Supreme Court News: ਲਿੰਗ ਤਬਦੀਲੀ ਸਰਜਰੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੀਏਆਰਏ ਤੋਂ ਮੰਗਿਆ ਜਵਾਬ
Published : Apr 9, 2024, 11:11 am IST
Updated : Apr 9, 2024, 11:11 am IST
SHARE ARTICLE
Supreme Court
Supreme Court

ਜਨਹਿੱਤ ਪਟੀਸ਼ਨ ਵਿਚ ‘ਇੰਟਰਸੈਕਸ’ ਬੱਚਿਆਂ ਦੇ ਹਿੱਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ

Supreme Court News:  ਸੁਪਰੀਮ ਕੋਰਟ ਨੇ ਕੇਂਦਰ, ਬੱਚਾ ਗੋਦ ਲੈਣ ਲਈ ਕੇਂਦਰੀ ਰਿਸੋਰਸ ਅਥਾਰਿਟੀ (ਸੀਏਆਰਏ) ਅਤੇ ਹੋਰ ਧਿਰਾਂ ਤੋਂ ਦੇਸ਼ ਵਿਚ ਅਨਿਯਮਿਤ ਲਿੰਗ ਤਬਦੀਲੀ ਦੀਆਂ ਸਰਜਰੀਆਂ ਕਰਵਾ ਰਹੇ 'ਇੰਟਰਸੈਕਸ' ਬੱਚਿਆਂ ਦੇ ਹਿੱਤਾਂ ਦੀ ਸੁਰੱਖਿਆ ਦੀ ਮੰਗ ਵਾਲੀ ਜਨਹਿਤ ਪਟੀਸ਼ਨ 'ਤੇ ਜਵਾਬ ਮੰਗਿਆ ਹੈ।

ਚੀਫ਼ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੇ ਬੈਂਚ ਨੇ ਪਟੀਸ਼ਨਰ ਮਦੁਰਾਈ ਨਿਵਾਸੀ ਗੋਪੀ ਸ਼ੰਕਰ ਐਮਕੇ ਦੇ ਵਕੀਲ ਦੀਆਂ ਦਲੀਲਾਂ ਨੂੰ ਧਿਆਨ ਵਿਚ ਰੱਖਦਿਆਂ ਕਿਹਾ ਕਿ 'ਇੰਟਰਸੈਕਸ' ਵਿਅਕਤੀਆਂ 'ਤੇ ਅਜਿਹੀਆਂ ਅਨਿਯਮਿਤ ਸਰਜਰੀਆਂ ਕੀਤੀਆਂ ਜਾ ਰਹੀਆਂ ਹਨ, ਜੋ ਉਨ੍ਹਾਂ ਨੂੰ ਖ਼ਤਰੇ ਵਿਚ ਪਾ ਰਹੀਆਂ ਹਨ।

ਬੈਂਚ ਨੇ ਕਿਹਾ, ''ਨੋਟਿਸ ਜਾਰੀ ਕਰੋ।'' ਸੁਪਰੀਮ ਕੋਰਟ ਨੇ ਐਡੀਸ਼ਨਲ ਸਾਲਿਸਟਰ ਜਨਰਲ ਐਸ਼ਵਰਿਆ ਭਾਟੀ ਨੂੰ ਜਨਹਿਤ ਪਟੀਸ਼ਨ ਦੀ ਸੁਣਵਾਈ 'ਚ ਮਦਦ ਕਰਨ ਲਈ ਵੀ ਕਿਹਾ। ਵਕੀਲ ਨੇ ਇਹ ਵੀ ਕਿਹਾ ਕਿ ਅਜਿਹੀ ਲਿੰਗ ਤਬਦੀਲੀ ਸਰਜਰੀ ਲਈ ਡਾਕਟਰੀ ਦਖਲ ਦੂਜੇ ਅਧਿਕਾਰ ਖੇਤਰਾਂ ਵਿਚ ਸਜ਼ਾਯੋਗ ਅਪਰਾਧ ਹੈ।

ਕੇਂਦਰੀ ਗ੍ਰਹਿ ਮੰਤਰਾਲੇ, ਸਮਾਜਿਕ ਨਿਆਂ ਅਤੇ ਅਧਿਕਾਰਤਾ, ਸਿਹਤ ਅਤੇ ਪਰਿਵਾਰ ਭਲਾਈ, ਕਾਨੂੰਨ ਅਤੇ ਨਿਆਂ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਿਆਂ ਨੂੰ ਜਨਹਿਤ ਪਟੀਸ਼ਨ ਵਿਚ ਧਿਰ ਬਣਾਇਆ ਗਿਆ ਹੈ। ਪਟੀਸ਼ਨ 'ਚ ਰਜਿਸਟਰਾਰ ਜਨਰਲ, ਜਨਗਣਨਾ ਕਮਿਸ਼ਨਰ ਆਫ ਇੰਡੀਆ ਅਤੇ ਸੀਏਆਰਏ ਨੂੰ ਵੀ ਧਿਰ ਬਣਾਇਆ ਗਿਆ ਹੈ।

(For more Punjabi news apart from SC seeks Govt response on PIL alleging unregulated sex-change surgeries, stay tuned to Rozana Spokesman)

 

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement