
ਇੱਥੇ ਮਾਨਸੂਨ ਦੇ ਦਸਤਕ ਦਿੰਦਿਆਂ ਹੀ ਸ਼ਹਿਰ ਵਿਚ ਚਾਰੇ ਪਾਸੇ ਪਾਣੀ ਹੀ ਪਾਣੀ ਭਰ ਗਿਆ ਹੈ। ਮੁੰਬਈ ਵਿਚ ਲਗਾਤਾਰ ਮੋਹਲੇਧਾਰ ਬਾਰਿਸ਼ ਹੋ ਰਹੀ ਹੈ ...
ਮੁੰਬਈ : ਇੱਥੇ ਮਾਨਸੂਨ ਦੇ ਦਸਤਕ ਦਿੰਦਿਆਂ ਹੀ ਸ਼ਹਿਰ ਵਿਚ ਚਾਰੇ ਪਾਸੇ ਪਾਣੀ ਹੀ ਪਾਣੀ ਭਰ ਗਿਆ ਹੈ। ਮੁੰਬਈ ਵਿਚ ਲਗਾਤਾਰ ਮੋਹਲੇਧਾਰ ਬਾਰਿਸ਼ ਹੋ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਬੀਐਮਸੀ ਨੇ ਇਹਤਿਆਤ ਵਰਤਣ ਦੇ ਨਿਰਦੇਸ਼ ਵੀ ਜਾਰੀ ਕਰ ਦਿਤੇ ਹਨ। ਮੌਸਮ ਵਿਭਾਗ ਨੇ ਭਵਿੱਖਬਾਣੀ ਜਾਰੀ ਕੀਤੀ ਹੈ ਕਿ ਪੂਰੇ ਹਫ਼ਤੇ ਤਕ ਮੁੰਬਈ ਵਿਚ ਮੋਹਲੇਧਾਰ ਬਾਰਿਸ਼ ਹੋਵੇਗੀ। ਮੁੰਬਈ ਵਿਚ ਇੰਨੀ ਤੇਜ਼ ਬਾਰਿਸ਼ ਹੋ ਰਹੀ ਹੈ ਕਿ ਕਰੀਬ 32 ਉਡਾਨਾਂ ਨੂੰ ਦੇਰੀ ਨਾਲ ਭੇਜਣਾ ਪਿਆ ਅਤੇ ਮੌਸਮ ਦੇ ਹਾਲਾਤ ਨੂੰ ਦੇਖਦੇ ਹੋਏ ਤਿੰਨ ਉਡਾਨਾਂ ਨੂੰ ਰੱਦ ਕਰਨਾ ਪਿਆ।
heavy rain strikes mumbaiਇਥੋਂ ਤਕ ਕਿ ਲੋਕ ਟ੍ਰੇਨਾਂ ਵੀ ਕਰੀਬ 10 ਤੋਂ 15 ਮਿੰਟ ਦੀ ਦੇਰੀ ਨਾਲ ਚਲ ਰਹੀਆਂ ਹਨ। ਉਥੇ ਬੀਐਮਸੀ ਨੇ ਆਫ਼ਤ ਰੂਪੀ ਬਾਰਿਸ਼ ਨੂੰ ਲੈ ਕੇ ਅਪਣੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਦਸ ਦਈਏ ਕਿ ਭਾਰਤੀ ਮੌਸਮ ਵਿਭਾਗ ਨੇ ਮੁੰਬਈ ਸਮੇਤ ਮਹਾਰਸ਼ਟਰ ਦੇ ਉਤਰੀ ਤੱਟੀ ਖੇਤਰ ਵਿਚ ਬੁੱਧਵਾਰ ਤੋਂ 12 ਜੂਨ ਤਕ ਤੇਜ਼ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਉਥੇ ਦੂਰ ਦੂਰਾਡੇ ਖੇਤਰਾਂ ਵਿਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ।
heavy rain strikes mumbaiਲਗਾਤਾਰ ਹੋ ਰਹੀ ਮੋਹਲੇਧਾਰ ਬਾਰਿਸ਼ ਨਾਲ ਸ਼ਹਿਰ ਦੇ ਕਈ ਇਲਾਕਿਆਂ ਵਿਚ ਜਗ੍ਹਾ-ਜਗ੍ਹਾ ਪਾਣੀ ਭਰ ਗਿਆ ਹੈ, ਜਿਸ ਨਾਲ ਸਥਿਤੀ ਕਾਫ਼ੀ ਖ਼ਰਾਬ ਹੋ ਗਈ ਹੈ। ਮੌਸਮ ਵਿਭਾਗ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਬਾਰਿਸ਼ ਨਾਲ ਹਾਲਤ ਹੋਰ ਵੀ ਬੁਰੇ ਹੋਣਗੇ ਅਤੇ ਇਹ 2005 ਤੋਂ ਵੀ ਬੁਰੇ ਹੋਣਗੇ। ਮੌਸਮ ਵਿਭਾਗ ਦੀ ਚਿਤਾਵਨੀ ਦੇ ਮੱਦੇਨਜ਼ਰ ਬੀਐਮਸੀ ਨੇ ਅਪਣੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਸਨਿਚਰਵਾਰ ਅਤੇ ਐਤਵਾਰ ਨੂੰ ਛੁੱਟੀ ਰੱਦ ਕਰ ਦਿਤੀ ਹੈ।
heavy rain strikes mumbaiਇਸ ਦੇ ਨਾਲ ਹੀ ਸਥਾਨਕ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕਈ ਇਹਤਿਆਤਨ ਕਦਮ ਉਠਾਏ ਗਏ ਹਨ। ਭਾਰਤੀ ਮੌਸਮ ਵਿਭਾਗ ਦੇ ਅਜੇ ਕੁਮਾਰ ਮੁਤਾਬਕ ਸਾਡੀ ਭਵਿੱਖਬਾਣੀ ਹੈ ਕਿ ਅਗਲੇ ਦੋ ਦਿਨਾਂ ਵਿਚ ਮੁੰਬਈ ਅਤੇ ਕੋਂਕਣ ਇਲਾਕੇ ਵਿਚ ਭਾਰੀ ਬਾਰਿਸ਼ ਹੋਵੇਗੀ। ਅਸੀਂ ਇਸ ਦੇ ਮੱਦੇਨਜ਼ਰ ਚਿਤਾਵਨੀ ਵੀ ਜਾਰੀ ਕਰ ਦਿਤੀ ਹੈ। ਨਾਲ ਹੀ ਮਛੇਰਿਆਂ ਨੂੰ ਵੀ ਸਮੁੰਦਰ ਵੱਲ ਨਾ ਜਾਣ ਦੇ ਨਿਰਦੇਸ਼ ਦਿਤੇ ਗਏ ਹਨ।
heavy rain strikes mumbaiਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰ ਤੋਂ ਬਾਹਰ ਬੇਵਜ੍ਹਾ ਨਾ ਨਿਕਲਣ। ਨਾਲ ਹੀ ਮੁੰਬਈ ਪੁਲਿਸ ਨੇ ਬਾਰਿਸ਼ ਦੌਰਾਨ ਗੱਡੀਆਂ ਚਲਾਉਣ ਵਾਲਿਆਂ ਨੂੰ ਵੀ ਨਿਰਦੇਸ਼ ਜਾਰੀ ਕੀਤਾ ਹੈ ਕਿ ਫਿਸਲਣ ਦੀ ਸਥਿਤੀ ਨੂੰ ਦੇਖਦੇ ਹੋਏ ਸੰਭਲ ਕੇ ਗੱਡੀ ਚਲਾਉਣ ਕਿਉਂਕਿ ਇਸ ਨਾਲ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਹੜ੍ਹ ਦੀ ਸਥਿਤੀ ਨੂੰ ਦੇਖਦੇ ਹੋਏ ਸਾਰੇ ਸਕੂਲ ਖੁੱਲ੍ਹੇ ਰਹਿਣਗੇ ਤਾਕਿ ਪੀੜਤਾਂ ਨੂੰ ਆਸਰਾ ਮਿਲ ਸਕੇ।
heavy rain strikes mumbaiਇਸ ਤੋਂ ਇਲਾਵਾ ਨੇਵੀ ਨੂੰ ਵੀ ਇਸ ਸਬੰਧੀ ਅਲਰਟ 'ਤੇ ਰਖਿਆ ਗਿਆ ਹੈ। ਬੀਐਮਐਸ ਨੇ ਵੀ ਅਪਣੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਨਾਲ ਹੀ ਐਨਡੀਆਰਐਫ ਦੀ ਟੀਮ ਨੂੰ ਵੀ ਥਾਂ-ਥਾਂ ਤਾਇਨਾਤ ਕਰ ਦਿਤਾ ਗਿਆ ਹੈ। ਪ੍ਰਸ਼ਾਸਨ ਵਲੋਂ ਮਛੇਰਿਆਂ ਨੂੰ ਸਮੁੰਦਰ ਵੱਲ ਅਗਲੇ ਤਿੰਨ ਚਾਰ ਦਿਨਾਂ ਤਕ ਨਾ ਜਾਣ ਦੇ ਨਿਰਦੇਸ਼ ਦਿਤੇ ਗਏ ਹਨ।