
ਡਾਊਨ ਡਿਟੈਕਟਰ 'ਤੇ ਸਵੇਰੇ ਤੋਂ ਕਰੀਬ 27,000 ਲੋਕਾਂ ਨੇ ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ।
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਵੀਰਵਾਰ ਸਵੇਰੇ ਕਈ ਯੂਜ਼ਰਸ ਲਈ ਡਾਊਨ ਰਿਹਾ। ਆਊਟੇਜ ਟ੍ਰੈਕਿੰਗ ਵੈੱਬਸਾਈਟ ਡਾਊਨ ਡਿਟੈਕਟਰ 'ਤੇ ਸਵੇਰੇ ਤੋਂ ਕਰੀਬ 27,000 ਲੋਕਾਂ ਨੇ ਇੰਸਟਾਗ੍ਰਾਮ ਦੇ ਡਾਊਨ ਹੋਣ ਦੀ ਸ਼ਿਕਾਇਤ ਕੀਤੀ ਹੈ।
ਇਹ ਵੀ ਪੜ੍ਹੋ: ਨਸ਼ੇ ਵਿਚ ਟੱਲੀ ਪ੍ਰਵਾਸੀਆਂ ਦੀ ਗੁੰਡਾਗਰਦੀ: ਨੌਜਵਾਨਾਂ ’ਤੇ ਰਾਡ ਨਾਲ ਕੀਤਾ ਹਮਲਾ, ਨੌਜਵਾਨ ਦੀ ਟੁੱਟੀ ਬਾਂਹ
ਲਗਭਗ 50 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਇੰਸਟਾਗ੍ਰਾਮ ਐਪ ਅਤੇ ਵੈਬਸਾਈਟ ਦੋਵਾਂ 'ਤੇ ਅਸੈਸ ਮੁਸ਼ਕਿਲ ਹੋ ਰਿਹਾ ਹੈ, ਜਦਕਿ ਲਗਭਗ 20 ਪ੍ਰਤੀਸ਼ਤ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਪਲੇਟਫਾਰਮ ’ਤੇ ਲੌਗਇਨ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਸਨ।