
ਮਹਾਰਾਸ਼ਟਰਾ ਦੇ ਪੁਣੇ ਵਿਚ ਇਕ ਕੱਪੜੇ ਦੇ ਗੋਦਾਮ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।
ਪੁਣੇ: ਮਹਾਰਾਸ਼ਟਰਾ ਦੇ ਪੁਣੇ ਵਿਚ ਇਕ ਕੱਪੜੇ ਦੇ ਗੋਦਾਮ ਵਿਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਅੱਗ ਵਿਚ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਖਬਰ ਏਜੰਸੀ ਅਨੁਸਾਰ ਇਹ ਘਟਨਾ ਪੁਣੇ ਦੇ ਦੇਵਾਚੀ ਉਰੁਲੀ ਪਿੰਡ ਦੀ ਹੈ। ਇਹ ਘਟਨਾ ਵੀਰਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਦੁਕਾਨ ਦੇ ਕਰਮਚਾਰੀ ਦੁਕਾਨ ਦੇ ਉਪਰ ਵਾਲੇ ਕਮਰੇ ‘ਚ ਸੋ ਰਹੇ ਸੀ।
Fire in Pune
ਪੁਣੇ ਪੁਲਿਸ ਦੇ ਇਕ ਅਧਿਕਾਰੀ ਅਨੁਸਾਰ ਸ਼ਹਿਰ ਦੇ ਬਾਹਰੀ ਖੇਤਰ ਵਿਚ ਸਥਿਤ ਦੇਵਾਚੀ ਉਰੁਲੀ ਵਿਚ ਸਥਿਤ ਦੁਕਾਨ ਵਿਚ ਅੱਗ ਦੀ ਖਬਰ ਸਵੇਰੇ ਪੰਜ ਵਜੇ ਮਿਲੀ ਜਦੋਂ ਦੁਕਾਨ ਦੇ ਕਰਮਚਾਰੀ ਦੁਕਾਨ ਦੇ ਉਪਰ ਵਾਲੇ ਕਮਰੇ ਵਿਚ ਸੋ ਰਹੇ ਸੀ। ਪੁਲਿਸ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਦੁਕਾਨ ਵਿਚ ਕਿੰਨੇ ਕਰਮਚਾਰੀ ਸੋ ਰਹੇ ਸੀ ਇਸ ਬਾਰੇ ਹਾਲੇ ਕੁਝ ਨਹੀਂ ਪਤਾ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰੀਗੇਡ ਦੀਆਂ ਪੰਜ ਗੱਡੀਆਂ ਘਟਨਾ ਸਥਾਨ ‘ਤੇ ਆ ਗਈਆਂ ਹਨ। ਅੱਗ ਲੱਗਣ ਦੇ ਕਾਰਣ ਬਾਰੇ ਫਿਲਹਾਲ ਪਤਾ ਨਹੀਂ ਚਲ ਸਕਿਆ।