
ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਜਿਸ ’ਤੇ ਸੁਣਵਾਈ ਜਾਰੀ ਹੈ।
ਨਵੀਂ ਦਿੱਲੀ: ਕਰੀਬ ਦੋ ਸਾਲ ਪਹਿਲਾਂ ਦਿੱਲੀ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਹੋਏ ਪ੍ਰਦਰਸ਼ਨ ਕਾਰਨ ਦੇਸ਼ ਭਰ 'ਚ ਸੁਰਖੀਆਂ 'ਚ ਆਇਆ ਸ਼ਾਹੀਨ ਬਾਗ ਵਿਚ ਅੱਜ ਫਿਰ ਹੰਗਾਮਾ ਹੋ ਰਿਹਾ ਹੈ। ਦਰਅਸਲ ਦੱਖਣੀ ਦਿੱਲੀ ਮਿਉਂਸਪਲ ਕਾਰਪੋਰੇਸ਼ਨ (SDMC) ਦੀ ਇਕ ਟੀਮ ਅੱਜ ਸ਼ਾਹੀਨ ਬਾਗ ਵਿਖੇ ਕਬਜ਼ੇ ਹਟਾਉਣ ਲਈ ਬੁਲਡੋਜ਼ਰ ਲੈ ਕੇ ਪਹੁੰਚੀ ਪਰ ਸਥਾਨਕ ਲੋਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਭਾਰੀ ਵਿਰੋਧ ਦੇ ਚਲਦਿਆਂ ਬੁਲਡੋਜ਼ਰ ਵਾਪਸ ਭੇਜ ਦਿੱਤੇ ਗਏ ਹਨ। ਇਸ ਦੌਰਾਨ ਸਥਾਨਕ ਲੋਕਾਂ ਨੇ ਖੁਦ ਹੀ ਆਰਜ਼ੀ ਢਾਂਚੇ ਨੂੰ ਹਟਾ ਦਿੱਤਾ ਹੈ।
Anti-encroachment drive in Shaheen Bagh
ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਅਮਾਨਤੁੱਲਾ ਖਾਨ ਨੇ ਮਾਰਕੀਟ ਐਸੋਸੀਏਸ਼ਨ ਨਾਲ ਤਾਲਮੇਲ ਕਰਕੇ ਇਮਾਰਤਾਂ ਨੂੰ ਹਟਾਇਆ। ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਜਿਸ ’ਤੇ ਸੁਣਵਾਈ ਜਾਰੀ ਹੈ। ਸੁਪਰੀਮ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਹੈ। ਇਹ ਕਾਰਵਾਈ " ਸਪੱਸ਼ਟ ਤੌਰ 'ਤੇ ਮਨਮਾਨੀ" ਸੀ ਅਤੇ ਕਾਨੂੰਨ ਦੀ ਕਿਸੇ ਵੀ ਉਚਿਤ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਗਈ ਸੀ।
Anti-encroachment drive in Shaheen Bagh
ਹਾਈਵੋਲਟੇਜ ਡਰਾਮੇ ਦੌਰਾਨ ਸਿਆਸੀ ਪਾਰਟੀਆਂ ਦੇ ਲੋਕ ਵੀ ਉੱਥੇ ਇਕੱਠੇ ਹੋ ਗਏ। ਇਸ ਦੇ ਮੱਦੇਨਜ਼ਰ ਉਥੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਜਦੋਂ ਪੁਲਿਸ ਅਧਿਕਾਰੀ ਸਥਾਨਕ ਦੁਕਾਨਦਾਰਾਂ ਨਾਲ ਗੱਲਬਾਤ ਕਰ ਰਹੇ ਸਨ ਤਾਂ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਰੋਕ ਦਿੱਤਾ ਗਿਆ। ਇਸ ਤੋਂ ਪਹਿਲਾਂ ਕਬਜ਼ੇ ਹਟਾਉਣ ਲਈ ਆਏ ਐਮਸੀਡੀ ਮੁਲਾਜ਼ਮਾਂ ਦੇ ਹੱਥਾਂ ਵਿਚ ਲਾਲ ਰਿਬਨ ਬੰਨ੍ਹਿਆ ਹੋਇਆ ਸੀ, ਤਾਂ ਜੋ ਉਹਨਾਂ ਦੀ ਆਸਾਨੀ ਨਾਲ ਪਛਾਣ ਹੋ ਸਕੇ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਵੀ ਕਬਜ਼ੇ ਹਟਾਉਣ ਦਾ ਵਿਰੋਧ ਕੀਤਾ। ਹਾਲਾਂਕਿ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਉਥੋਂ ਹਟਾ ਦਿੱਤਾ। ਵੱਡੀ ਗਿਣਤੀ ਵਿਚ ਔਰਤਾਂ ਸਮੇਤ ਸਥਾਨਕ ਲੋਕਾਂ ਨੇ ਵੀ ਐਮਸੀਡੀ ਦੀ ਕਾਰਵਾਈ ਦਾ ਵਿਰੋਧ ਕੀਤਾ ਅਤੇ ਲੋਕ ਬੁਲਡੋਜ਼ਰ ਅੱਗੇ ਬੈਠ ਗਏ। ਕਈ ਔਰਤਾਂ ਬੁਲਡੋਜ਼ਰਾਂ ਉੱਤੇ ਚੜ ਗਈਆਂ।
Anti-encroachment drive in Shaheen Bagh
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਵੀ ਪਾਰਟੀ ਫੋਰਸ ਨਾਲ ਕਬਜ਼ਾ ਹਟਾਉਣ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਉੱਥੇ ਪੁੱਜੇ। ਇਹਨਾਂ ਤੋਂ ਇਲਾਵਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕਈ ਵਰਕਰ ਵੀ ਉੱਥੇ ਇਕੱਠੇ ਹੋਏ ਸਨ। ਅਮਾਨਤੁੱਲਾ ਖਾਨ ਨੇ ਦੋਸ਼ ਲਾਇਆ ਕਿ ਭਾਜਪਾ ਕਬਜ਼ੇ ਹਟਾਉਣ ਦੇ ਬਹਾਨੇ ਰਾਜਨੀਤੀ ਕਰ ਰਹੀ ਹੈ। ਉਹਨਾਂ ਕਿਹਾ ਕਿ ਸ਼ਾਹੀਨ ਬਾਗ ਵਿਚ ਕਿਤੇ ਵੀ ਕੋਈ ਨਾਜਾਇਜ਼ ਕਬਜ਼ਾ ਨਹੀਂ ਹੈ। ਉਹਨਾਂ ਕਿਹਾ ਕਿ ਜੋ ਵੀ ਗੈਰ-ਕਾਨੂੰਨੀ ਉਸਾਰੀਆਂ ਸਨ, ਉਹਨਾਂ ਨੂੰ ਉਹ ਖੁਦ ਹੀ ਹਟਾ ਦਿੱਤਾ ਗਿਆ ਹੈ।
Anti-encroachment drive in Shaheen Bagh
ਕੁਝ ਦਿਨ ਪਹਿਲਾਂ ਸਾਊਥ ਕਾਰਪੋਰੇਸ਼ਨ 'ਚ ਸਥਾਈ ਕਮੇਟੀ ਦੇ ਉਪ ਚੇਅਰਮੈਨ ਰਾਜਪਾਲ ਸਿੰਘ ਨੇ ਦੱਸਿਆ ਸੀ ਕਿ ਐੱਸਡੀਐੱਮਸੀ 4 ਮਈ ਤੋਂ 13 ਮਈ ਤੱਕ ਦੱਖਣੀ ਦਿੱਲੀ ਦੇ ਕਈ ਹਿੱਸਿਆਂ 'ਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦੀ ਮੁਹਿੰਮ ਸ਼ੁਰੂ ਕਰੇਗੀ। ਇਸ ਸਬੰਧੀ ਐਸਡੀਐਮਸੀ ਨੇ ਦੱਖਣੀ ਅਤੇ ਦੱਖਣ ਪੂਰਬ ਦੇ ਡੀਸੀਪੀ ਨੂੰ ਪੱਤਰ ਲਿਖਿਆ ਹੈ। ਦੱਸ ਦੇਈਏ ਕਿ ਜਹਾਂਗੀਰ ਪੁਰੀ 'ਚ ਬੁਲਡੋਜ਼ਰ ਦੀ ਕਾਰਵਾਈ ਤੋਂ ਬਾਅਦ ਦਿੱਲੀ ਨਗਰ ਨਿਗਮ ਦੇ ਮੇਅਰ ਅਤੇ ਅਧਿਕਾਰੀ ਕਈ ਇਲਾਕਿਆਂ 'ਚ ਨਾਜਾਇਜ਼ ਕਬਜ਼ੇ ਹਟਾਉਣ ਦੀ ਤਿਆਰੀ ਕਰ ਰਹੇ ਹਨ।