ਉਤਰਾਖੰਡ ਦੁਖਾਂਤ: ਚਮੋਲੀ ਤਬਾਹੀ ’ਚ ਮਰਨ ਵਾਲਿਆਂ ਦੀ ਗਿਣਤੀ 70 ਪੁੱਜੀ 
Published : Feb 24, 2021, 10:23 pm IST
Updated : Feb 24, 2021, 10:23 pm IST
SHARE ARTICLE
Uttarakhand tragedy
Uttarakhand tragedy

ਹੁਣ ਤਕ 134 ਲੋਕ ਅਜੇ ਵੀ ਲਾਪਤਾ, ਤਲਾਸ਼ੀ ਮੁਹਿੰਮ ਜਾਰੀ

ਗੋਪੇਸ਼ਵਰ : ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਤਬਾਹੀ ਪ੍ਰਭਾਵਤ ਇਲਾਕਿਆਂ ਵਿਚ ਬੁਧਵਾਰ ਨੂੰ 18ਵੇਂ ਦਿਨ ਵੀ ਤਲਾਸ਼ੀ ਅਤੇ ਬਚਾਅ ਕਾਰਜ ਜਾਰੀ ਰਹੇ। ਤਬਾਹੀ ਤੋਂ ਬਾਅਦ ਹੁਣ ਤਕ 70 ਲਾਸ਼ਾਂ ਨੂੰ ਬਾਹਰ ਕੱਢਿਆ ਗਿਆ ਹੈ। ਇਹ ਜਾਣਕਾਰੀ ਪੁਲਿਸ ਵਲੋਂ ਜਾਰੀ ਕੀਤੇ ਗਏ ਬੁਲੇਟਿਨ ਵਿਚ ਦਿਤੀ ਗਈ ਹੈ। ਚਮੋਲੀ ਜ਼ਿਲ੍ਹਾ ਪੁਲਿਸ ਵਲੋਂ ਜਾਰੀ ਮੀਡੀਆ ਬੁਲੇਟਿਨ ਅਨੁਸਾਰ, ਤਬਾਹੀ ਪ੍ਰਭਾਵਤ ਇਲਾਕਿਆਂ ਤੋਂ ਹੁਣ ਤਕ 70 ਲਾਸ਼ਾਂ ਅਤੇ 29 ਮਨੁੱਖੀ ਅੰਗ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 40 ਲਾਸ਼ਾਂ ਅਤੇ ਇਕ ਮਨੁੱਖੀ ਅੰਗ ਦੀ ਪਛਾਣ ਕੀਤੀ ਗਈ ਹੈ।

Uttarakhand tragedyUttarakhand tragedy

ਇਸ ਤੋਂ ਇਲਾਵਾ ਮੰਗਲਵਾਰ ਨੂੰ ਇਕ ਹੋਰ ਲਾਪਤਾ ਵਿਅਕਤੀ ਦੀ ਰੀਪੋਰਟ ਜੋਸ਼ੀਮਠ ਥਾਣੇ ਵਿਚ ਦਰਜ ਕੀਤੀ ਗਈ ਸੀ। ਵਿਸ਼ਣੁਗੜ੍ਹ ਪਣਬਿਜਲੀ ਪ੍ਰਾਜੈਕਟ ਵਿਚ ਕੰਮ ਕਰ ਰਹੀ ਤਪੋਵਨ-ਰਿਤਵਿਕ ਕੰਪਨੀ ਨੇ ਅਪਣੇ ਇਕ ਕਰਮਚਾਰੀ ਦੇ ਗ਼ਾਇਬ ਹੋਣ ਦੀ ਖ਼ਬਰ ਥਾਣੇ ਵਿਚ ਦਿਤੀ ਹੈ।

Uttarakhand tragedyUttarakhand tragedy

ਦੁਖਾਂਤ ਤੋਂ ਬਾਅਦ, ਹੁਣ ਤਕ 134 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਗਾਤਾਰ ਜਾਰੀ ਹੈ। ਬੁਲੇਟਿਨ ਵਿਚ ਕਿਹਾ ਗਿਆ ਹੈ ਕਿ 58 ਲਾਸ਼ਾਂ, ਡੀ.ਐੱਨ.ਏ. ਦੇ ਨਮੂਨੇ, 28 ਮਨੁੱਖੀ ਅੰਗਾਂ ਅਤੇ ਤਬਾਹੀ ਦੇ ਸ਼ਿਕਾਰ ਹੋਏ ਲੋਕਾਂ ਦੇ 110 ਪਰਵਾਰਾਂ ਦੇ ਡੀਐਨਏ ਨਮੂਨੇ ਦੇਹਰਾਦੂਨ ਸਥਿਤ ਫੋਰੈਂਸਿਕ ਸਾਇੰਸ ਲੈਬਾਰਟਰੀ ਭੇਜ ਦਿਤੇ ਗਏ ਹਨ। 

Uttarakhand tragedyUttarakhand tragedy

ਜ਼ਿਕਰਯੋਗ ਹੈ ਕਿ 7 ਫ਼ਰਵਰੀ ਨੂੰ ਉਤਰਾਖੰਡ ਦੇ ਚਮੋਲੀ ’ਚ ਅਚਾਨਕ ਗਲੇਸ਼ੀਅਰ ਟੁੱਟਣ ਕਾਰਨ ਹੜ੍ਹ ਆ ਗਿਆ, ਇਸ ਤ੍ਰਾਸਦੀ ਕਾਰਨ ਤਪੋਵਨ-ਵਿਸ਼ਣੂਗੜ੍ਹ ਜਲ ਬਿਜਲੀ ਪ੍ਰਾਜੈਕਟ ਦਾ ਵੱਡਾ ਨੁਕਸਾਨ ਹੋਇਆ। ਪ੍ਰਾਜੈਕਟ ਵਿਚ ਵਰਕਰ ਕਈ ਕਾਮੇ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।    

Location: India, Uttarakhand, Rudrapur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement