
ਖ-ਵੱਖ ਮੌਕਿਆਂ 'ਤੇ ਔਰਤਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲੱਗਿਆ
ਮੈਲਬਰਨ : ਅਸਟਰੇਲੀਆ ਵਿਚ ਭਾਰਤ ਦੇ ਅਧਿਆਤਮਕ ਨੇਤਾ ਨੂੰ ਦੋ ਔਰਤਾਂ 'ਤੇ ਹਮਲਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾ ਔਰਤਾਂ ਨੇ ਸਿਡਨੀ ਵਿਚ ਉਸ ਨੂੰ ਅਪਣੇ ਘਰ ਪੂਜਾ ਲਈ ਬੁਲਾਇਆ ਸੀ। ਇਕ ਸਮਾਚਾਰ ਵੈਬਸਾਇਟ ਦੀ ਖ਼ਬਰ ਮੁਤਾਬਕ ਆਨੰਦ ਗਿਰੀ (38) ਨੂੰ ਐਤਵਾਰ ਤੜਕੇ ਸਿਡਨੀ ਦੇ ਆਕਸਲੇ ਪਾਰਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
Yoga Guru Anand Giri
ਉਸ 'ਤੇ ਦੋ ਵੱਖ-ਵੱਖ ਮੌਕਿਆਂ 'ਤੇ ਔਰਤਾਂ ਨਾਲ ਮਾੜਾ ਵਤੀਰਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਉਸ ਨੂੰ ਅਪਣੀ ਛੇ ਹਫ਼ਤਿਆਂ ਦੀ ਅਧਿਆਤਮਕ ਸਿਖਿਆ ਯਾਤਰਾ ਨੂੰ ਪੂਰਾ ਕਰਨ ਦੇ ਬਾਅਦ ਸੋਮਵਾਰ ਨੂੰ ਵਿਦੇਸ਼ ਵਾਪਿਸ ਜਾਣਾ ਸੀ। ਨਿਊ ਸਾਉਥ ਵੇਲਜ਼ ਪੁਲਿਸ ਮੁਤਾਬਕ, 2016 ਵਿਚ ਨਵੇਂ ਸਾਲ ਦੇ ਦਿਨ ਰੂਟੀ ਹਿਲ 'ਚ ਸਥਿਤ ਇਕ ਘਰ ਵਿਚ ਪੂਜਾ 'ਚ ਹਿੱਸਾ ਲੈਣ ਦੌਰਾਨ ਉਸ ਦੀ ਮੁਲਾਕਾਤ 29 ਸਾਲ ਦੀ ਇਕ ਮਹਿਲਾਂ ਨਾਲ ਹੋਈ ਅਤੇ ਕਮਰੇ ਵਿਚ ਮਹਿਲਾ 'ਤੇ ਕਥਿਤ ਰੂਪ ਨਾਲ ਹਮਲਾ ਕੀਤਾ।
Yoga Guru Anand Giri
ਪੁਲਿਸ ਨੇ ਬਿਆਨ ਵਿਚ ਕਿਹਾ ਕਿ ਕਮਰੇ ਵਿਚ ਵਿਅਕਤੀ ਨੇ ਮਹਿਲਾ ਨਾਲ ਮਾੜਾ ਵਤੀਰਾ ਅਤੇ ਹਮਲਾ ਕੀਤਾ। ਇਸ ਵਿਚ ਇਹ ਵੀ ਦੋਸ਼ ਲਾਇਆ ਹੈ ਕਿ ਵਿਅਕਤੀ ਨੇ 2018 ਵਿਚ ਰੂਟੀ ਹਿਲ ਦੇ ਇਕ ਘਰ ਵਿਚ ਪੂਜਾ ਲਈ 34 ਸਾਲ ਦੀ ਮਹਿਲਾ ਨਾਲ ਮਾੜਾ ਵਤੀਰਾ ਅਤੇ ਉਸ 'ਤੇ ਹਮਲਾ ਕੀਤਾ। ਉਸ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਹੈ। ਗਿਰੀ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦਾ ਰਹਿਣ ਵਾਲਾ ਹੈ।