15 ਦਿਨਾਂ ਤੋਂ ਘਰ ਨਹੀਂ ਪਰਤੀ ਨਰਸ ਮਾਂ ਨੂੰ ਦੇਖ ਕੇ ਉੱਚੀ-ਉੱਚੀ ਰੋ ਪਈ ਬੱਚੀ 
Published : Apr 9, 2020, 4:19 pm IST
Updated : Apr 9, 2020, 4:19 pm IST
SHARE ARTICLE
file photo
file photo

ਕਰਨਾਟਕ ਵਿਚ ਇਕ ਵੀਡੀਓ ਵਾਇਰਲ ਹੋ  ਰਹੀ ਹੈ ਜਿਸ ਨੇ ਸਾਰਿਆਂ ਨੂੰ  ਭਾਵੁਕ ਕਰ ਦਿੱਤਾ ਹੈ ਆਪਣੀ ਮਾਂ ਨੂੰ ਮਿਲਣ ਲਈ ਉਤਾਵਲੀ ਇਕ ਛੋਟੀ ਜਿਹੀ ਲੜਕੀ ਆਪਣੀ

ਕਰਨਾਟਕ : ਕਰਨਾਟਕ ਵਿਚ ਇਕ ਵੀਡੀਓ ਵਾਇਰਲ ਹੋ  ਰਹੀ ਹੈ ਜਿਸ ਨੇ ਸਾਰਿਆਂ ਨੂੰ  ਭਾਵੁਕ ਕਰ ਦਿੱਤਾ ਹੈ ਆਪਣੀ ਮਾਂ ਨੂੰ ਮਿਲਣ ਲਈ ਉਤਾਵਲੀ ਇਕ ਛੋਟੀ ਜਿਹੀ ਲੜਕੀ ਆਪਣੀ ਮਾਂ ਨੂੰ ਦੂਰੋਂ ਦੇਖ ਕੇ ਰੋ ਰਹੀ ਦਿਖ ਰਹੀ ਹੈ।

PhotoPhoto

ਉਸਦੀ ਮਾਂ ਇੱਕ ਨਰਸ ਹੈ ਅਤੇ ਕੋਵਿਡ -19 ਲਈ ਆਪਣੀ ਡਿਊਟੀ ਕਰਕੇ ਪੰਖਵਾੜੇ ਤੋਂ ਵਾਪਸ ਘਰ ਨਹੀਂ ਪਰਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਨੇ ਬੁੱਧਵਾਰ ਨੂੰ ਪੈਰਾ ਮੈਡੀਕਲ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਮਰਪਣ ਦੀ ਪ੍ਰਸ਼ੰਸਾ ਕੀਤੀ।

CORONA VIRUSphoto

ਸੁਗੰਧਾ ਪਿਛਲੇ 15 ਦਿਨਾਂ ਤੋਂ ਉੱਤਰੀ ਕਰਨਾਟਕ ਦੇ ਬੇਲਾਗਾਵੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਕੋਵਿਡ -19 ਵਾਰਡ ਵਿੱਚ ਬਿਨਾਂ  ਘਰ ਗਏ ਅਤੇ  ਤਿੰਨ ਸਾਲ ਦੀ ਬੇਟੀ ਨੂੰ ਮਿਲੇ ਬਿਨ੍ਹਾਂ ਲਗਾਤਾਰ ਕੰਮ ਕਰ ਰਹੀ ਹੈ ਆਪਣੇ ਪਿਤਾ ਨਾਲ ਦੋ ਪਹੀਆ ਵਾਹਨ 'ਤੇ ਬੈਠ ਕੇ ਲੜਕੀ ਆਪਣੀ ਮਾਂ ਨੂੰ ਮਿਲਣ ਹਸਪਤਾਲ ਪਹੁੰਚੀ। ਵੀਡੀਓ ਵਿਚ ਉਹ ਹਸਪਤਾਲ ਦੇ ਪ੍ਰਵੇਸ਼ ਦੁਆਰ ਤੋਂ ਕੁਝ ਦੂਰੀ ‘ਤੇ ਖੜ੍ਹੀ ਆਪਣੀ ਮਾਂ ਵੱਲ ਹੱਥ ਕਰ ਰੋ ਰਹੀ ਦਿਖ  ਰਹੀ ਹੈ ।

Coronavirus positive case covid 19 death toll lockdown modi candle appealphoto

ਮਾਂ ਵੀ ਭਾਵੁਕ ਲੱਗ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਨਰਸ ਦਾ ਸਮਰਪਣ ਅਤੇ ਮਾਂ ਅਤੇ ਬੱਚੇ ਵਿਚਕਾਰ ਦੂਰੀ ਲੋਕਾਂ ਦੇ ਦਿਲਾਂ ਨੂੰ ਛੂਹ ਗਈ। ਇਸਦੇ ਚਲਦੇ  ਯੇਦੀਯੁਰੱਪਾ ਨੇ ਸੁਗੰਧਾ ਨਾਲ ਫੋਨ 'ਤੇ ਗੱਲ ਕੀਤੀ। ਯੇਦੀਯੁਰੱਪਾ ਨੂੰ ਸੁਗੰਧਾ ਨੂੰ ਫੋਨ ਤੇ ਇਹ ਕਹਿੰਦੇ ਸੁਣਿਆ ਗਿਆ ਕਿ ਤੁਸੀਂ ਆਪਣੀ ਬੱਚੀ  ਨੂੰ ਵੇਖੇ ਬਿਨਾਂ ਸਖਤ ਮਿਹਨਤ ਕਰ ਰਹੇ ਹੋ।

ਮੈਂ ਇਸਨੂੰ ਟੀਵੀ ਤੇ ਵੇਖਿਆ ਕਿਰਪਾ ਕਰਕੇ ਸਹਿਯੋਗ ਦਿਓ ਭਵਿੱਖ ਵਿੱਚ ਤੁਹਾਨੂੰ ਵਧੀਆ ਮੌਕੇ ਮਿਲਣਗੇ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ. ਇਸ ਗੱਲਬਾਤ ਦੀ ਰਿਕਾਰਡਿੰਗ ਮੀਡੀਆ ਨੂੰ ਜਾਰੀ ਕੀਤੀ ਗਈ। ਬਾਅਦ ਵਿੱਚ ਨਰਸ ਨੂੰ ਇੱਕ ਪੱਤਰ ਵਿੱਚ, ਮੁੱਖ ਮੰਤਰੀ ਨੇ ਕੋਵਿਡ -19 ਨੂੰ ਰੋਕਣ ਲਈ ਉਸ ਵਰਗੇ ਕੰਮ ਕਰਨ ਵਾਲੇ ਡਾਕਟਰਾਂ, ਨਰਸਾਂ, ਏਐਚਐਸਏ (ਸਿਹਤ) ਕਰਮਚਾਰੀਆਂ, ਪੁਲਿਸ, ਬਾਡੀ ਕਰਮਚਾਰੀਆਂ, ਸਰਕਾਰੀ ਕਰਮਚਾਰੀਆਂ ਦੀ ਨਿਰਸਵਾਰਥ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ।

ਇੱਕ ਜਾਰੀ ਬਿਆਨ ਅਨੁਸਾਰ, ਯੇਦੀਯੁਰੱਪਾ ਨੇ ਇੱਕ ਪੱਤਰ ਵਿੱਚ, ਨਰਸ ਵੱਲੋਂ ਟੈਲੀਫੋਨ ਗੱਲਬਾਤ ਦੌਰਾਨ ਉਠਾਈਆਂ ਸਿਹਤ ਸੰਭਾਲ ਕਰਮਚਾਰੀਆਂ ਦੀਆਂ ਚਿੰਤਾਵਾਂ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਹੱਲ ਕਰਨਾ ਸਰਕਾਰ ਦੀ ਪਹਿਲ ਹੈ ਅਤੇ ਇਕ ਵਾਰ ਕੋਵਿਡ -19 ਸਥਿਤੀ ਨਿਯੰਤਰਣ ਵਿਚ ਆ ਗਈ, ਤਾਂ ਉਹ ਖ਼ੁਦ ਇਸ ਵੱਲ ਧਿਆਨ ਦੇਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Karnataka

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement