Nirav Modi: ਭਗੌੜੇ ਨੀਰਵ ਮੋਦੀ ਨੂੰ ਝਟਕਾ, ਬੈਂਕ ਆਫ ਇੰਡੀਆ ਨੂੰ $8 ਮਿਲੀਅਨ ਦਾ ਭੁਗਤਾਨ ਕਰਨ ਦਾ ਆਦੇਸ਼ 
Published : Mar 9, 2024, 11:12 am IST
Updated : Mar 9, 2024, 11:12 am IST
SHARE ARTICLE
Nirav Modi
Nirav Modi

ਬੈਂਕ ਆਫ ਇੰਡੀਆ ਜੋ ਰਕਮ ਵਸੂਲ ਕਰ ਰਿਹਾ ਹੈ, ਉਹ ਨੀਰਵ ਨੂੰ ਕ੍ਰੈਡਿਟ ਸਹੂਲਤ ਤਹਿਤ ਦਿੱਤੀ ਗਈ ਸੀ

Nirav Modi News In Punjabi/ਨਵੀਂ ਦਿੱਲੀ - ਭਗੌੜੇ ਨੀਰਵ ਮੋਦੀ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਨੀਰਵ ਮੋਦੀ ਨੂੰ ਲੰਡਨ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਬੈਂਕ ਆਫ ਇੰਡੀਆ ਨੂੰ ਨੀਰਵ ਮੋਦੀ ਤੋਂ ਪੈਸੇ ਵਸੂਲਣ ਦਾ ਫ਼ੈਸਲਾ ਸੁਣਾਇਆ ਹੈ। ਬੈਂਕ ਆਫ ਇੰਡੀਆ ਨੇ ਲੰਡਨ ਹਾਈ ਕੋਰਟ 'ਚ ਅਰਜ਼ੀ ਦਾਇਰ ਕੀਤੀ ਸੀ, ਜਿਸ 'ਤੇ ਅਦਾਲਤ ਨੇ ਫੈਸਲਾ ਸੁਣਾਇਆ ਹੈ। ਅਦਾਲਤ ਨੇ ਨੀਰਵ ਮੋਦੀ ਨੂੰ ਬੈਂਕ ਆਫ ਇੰਡੀਆ ਨੂੰ ਲਗਭਗ 80 ਲੱਖ ਡਾਲਰ ਯਾਨੀ 66 ਕਰੋੜ ਰੁਪਏ ਦੇਣ ਲਈ ਕਿਹਾ ਹੈ। ਦੱਸ ਦਈਏ ਕਿ ਬੈਂਕ ਨੇ ਨੀਰਵ ਦੀ ਦੁਬਈ ਸਥਿਤ ਕੰਪਨੀ ਫਾਇਰਸਟਾਰ ਡਾਇਮੰਡ ਐਫਜੇਡਈ ਤੋਂ ਇਸ ਰਕਮ ਦੀ ਵਸੂਲੀ ਲਈ ਅਰਜ਼ੀ ਦਿੱਤੀ ਸੀ।  

ਲੰਡਨ ਹਾਈ ਕੋਰਟ ਨੇ ਇਹ ਫ਼ੈਸਲਾ ਦਿੰਦੇ ਹੋਏ ਕਿਹਾ ਕਿ ਨੀਰਵ ਮੋਦੀ ਦਾ ਕੇਸ ਮਜ਼ਬੂਤ ਨਹੀਂ ਹੈ। ਉਸ ਲਈ ਜਿੱਤਣਾ ਮੁਸ਼ਕਲ ਹੋਵੇਗਾ, ਇਸ ਲਈ ਇਸ ਨੂੰ ਸੁਣਨ ਦੀ ਲੋੜ ਨਹੀਂ ਹੈ। ਅਦਾਲਤ ਨੇ ਬੈਂਕ ਆਫ ਇੰਡੀਆ ਨੂੰ ਨੀਰਵ ਮੋਦੀ ਦੀ ਇਸ ਜਾਇਦਾਦ ਦੀ ਨਿਲਾਮੀ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਹੁਣ ਬੈਂਕ ਆਫ ਇੰਡੀਆ ਨੇ ਦੁਬਈ ਸਥਿਤ ਇਸ ਕੰਪਨੀ ਨੂੰ ਨਿਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।  

ਦੱਸ ਦਈਏ ਕਿ ਭਗੌੜਾ ਨੀਰਵ ਮੋਦੀ ਬ੍ਰਿਟੇਨ ਦੀ ਥੈਮਸਾਈਡ ਜੇਲ 'ਚ ਬੰਦ ਹੈ। ਬੈਂਕ ਆਫ ਇੰਡੀਆ ਜੋ ਰਕਮ ਵਸੂਲ ਕਰ ਰਿਹਾ ਹੈ, ਉਹ ਨੀਰਵ ਨੂੰ ਕ੍ਰੈਡਿਟ ਸਹੂਲਤ ਤਹਿਤ ਦਿੱਤੀ ਗਈ ਸੀ। ਜੋ ਕਿ ਕਰੀਬ 9 ਮਿਲੀਅਨ ਡਾਲਰ ਸੀ। ਪਰ ਨੀਰਵ ਮੋਦੀ ਨੇ ਬੈਂਕ ਨੂੰ ਵਾਪਸ ਨਹੀਂ ਕੀਤਾ ਅਤੇ ਬ੍ਰਿਟੇਨ ਭੱਜ ਗਿਆ। ਇਸ ਰਕਮ ਵਿੱਚੋਂ 4 ਮਿਲੀਅਨ ਡਾਲਰ ਕਰਜ਼ਾ ਹੈ ਅਤੇ ਬਾਕੀ 4 ਮਿਲੀਅਨ ਡਾਲਰ ਵਿਆਜ ਹੈ। 

ਦੱਸ ਦਈਏ ਕਿ ਨੀਰਵ ਮੋਦੀ 2018 'ਚ ਪੰਜਾਬ ਨੈਸ਼ਨਲ ਬੈਂਕ ਦਾ ਘਪਲਾ ਕਰ ਕੇ ਕਰੀਬ 14 ਹਜ਼ਾਰ ਕਰੋੜ ਰੁਪਏ ਲੈ ਕੇ ਬ੍ਰਿਟੇਨ ਭੱਜ ਗਿਆ ਸੀ। ਉਸ ਨੇ ਬੈਂਕ ਤੋਂ 8 ਕਿਸ਼ਤਾਂ ਵਿਚ 14000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਉਦੋਂ ਪੀਐਨਬੀ ਬੈਂਕ ਨੇ ਨੀਰਵ ਮੋਦੀ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੀ ਸੀਬੀਆਈ ਜਾਂਚ ਵੀ ਹੋ ਚੁੱਕੀ ਹੈ। ਹੁਣ ਇਹ ਮਾਮਲਾ ਲੰਡਨ ਹਾਈ ਕੋਰਟ ਵਿਚ ਹੈ।   

(For more news apart from UK Court orders Nirav Modi to pay $8 million to Bank of IndiaNews in punjabi, stay tuned to Rozana Spokesman)

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement