
ਆਸਟ੍ਰੇਲੀਆ ਵਿਚ ਕੀਤੀ ਗਈ ਗ੍ਰਿਫ਼ਤਾਰੀ
ਇਲਾਹਾਬਾਦ: ਇਲਾਹਾਬਾਦ ਦੇ ਹਨੂੰਮਾਨ ਮੰਦਿਰ ਦੇ ਸੇਵਾਦਾਰ ਅਨੰਦ ਗਿਰੀ ਨੂੰ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿਚ ਦੋ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਣ ਦੇ ਅਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਕ ਰਿਪੋਰਟ ਮੁਤਾਬਕ ਆਨੰਦ ਗਿਰੀ ਨੂੰ ਸਿਡਨੀ ਦੇ ਉਪਨਗਰ ਆਕਸਲੇ ਪਾਰਕ ਤੋਂ ਬੀਤੇ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Photo
ਪੁਲਿਸ ਮੁਤਾਬਕ ਸਾਲ 2016 ਵਿਚ ਆਨੰਦ ਗਿਰੀ ਸਿਡਨੀ ਗਿਆ ਸੀ ਅਤੇ ਕਿਸੇ ਪ੍ਰਰਾਥਨਾ ਸਭਾ ਲਈ ਉਸ ਦੀ ਮੁਲਾਕਾਤ 29 ਸਾਲ ਦੀ ਔਰਤ ਨਾਲ ਹੋਈ ਸੀ। ਆਨੰਦ ਗਿਰੀ ’ਤੇ ਨਵੰਬਰ 2018 ਵਿਚ 34 ਸਾਲ ਦੀ ਔਰਤ ਦਾ ਜਿਨਸੀ ਸ਼ੋਸ਼ਣ ਦਾ ਵੀ ਅਰੋਪ ਹੈ। ਉਹ ਦੋਵਾਂ ਔਰਤਾਂ ਨੂੰ ਜਾਣਦਾ ਸੀ। ਉਹ ਆਸਟ੍ਰੇਲੀਆ ਦੀ ਧਾਰਮਿਕ ਯਾਤਰਾ ’ਤੇ ਗਿਆ ਹੋਇਆ ਸੀ। ਤਕਰੀਬਨ 6 ਹਫ਼ਤਿਆਂ ਬਾਅਦ ਭਾਰਤ ਪਰਤਿਆ।
Arrested
ਪੁਲਿਸ ਨੇ ਦਸਿਆ ਕਿ ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਦੀ ਜ਼ਮਾਨਤ ਰੱਦ ਹੋ ਗਈ ਸੀ। ਇਸ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ। ਉਸ ਨੂੰ ਹੁਣ 26 ਜੂਨ ਨੂੰ ਇਕ ਸਥਾਨਿਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਆਨੰਦ ਗਿਰੀ ਇਲਾਹਾਬਾਦ ਦੇ ਹਨੂੰਮਾਨ ਮੰਦਿਰ ਦਾ ਸੇਵਾਦਾਰ ਹੈ।
ਉਹ ਅੰਤਰਰਾਸ਼ਟਰੀ ਯੋਗ ਗੁਰੂ ਨਾਮ ਨਾਲ ਪ੍ਰਸਿੱਧ ਹੈ ਅਤੇ ਧਾਰਮਿਕ ਸਤਸੰਗ ਲਈ ਹਾਂਗਕਾਂਗ, ਬ੍ਰਿਟੇਨ, ਦੱਖਣੀ ਅਫ਼ਰੀਕਾ, ਫ੍ਰਾਂਸ ਅਤੇ ਆਸਟ੍ਰੇਲੀਆ ਸਮੇਤ 30 ਦੇਸ਼ਾਂ ਦੀ ਯਾਤਰਾ ਵੀ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਕੈਂਬ੍ਰਿਜ, ਆਕਸਫੋਰਡ ਵਰਗੇ ਵਿਸ਼ਵਵਿਦਿਆਲਿਆਂ ਵਿਚ ਲੈਕਚਰ ਵੀ ਕਰ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਆਨੰਦ ਗਿਰੀ ਇਲਾਹਾਬਾਦ ਦੀਆਂ ਮਹਾਨ ਸ਼ਖ਼ਸ਼ੀਅਤਾਂ ਵਿਚੋਂ ਇਕ ਹੈ। ਕਈ ਸੂਬਿਆਂ ਦੇ ਵੱਖ ਵੱਖ ਆਗੂਆਂ ਨਾਲ ਉਸ ਦੇ ਸਬੰਧ ਹਨ। ਉਸ ਦੇ ਫੇਸਬੁੱਕ ਪੇਜ ’ਤੇ ਵੱਖ ਵੱਖ ਆਗੂਆਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਹਨ।