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ।
ਰਿਪੋਰਟ ਦੇ ਮੁਤਾਬਕ, ਪਾਕਿਸਤਾਨ ਛੇਤੀ ਹੀ ਭਾਰਤ ਦੇ ਖਿਲਾਫ਼ ਸੰਯੁਕਤ ਰਾਸ਼ਟਰ ਵਿਚ ਵੀ ਸ਼ਿਕਾਇਤ ਦਰਜ ਕਰਾਉਣ ਦੀ ਤਿਆਰੀ ਵਿਚ ਹੈ। ਪਾਕਿ ਨੇ ਭਾਰਤ ਉੱਤੇ ‘ਵਾਤਾਵਰਨ ਅਤਿਵਾਦ’ ਦਾ ਇਲਜ਼ਾਮ ਲਗਾਇਆ ਹੈ। ਪਾਕਿਸਤਾਨ ਸਰਕਾਰ ਵਿਚ ਮੰਤਰੀ ਮਲਿਕ ਅਮੀਨ ਅਸਲਮ ਨੇ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਜਹਾਜ਼ਾਂ ਨੇ ਬਾਲਾਕੋਟ ਦੇ ਜਾਬਾ ਟਾਪ ਦੇ ਪਹਾੜੀ ਖੇਤਰ ਉੱਤੇ ਬੰਬਾਰੀ ਕੀਤੀ ਸੀ।
ਜਹਾਜ਼ਾਂ ਨੇ ਰਾਖਵੀਂਆਂ ਸ਼੍ਰੇਣੀਆਂ ਵਿਚ ਆਉਣ ਵਾਲੇ ਜੰਗਲ ਖੇਤਰ ਨੂੰ ਨਿਸ਼ਾਨਾ ਬਣਾਇਆ। ਸਰਕਾਰ ਇਸ ਤੋਂ ਹੋਏ ਨੁਕਸਾਨ ਅਤੇ ਇਸਦੇ ਪ੍ਰਭਾਵ ਦਾ ਅਨੁਮਾਨ ਲਗਾ ਰਹੀ ਹੈ। ਇਹ ਸੰਯੁਕਤ ਰਾਸ਼ਟਰ ਅਤੇ ਹੋਰ ਮੰਚਾਂ ਉੱਤੇ ਸ਼ਿਕਾਇਤ ਦਾ ਆਧਾਰ ਬਣੇਗਾ ।ਪਾਕਿਸਤਾਨੀ ਮੰਤਰੀ ਨੇ ਕਿਹਾ ਕਿ ਬਾਲਾਕੋਟ ਵਿਚ ਜੋ ਕੁੱਝ ਹੋਇਆ, ਉਹ 'ਵਾਤਾਵਰਣ ਅਤਿਵਾਦ' ਹੈ।
ਜਹਾਜ਼ਾਂ ਦੀ ਬੰਬਾਰੀ ਵਿਚ ਦਰਜਨਾਂ ਚੀੜ ਦੇ ਦਰੱਖ਼ਤ ਡਿੱਗ ਚੁੱਕੇ ਹਨ ਅਤੇ ਵਾਤਾਵਰਣ ਨੂੰ ਭਾਰੀ ਨੁਕਸਾਨ ਹੋਇਆ ਹੈ। ਸੰਯੁਕਤ ਰਾਸ਼ਟਰ ਨੇ ਵੀ ਕਿਹਾ ਹੈ ਕਿ ਵਾਤਾਵਰਣ ਨੂੰ ਫੌਜੀ ਜ਼ਰੂਰਤਾਂ ਲਈ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ। ਸੰਯੁਕਤ ਰਾਸ਼ਟਰ ਆਮ ਸਭਾ ਦੇ ਪ੍ਰਸਤਾਵ ਦੇ ਅਨੁਸਾਰ ਭਾਰਤੀ ਹਵਾਈ ਫੌਜ ਦੀ ਕਾਰਵਾਈ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਹੈ।