ਕੋਰੋਨਾ ਵਾਇਰਸ ਕਾਰਨ ਬੇਰੰਗ ਹੋਈ ਰੰਗਾਂ ਦੀ ਹੋਲੀ 
Published : Mar 9, 2020, 3:37 pm IST
Updated : Mar 9, 2020, 3:37 pm IST
SHARE ARTICLE
File photo
File photo

ਕੋਰੋਨਾ ਵਾਇਰਸ ਦੇ ਡਰ ਨਾਲ ਸ਼ਹਿਰ ਦੇ ਬਾਜ਼ਾਰ ਦਾ ਰੰਗ ਫਿੱਕਾ ਪੈ ਰਿਹਾ ਹੈ। ਬਹੁਤ ਘੱਟ ਲੋਕ ਗੁਲਾਲ ਅਤੇ ਰੰਗ ਖਰੀਦਣ ਪਹੁੰਚ ਰਹੇ ਹਨ। ਕਈ ਸੰਸਥਾਵਾਂ ਨੇ ਆਪਣੇ ਹੋਲੀ

ਹਸਤੀਨਾਪੁਰ- ਕੋਰੋਨਾ ਵਾਇਰਸ ਦੇ ਡਰ ਨਾਲ ਸ਼ਹਿਰ ਦੇ ਬਾਜ਼ਾਰ ਦਾ ਰੰਗ ਫਿੱਕਾ ਪੈ ਰਿਹਾ ਹੈ। ਬਹੁਤ ਘੱਟ ਲੋਕ ਗੁਲਾਲ ਅਤੇ ਰੰਗ ਖਰੀਦਣ ਪਹੁੰਚ ਰਹੇ ਹਨ। ਕਈ ਸੰਸਥਾਵਾਂ ਨੇ ਆਪਣੇ ਹੋਲੀ ਮਿਲਨ ਦੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਾਜ਼ਾਰ ਹਰ ਸਾਲ ਨਾਲੋਂ ਇਸ ਵਾਰ ਬਹੁਤ ਫਿੱਕਾ ਪੈ ਗਿਆ ਹੈ।

HoliHoli

ਐਤਵਾਰ ਨੂੰ, ਜਿਹੜਾ ਸਭ ਤੋਂ ਵੱਧ ਖਰੀਦਦਾਰੀ ਵਾਲਾ ਦਿਨ ਹੋਣਾ ਚਾਹੀਦਾ ਹੈ ਉਸ ਦਿਨ ਵੀ ਬਾਜ਼ਾਰ ਵਿਚ ਬਹੁਤ ਘੱਟ ਰੌਣਕ ਸੀ। ਹੋਲੀ ਤੇ ਕੋਰੋਨਾ ਵਾਇਰਸ ਦੀ ਮਾਰ ਇਸ ਤਰ੍ਹਾਂ ਪੈ ਗਈ ਹੈ ਕਿ ਬਾਜ਼ਾਰ ਇਕ ਦਮ ਖਾਲੀ ਹੋ ਗਏ ਹਨ। ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਜਾ ਰਿਹਾ ਹੈ। ਮਾਪੇ ਬੱਚਿਆਂ ਨੂੰ ਰੰਗਾਂ ਅਤੇ ਭੀੜ ਤੋਂ ਦੂਰ ਰਹਿਣ ਲਈ ਕਹਿ ਰਹੇ ਹਨ।

Corona VirusCorona Virus

ਹਰ ਸਾਲ ਜੋ ਬਾਜ਼ਾਰਾਂ ਵਿਚ ਰੌਣਕ ਹੁੰਦੀ ਹੈ ਉਹ ਇਸ ਵਾਰ ਨਹੀਂ ਹੈ। ਦੁਕਾਨਦਾਰ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹ ਲੱਖਾਂ ਰੁਪਏ ਦੇ ਰੰਗ ਲੈ ਕੇ ਆਇਆ ਹੈ, ਪਰ ਹੁਣ ਤੱਕ ਕੁਝ ਰੰਗ ਹੀ ਵਿਕੇ ਹਨ। ਜਦੋਂ ਕਿ ਅੱਧੇ ਤੋਂ ਵੱਧ ਰੰਗ ਵਿਕੇ ਹੋਣੇ ਚਾਹੀਦੇ ਹਨ। ਦੁਕਾਨਦਾਰ ਹਰੀ ਰਾਮ ਦੇ ਅਨੁਸਾਰ, ਭਾਰਤੀ ਬਾਜ਼ਾਰਾ ਵਿਚ ਚਾਈਨੀਜ਼ ਸਮਾਨ ਦਾ ਕਬਜ਼ਾ ਹੋਣ ਦੇ ਕਾਰਨ ਜਿਆਦਾਤਰ ਸਾਨ ਚਾਇਨਾ ਤੋਂ ਹੀ ਆਉਂਦਾ ਹੈ।

holiholi

ਕੋਰੋਨਾ ਵਾਇਰਸ ਕਾਰਨ ਚੀਨ ਦਾ ਬਾਜ਼ਾਰ ਰੁੱਕ ਗਿਆ ਹੈ। ਭਾਵੇਂ ਚੀਜ਼ਾਂ ਆ ਰਹੀਆਂ ਹਨ, ਪਰ ਬਹੁਤ ਮਹਿੰਗੀਆਂ ਹਨ। ਜਿਸ ਕਾਰਨ, ਇਸ ਵਾਰ ਸਿਰਫ ਕੁਝ ਚੀਜ਼ਾਂ ਵਿਕਰੀ ਲਈ ਲਿਆਂਦੀਆਂ ਗਈਆਂ ਹਨ ਪਰ ਲੋਕ ਬਾਜ਼ਾਰਾਂ ਨੂੰ ਨਹੀਂ ਛੱਡ ਰਹੇ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement