
- ਫਾਇਰਿੰਗ ਪੁਲੀਸ ਦੀ ਮੌਜੂਦਗੀ ਵਿੱਚ ਕੀਤੇ ਜਾਣ ਦਾ ਲੋਕਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ।
ਲਖੇਨਪੁਰ ਖੇੜੀ, ਉਤਰਪ੍ਰਦੇਸ਼: ਉਤਰ ਪ੍ਰਦੇਸ਼ ਦੇ ਲਖੇਨਪੁਰ ਵਿਚ ਸਹਿਕਾਰੀ ਪੈਟਰੋਲ ਪੰਪ ਦੀ ਪ੍ਰਧਾਨਗੀ ਨੂੰ ਲੈ ਕੇ ਦਿਨ ਦਿਹਾੜੇ ਫਾਇਰਿੰਗ ਕੀਤੀ ਗਈ । ਜਿਸ ਵਿਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦਾ ਦੀ ਖਬਰ ਹੈ । ਇੱਥੇ ਦੱਸਿਆ ਜਾਂਦਾ ਹੈ ਕਿ ਸਹਿਕਾਰੀ ਪੈਟਰੋਲ ਪੰਪ ਦੀਆਂ ਦੀ ਪ੍ਰਧਾਨਗੀ ਨੂੰ ਲੈ ਕੇ ਚੋਣਾਂ ਚੱਲ ਰਹੀਆਂ ਸਨ । ਇਹ ਫਾਇਰਿੰਗ ਪੁਲੀਸ ਦੀ ਮੌਜੂਦਗੀ ਵਿੱਚ ਕੀਤੇ ਜਾਣ ਦਾ ਲੋਕਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ।
photoਮੌਕੇ ’ਤੇ ਮੌਜੂਦ ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਲਗਾਤਾਰ ਸੱਤ ਫਾਇਰ ਕੀਤੇ ਗਏ ਹਨ । ਇਹ ਘਟਨਾ ਉੱਤਰ ਪ੍ਰਦੇਸ਼ ਦੇ ਲਖੇਨਪੁਰ ਖੇੜੀ ਦੀਆ ਦੀ ਘਟਨਾ ਹੈ ਜਿਥੇ ਕੋਆਪਰੇਟਿਵ ਪੈਟਰੋਲ ਪੰਪ ਦੀ ਪ੍ਰਧਾਨਗੀ ਨੂੰ ਲੈ ਕੇ ਚੋਣਾਂ ਚੱਲ ਰਹੀਆਂ ਸਨ । ਕਿਸਾਨਾਂ ਨੇ ਦੋਸ਼ ਲਾਇਆ ਕਿ ਬੀਜੇਪੀ ਦੇ ਸੀਨੀਅਰ ਲੀਡਰ ਮੌਜੂਦ ਸਨ ਜਦੋਂ ਫਾਇਰਿੰਗ ਕੀਤੀ ਗਈ । ਮੌਜੂਦ ਕਿਸਾਨਾਂ ਦਾ ਇਲਜ਼ਾਮ ਸੀ ਕਿ ਬੀਜੇਪੀ ਦੇ ਕਹਿਣ ਤੇ ਹੀ ਹਮਲਾ ਕੀਤਾ ਗਿਆ ਕਿਉਂਕਿ ਉਸ ਵਕਤ ਭਾਰਤੀ ਜਨਤਾ ਪਾਰਟੀ ਦੇ ਲੀਡਰ ਮੌਜੂਦ ਸਨ ।
photoਲੋਕਾਂ ਦਾ ਇਲਜ਼ਾਮ ਹੈ ਕਿ ਜਦੋਂ ਫਾਇਰਿੰਗ ਕੀਤੀ ਜਾ ਰਹੀ ਸੀ ਉਸ ਵਕਤ ਵੀ ਬੀਜੇਪੀ ਦੇ MLA ਹਾਜ਼ਰ ਸੀ। ਪੁਲੀਸ ਅਧਿਕਾਰੀ ਮੂਕ ਦਰਸ਼ਕ ਬਣ ਕੇ ਸਾਰੀ ਘਟਨਾ ਨੂੰ ਦੇਖ ਰਹੀ ਸੀ। ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ । ਕਿਸਾਨਾਂ ਨੇ ਪੁਲਸ ਦੇ ਸੀਨੀਅਰ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।