
ਨਵੇਂ ਜਲ ਸੈਨਾ ਮੁਖੀ ਦੀ ਨਿਯੁਕਤੀ ਵਿਰੁੱਧ ਗਏ ਸਨ ਅਦਾਲਤ
ਨਵੀਂ ਦਿੱਲੀ : ਵਾਈਸ ਐਡਮਿਰਲ ਬਿਮਲ ਵਰਮਾ ਨੇ ਉਨ੍ਹਾਂ ਨੂੰ ਪਹਿਲ ਨਾ ਦੇ ਕੇ ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦਾ ਅਗਲਾ ਮੁਖੀ ਨਿਯੁਕਤ ਕੀਤੇ ਜਾਣ ਵਿਰੁੱਧ ਸ਼ਸ਼ਤਰ ਬਲ ਟ੍ਰਿਬਿਊਨਲ 'ਚ ਦਾਇਰ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਵਾਈਸ ਐਡਮਿਰਲ ਬਿਮਲ ਵਰਮਾ ਦੇ ਵਕੀਲ ਨੇ ਅਪੀਲ ਦਾਇਰ ਕਰਨ ਦੀ ਪੂਰੀ ਆਜ਼ਾਦੀ ਨਾਲ ਇਹ ਕੇਸ ਵਾਪਸ ਲਿਆ ਹੈ।
Vice Admiral Karambir Singh
ਆਪਣੀ ਪਟੀਸ਼ਨ 'ਚ ਬਿਮਲ ਵਰਮਾ ਨੇ ਕਿਹਾ ਸੀ ਕਿ ਉਹ ਵਾਈਸ ਐਡਮਿਰਲ ਕਰਮਬੀਰ ਸਿੰਘ ਤੋਂ ਸੀਨੀਅਰ ਹਨ ਅਤੇ ਉਨ੍ਹਾਂ ਨੂੰ ਜਲ ਸੈਨਾ ਦਾ ਮੁਖੀ ਬਣਾਇਆ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੀ 23 ਮਾਰਚ ਨੂੰ ਜਲੰਧਰ ਵਾਸੀ ਵਾਇਸ ਐਡਮਿਰਲ ਕਰਮਬੀਰ ਸਿੰਘ ਨੂੰ ਨਵਾਂ ਜਲ ਸੈਨਾ ਪ੍ਰਮੁੱਖ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ। ਉਹ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ, ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਹਨ।
Vice Admiral Karambir Singh & Bimal Verma
ਅਧਿਕਾਰਕ ਸੂਤਰਾਂ ਮੁਤਾਬਕ ਸਰਕਾਰ ਨੇ ਮੈਰਿਟ ਦੇ ਆਧਾਰ 'ਤੇ ਇਹ ਚੋਣ ਕੀਤੀ ਹੈ ਅਤੇ ਅਹੁਦੇ ਲਈ ਸੀਨੀਅਰ ਅਧਿਕਾਰੀ ਦੀ ਨਿਯੁਕਤੀ ਕੀਤੇ ਜਾਣ ਵਾਲੀ ਪਰੰਪਰਾ ਨਹੀਂ ਅਪਣਾਈ। ਸੂਤਰਾਂ ਮੁਤਾਬਕ ਅੰਡੇਮਾਨ ਅਤੇ ਨਿਕੋਬਾਰ ਕਮਾਨ ਦੇ ਕਮਾਂਡਰ ਇਨ ਚੀਫ਼ ਵਾਈਸ ਐਡਮਿਰਲ ਬਿਮਲ ਵਰਮਾ ਇਸ ਅਹੁਦੇ ਦੇ ਦਾਅਵੇਦਾਰਾਂ 'ਚੋਂ ਇਕ ਸਨ।