
ਜਲੰਧਰ ਸੀਆਈਏ-1 ਦੀ ਪੁਲਿਸ ਟੀਮ ਨੇ ਪਰਾਗਪੁਰ ਜੀਟੀ ਰੋਡ ‘ਤੇ 8 ਕਿਲੋ ਅਫੀਮ, ਤਿੰਨ ਕਿਲੋ ਪੋਸਤ ਅਤੇ ਢਾਈ ਕਿਲੋ ਦੀ ਨਗਦੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਲੰਧਰ: ਲੋਕ ਸਭਾ ਚੋਣਾਂ ਦੇ ਚਲਦਿਆਂ ਜਲੰਧਰ ਸੀਆਈਏ-1 ਦੀ ਪੁਲਿਸ ਟੀਮ ਨੇ ਪਰਾਗਪੁਰ ਜੀਟੀ ਰੋਡ ‘ਤੇ 8 ਕਿਲੋ ਅਫੀਮ, ਤਿੰਨ ਕਿਲੋ ਪੋਸਤ ਅਤੇ ਢਾਈ ਕਿਲੋ ਦੀ ਨਗਦੀ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਇਕ ਟਰੱਕ ਵਿਚੋਂ 7 ਕਿਲੋ ਅਫੀਮ, ਤਿੰਨ ਕਿਲੋ ਚੂਰਾ ਪੋਸਤ ਅਤੇ ਢਾਈ ਲੱਖ ਦੀ ਨਗਦੀ ਬਰਾਮਦ ਕੀਤੀ ਹੈ ਅਤੇ ਇਸੇ ਤਰ੍ਹਾਂ ਪੁਲਿਸ ਨੇ ਆਲਟੋ K10 ਗੱਡੀ ਵਿਚੋਂ 1 ਕਿਲੋ ਅਫੀਮ ਵੀ ਬਰਾਮਦ ਕੀਤੀ ਹੈ।
Jalandhar police nab three with 8 kgs opium
ਪੁਲਿਸ ਨੇ ਦੋਵੇਂ ਗੱਡੀਆਂ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਗੁਰਮੀਤ ਸਿੰਘ ਨਿਵਾਸੀ ਪਿੰਡ ਸੋਹਲ, ਜਗੀਰ ਨਕੋਦਰ, ਜੋਗਾ ਸਿੰਘ ਨਿਵਾਸੀ ਮਹਿਤਪੁਰ ਅਤੇ ਅਸ਼ਵਨੀ ਕੁਮਾਰ ਨਿਵਾਸੀ ਮਾਡਲ ਹਾਊਸ ਜਲੰਧਰ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ 3 ਦੋਸੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
Gurpreet Singh Bhullar
ਦੱਸ ਦਈਏ ਕਿ ਭਾਰਤ ਵਿਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਦੇ ਚੱਲਦਿਆਂ ਭਾਰਤ ਵਿਚ ਪੰਜਾਬ ਸਮੇਤ ਹੋਰ ਕਈ ਸੂਬਿਆਂ ਵਿਚ ਕਈ ਤਰ੍ਹਾਂ ਦੇ ਨਸ਼ੇ ਆਦਿ ਫੜੇ ਜਾ ਰਹੇ ਹਨ। ਜਿੱਥੇ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਅਤੇ ਨਗਦੀ ਬਰਾਮਦ ਕੀਤੀ ਗਈ ਹੈ, ਉਥੇ ਹੀ ਕੌਮੀ ਪੱਧਰ ਉਤੇ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
Drugs
ਇੱਥੋਂ ਤੱਕ ਕਿ ਕਈ ਵੱਡੇ ਆਗੂਆਂ ਦੇ ਘਰਾਂ ਵਿਚ ਵੀ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ। ਚੋਣ ਜ਼ਾਬਤਾ ਲੱਗਣ ਤੋਂ ਬਾਅਦ ਹੁਣ ਤੱਕ ਕਰੋੜਾਂ ਰੁਪਏ ਦੀ ਰਾਸ਼ੀ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਜਾ ਚੁੱਕੀ ਹੈ। ਕਈ ਮਾਮਲੇ ਤਾਂ ਅਜਿਹੇ ਵੀ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਪੁਲਿਸ ਨੇ ਪਹਿਲਾਂ ਛਾਪੇਮਾਰੀ ਦੌਰਾਨ ਨਗਦੀ ਫੜੀ ਅਤੇ ਬਾਅਦ ਵਿਚ ਪੁਲਿਸ ਉਤੇ ਹੀ ਫਸਾਉਣ ਦੇ ਝੂਠੇ ਇਲਜਾਮ ਲੱਗਣੇ ਸ਼ੁਰੂ ਹੋ ਗਏ।