
ਬੀਤੇ ਸ਼ਨੀਵਾਰ ਨੂੰ ਛੱਤੀਸਗੜ੍ਹ 'ਚ ਸਰਹੱਦ 'ਤੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਈ ਸੀ ਮੁਠਭੇੜ
ਬੀਜਾਪੁਰ : ਬੀਤੇ ਸਨਿਚਰਵਾਰ 3 ਅਪ੍ਰੈਲ ਨੂੰ ਸੀ. ਆਰ. ਪੀ. ਐਫ. ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ’ਚ 22 ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਇਕ ਲਾਪਤਾ ਸੀ। ਲਾਪਤਾ ਜਵਾਨ ਰਾਕੇਸ਼ਵਰ ਸਿੰਘ ਨੂੰ ਨਕਸਲੀਆਂ ਨੇ ਅਗਵਾ ਕਰ ਲਿਆ ਸੀ।
Jammu: Family of CRPF jawan Rakeshwar Singh Manhas celebrates after he was released by Naxals
— ANI (@ANI) April 8, 2021
"I have received official communication of his safe return. His health condition is good," says Meenu, the wife of CRPF jawan Rakeshwar Singh Manhas pic.twitter.com/nI4hOCmv3U
ਇਸ ਜਵਾਨ ਨੂੰ ਵੀਰਵਾਰ ਨੂੰ ਨਕਸਲੀਆਂ ਨੇ ਛੱਡ ਦਿਤਾ ਹੈ। ਰਾਕੇਸ਼ਵਰ ਕੋਬਰਾ ਬਟਾਲੀਅਨ ’ਚ ਤਾਇਨਾਤ ਹੈ, ਜਿਸ ਨੂੰ ਨਕਸਲੀਆਂ ਨੇ ਅਗਵਾ ਕੀਤਾ ਹੋਇਆ ਸੀ। ਬੀਤੇ ਦਿਨੀਂ ਨਕਸਲੀਆਂ ਨੇ ਉਸ ਦੀ ਤਸਵੀਰ ਵੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਸਾਡੇ ਕਬਜ਼ੇ ਵਿਚ ਹੈ।
Rakeshwar Singh Manhas
210ਵੀਂ ਬਟਾਲੀਅਨ ਫ਼ਾਰ ਰਿਜ਼ਾਲਯੂਟ ਏਕਸ਼ਨ (ਕੋਬਰਾ) ਦੇ ਕਾਂਸਟੇਬਲ ਰਾਕੇਸ਼ਵਰ ਸਿੰਘ ਮਨਹਾਸ ਦੀ ਰਿਹਾਈ ਲਈ ਰਾਜ ਸਰਕਾਰ ਵਲੋਂ ਦੋ ਪ੍ਰਮੁੱਖ ਲੋਕਾਂ ਨੂੰ ਨਕਸਲੀਆਂ ਨਾਲ ਗੱਲਬਾਤ ਲਈ ਨਾਮਜ਼ਦ ਕੀਤੇ ਜਾਣ ਦੇ ਬਾਅਦ ਰਿਹਾਅ ਕਰ ਦਿਤਾ ਗਿਆ।
ਰਾਜ ਸਰਕਾਰ ਵਲੋਂ ਨਾਮਜ਼ਦ ਦੋ ਮੈਂਬਰੀ ਟੀਮ ਟੀਮ ’ਚੋਂ ਇਕ ਮੈਂਬਰ ਜਨਜਾਤੀ ਭਾਈਚਾਰੇ ਤੋਂ ਸਨ। ਇਕ ਸੀਨੀਅਰ ਫ਼ੌਜ ਅਧਿਕਾਰੀ ਨੇ ਕਿਹਾ ਕਿ ਜੰਮੂ ਦੇ ਰਹਿਣ ਵਾਲੇ ਜਵਾਨ ਨੂੰ ਬੀਜਾਪੁਰ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਤਾਰੇਮ ਕੈਂਪ ਲਿਆਇਆ ਜਾ ਰਿਹਾ ਹੈ।
ਰਾਕੇਸ਼ਵਰ ਸਿੰਘ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਭਾਰਤ ਮਾਤਾ ਦੇ ਜੈਕਾਰੇ ਲਗਾਏ ਜਾ ਰਹੇ ਹਨ। ਘਰ ਦਾ ਹਰ ਮੈਂਬਰ ਬਹੁਤ ਖੁਸ਼ ਨਜ਼ਰ ਆ ਰਿਹਾ ਹੈ। ਨਾਲ ਹੀ ਰਾਕੇਸ਼ਵਰ ਦੇ ਗੁਆਂਢੀ ਅਤੇ ਸ਼ਹਿਰ ਦੇ ਲੋਕ ਨੇ ਆਪਣੇ ਢੰਗ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।