Himachal Pradesh News: ਹਿਮਾਚਲ ਪ੍ਰਦੇਸ਼ ਵਿਚ ਦਰਦਨਾਕ ਹਾਦਸਾ; ਛੱਪੜ ਵਿਚ ਡੁੱਬਣ ਕਾਰਨ 3 ਬੱਚਿਆਂ ਦੀ ਮੌਤ
Published : Apr 9, 2024, 9:23 am IST
Updated : Apr 9, 2024, 9:24 am IST
SHARE ARTICLE
Three children died after drowning in pond in Una
Three children died after drowning in pond in Una

ਬੱਚੇ ਐਤਵਾਰ ਦੁਪਹਿਰ ਛੱਪੜ 'ਚ ਨਹਾਉਣ ਗਏ ਅਤੇ ਦਲਦਲ 'ਚ ਫਸ ਗਏ

Himachal Pradesh News: ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਰਾਏਪੁਰ ਸਹੋੜਾਂ ਪਿੰਡ ਵਿਚ ਐਤਵਾਰ ਨੂੰ ਛੱਪੜ ਵਿਚ ਡੁੱਬਣ ਕਾਰਨ ਤਿੰਨ ਬੱਚਿਆਂ ਦੀ ਮੌਤ ਹੋ ਗਈ। ਰਾਏਪੁਰ ਸਹੋੜਾਂ 'ਚ ਠੇਕੇਦਾਰਾਂ ਨਾਲ ਕੰਮ ਕਰਦੇ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਐਤਵਾਰ ਦੁਪਹਿਰ ਛੱਪੜ 'ਚ ਨਹਾਉਣ ਗਏ ਅਤੇ ਦਲਦਲ 'ਚ ਫਸ ਗਏ। ਬੱਚਿਆਂ ਦੀ ਪਛਾਣ ਅੱਠ ਸਾਲਾ ਪੰਕਜ, 11 ਸਾਲਾ ਪ੍ਰਸਾਦੀ ਅਤੇ 9 ਸਾਲਾ ਸੋਨੂੰ ਵਜੋਂ ਹੋਈ ਹੈ। ਬੱਚੇ ਬਸਦੇਹਰਾ ਵਿਚ ਕਿਰਾਏ ਦੇ ਮਕਾਨ ਵਿਚ ਅਪਣੇ ਪਰਿਵਾਰ ਨਾਲ ਰਹਿੰਦੇ ਸਨ।

ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਨੂੰ ਰਾਏਪੁਰ ਸਹੋੜਾਂ ਰੇਲਵੇ ਸਟੇਸ਼ਨ ਨੇੜੇ ਆਯੋਜਿਤ ਭੰਡਾਰੇ 'ਚ ਪ੍ਰਸ਼ਾਦ ਲੈਣ ਤੋਂ ਬਾਅਦ ਤਿੰਨ ਬੱਚੇ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਪਲਾਂਟ ਦੇ ਸਾਹਮਣੇ ਪ੍ਰਾਚੀਨ ਤਾਲਾਬ 'ਚ ਨਹਾਉਣ ਚਲੇ ਗਏ। ਛੱਪੜ ਵਿਚ ਦਲਦਲ ਹੋਣ ਕਾਰਨ ਉਹ ਫਸ ਗਏ। ਇਸ ਦੌਰਾਨ ਆਈਓਸੀ ਪਲਾਂਟ ਦੇ ਬਾਹਰ ਖੜ੍ਹੀ ਗੈਸ ਗੱਡੀ ਦਾ ਡਰਾਈਵਰ ਸੁਖਦੇਵ ਸਿੰਘ ਵਾਸੀ ਖਜਰੂਨੀ ਪਾਲਮਪੁਰ ਬੱਚਿਆਂ ਨੂੰ ਬਚਾਉਣ ਲਈ ਛੱਪੜ ਵਿਚ ਜਾ ਵੜਿਆ।

ਸੁਖਦੇਵ ਨੇ ਕੁੱਝ ਹੀ ਦੇਰ ਵਿਚ ਬੱਚਿਆਂ ਨੂੰ ਛੱਪੜ ਵਿਚੋਂ ਬਾਹਰ ਕੱਢ ਲਿਆ। ਸੂਚਨਾ ਮਿਲਣ 'ਤੇ ਥਾਣਾ ਮਹਿਤਪੁਰ ਦੇ ਮੁੱਖ ਕਾਂਸਟੇਬਲ ਰਾਕੇਸ਼ ਕੁਮਾਰ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਬੱਚਿਆਂ ਨੂੰ ਤੁਰੰਤ ਊਨਾ ਦੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਦੋ ਬੱਚਿਆਂ ਨੂੰ ਮ੍ਰਿਤਕ ਐਲਾਨ ਦਿਤਾ ਜਦਕਿ ਤੀਜੇ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਐਸਪੀ ਰਾਕੇਸ਼ ਸਿੰਘ ਨੇ ਦਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

(For more Punjabi news apart from Three children died after drowning in pond in Una, stay tuned to Rozana Spokesman)

 

Location: India, Himachal Pradesh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement