ਆਰ ਐਸ ਐਸ ਆਗੂ ਨੇ ਖ਼ੁਦ ਨੂੰ ਲਗਾਈ ਅੱਗ, ਸੜਕ 'ਤੇ ਭੱਜਦੇ ਹੋਏ ਲਗਾਏ ਭਾਰਤ ਮਾਤਾ ਦੇ ਜੈਕਾਰੇ
Published : Apr 9, 2018, 1:11 pm IST
Updated : Apr 9, 2018, 1:11 pm IST
SHARE ARTICLE
RSS volunteers set herself on fire in jaipur
RSS volunteers set herself on fire in jaipur

ਰਾਸ਼ਟਰੀ ਸਵੈ ਸੇਵਕ ਸੰਘ ਦੇ ਵੈਸ਼ਾਲੀਨਗਰ ਇੰਚਾਰਜ ਨੇ ਅਮਰਪਾਲੀ ਚੁਰਾਹੇ 'ਤੇ ਪਟਰੌਲ ਛਿੜਕ ਕੇ ਅੱਗ ਲਗਾ ਲਈ।

ਜੈਪੁਰ : ਰਾਸ਼ਟਰੀ ਸਵੈ ਸੇਵਕ ਸੰਘ ਦੇ ਵੈਸ਼ਾਲੀਨਗਰ ਇੰਚਾਰਜ ਨੇ ਅਮਰਪਾਲੀ ਚੁਰਾਹੇ 'ਤੇ ਪਟਰੌਲ ਛਿੜਕ ਕੇ ਅੱਗ ਲਗਾ ਲਈ। 45 ਸਾਲਾ ਰਘੁਵੀਰ ਸ਼ਰਣ ਅਗਰਵਾਲ ਕਰੀਬ 100 ਮੀਟਰ ਤਕ ਭਾਰਤ ਮਾਤਾ ਦੇ ਜੈਕਾਰੇ ਲਾਉਂਦਾ ਹੋਇਆ ਭੱਜਦਾ ਰਿਹਾ। ਉਹ 80 ਫ਼ੀ ਸਦੀ ਜਲ ਗਏ। ਜਾਣਕਾਰੀ ਮੁਤਾਾਬਕ ਪਰਵਾਰ ਵਾਲੇ ਉਨ੍ਹਾਂ ਨੂੰ ਇਲਾਜ ਲਈ ਦਿੱਲੀ ਲੈ ਗਏ ਹਨ।RSS volunteers set herself on fire in jaipurRSS volunteers set herself on fire in jaipurਦਸਿਆ ਜਾ ਰਿਹਾ ਹੈ ਕਿ ਰਘੁਵੀਰ ਸ਼ਰਣ ਨੇ ਸੋਸ਼ਲ ਮੀਡੀਆ 'ਤੇ ਚਾਰ ਦਿਨ ਪਹਿਲਾਂ ਇਕ ਪੋਸਟ ਵੀ ਸ਼ੇਅਰ ਕੀਤੀ ਸੀ। ਹਾਲਾਂਕਿ ਇਸ ਵਿਚ ਉਨ੍ਹਾਂ ਦਾ ਨਾਮ ਅਤੇ ਤਾਰੀਕ ਨਹੀਂ ਹੈ ਪਰ ਪੋਸਟ ਵਿਚ ਲਿਖਿਆ ਹੈ ਕਿ ਸੁਪਨੇ 'ਚ ਮੈਨੂੰ ਭਾਰਤ ਮਾਤਾ ਦੀਆਂ ਉਹ ਕਰੁਣਮਈ ਚੀਕਾਂ ਸੁਣਾਈ ਦਿੰਦੀਆਂ ਹਨ। ਉਨ੍ਹਾਂ ਲਿਖਿਆ ਕਿ ਚਾਰੇ ਪਾਸੇ ਗਿਰਝਾਂ ਮੰਡਰਾ ਰਹੀਆਂ ਹਨ। ਜਦੋਂ ਅਸੀਂ ਦੂਜਿਆਂ ਦੇ ਬਹਕਾਵੇ ਵਿਚ ਆ ਜਾਂਦੇ ਹਾਂ ਤਾਂ ਚਾਹੇ ਕੋਈ ਵੀ ਹੋਵੇ ਉਸ ਦਾ ਖ਼ੁਦ ਦੀ ਬੁੱਧੀ ਸਿਫ਼ਰ ਹੋ ਜਾਂਦੀ ਹੈ ਅਤੇ ਉਦੋਂ ਤਕ ਸਥਿਤੀ ਇੰਨੀ ਭਿਆਨਕ ਹੋ ਜਾਂਦੀ ਹੈ ਕਿ ਸ਼ਰਾਰਤੀ ਅਨਸਰਾਂ ਵਲੋਂ ਭਰਾ ਨੂੰ ਭਰਾ ਨੂੰ ਲੜਾ ਕੇ ਅਪਣਾ ਉਲੂ ਸਿੱਧਾ ਕਰ ਲਿਆ ਜਾਂਦਾ ਹੈ। RSS volunteers set herself on fire in jaipurRSS volunteers set herself on fire in jaipurਦਸਿਆ ਜਾਂਦਾ ਹੈ ਕਿ ਵਪਾਰੀ ਰਘੁਵੀਰ ਸ਼ਰਣ ਅਗਰਵਾਲ ਵੈਸ਼ਾਲੀ ਨਗਰ ਵਿਚ ਕਰਾਉਨ ਪਲਾਜਾ ਸਥਿਤ ਫ਼ਲੈਟ ਵਿਚ ਰਹਿੰਦੇ ਹਨ। ਐਤਵਾਰ ਸਵੇਰੇ ਉਹ ਪੰਜ ਵਜੇ ਇਕੱਲੇ ਹੀ ਸੈਰ ਲਈ ਘਰੋਂ ਨਿਕਲੇ ਸਨ। ਜਦੋਂ ਹੀ ਉਹ ਅਮਰਪਾਲੀ ਚੁਰਾਹੇ 'ਤੇ ਪੁੱਜੇ ਤਾਂ ਉਨ੍ਹਾਂ ਨੇ ਅਪਣੇ 'ਤੇ ਪਟਰੌਲ ਛਿੜਕ ਕੇ ਅੱਗ ਲਗਾ ਲਈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਉਕਤ ਨੇਤਾ ਨੇ ਇਸ ਕਾਰਨਾਮੇ ਤੋਂ ਪਹਿਲਾ ਅਪਣੇ ਘਰ ਫ਼ੋਨ ਕਰ  ਸੂਚਨਾ ਵੀ ਦਿਤੀ ਸੀ। RSS volunteers set herself on fire in jaipurRSS volunteers set herself on fire in jaipurਘਟਨਾ ਸਥਾਨ ਨੇੜੇ ਡੇਅਰੀ ਦਾ ਕੰਮ ਕਰਨ ਵਾਲੇ ਅਸ਼ੋਕ ਸ਼ਰਮਾ ਨੇ ਦਸਿਆ ਕਿ ਕੋਈ ਸੜਦਾ ਹੋਇਆ ਵਿਅਕਤੀ ਭਾਰਤ ਮਾਤਾ ਦੇ ਜੈਕਾਰੇ ਲਗਾ ਰਿਹਾ ਸੀ। ਆਲੇ-ਦੁਆਲੇ ਦੇ ਲੋਕਾਂ ਨੇ ਪਾਣੀ ਪਾ ਕੇ ਅੱਗ ਬੁਝਾਈ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ 'ਤੇ ਪਟਰੌਲ ਦੀ ਖ਼ਾਲੀ ਬੋਤਲ ਬਰਾਮਦ ਕਰ ਲਈ ਹੈ।  ਪੁਲਿਸ ਦੀ ਮੁਢਲੀ ਜਾਂਚ ਵਿਚ ਘਰੇਲੂ ਪਰੇਸ਼ਾਨੀ ਦੀ ਗੱਲ ਸਾਹਮਣੇ ਆ ਰਹੀ ਹੈ। ਫ਼ਿਲਹਾਲ ਪੁਲਿਸ ਘਟਨਾ ਦੀ ਜਾਂਚ ਵਿਚ ਜੁਟ ਗਈ ਹੈ।

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement