
ਪਾਰਾ 47.4 ਡਿਗਰੀ ਸੈਲਸੀਅਸ ਤੋਂ ਉੱਪਰ
ਜੈਪੁਰ: ਰਾਜਸਥਾਨ ਵਿਚ ਲੋਕ ਤੇਜ਼ ਗਰਮੀ ਨਾਲ ਤ੍ਰਾਹ-ਤ੍ਰਾਹ ਕਰ ਰਹੇ ਹਨ। ਤਪਸ਼ ਇੰਨੀ ਹੈ ਕਿ ਇੱਥੇ ਬਿਨ੍ਹਾ ਕਿਸੇ ਚੁੱਲ੍ਹੇ ਦੇ ਰੇਤ 'ਤੇ ਹੀ ਆਮਲੇਟ ਤੇ ਪਾਪੜ ਪਕਾਏ ਜਾ ਰਹੇ ਹਨ। ਸੂਬੇ ਦੇ ਚੁਰੂ ਵਿਚ ਪਾਰਾ 47.4 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਚੁਰੂ ਇਲਾਕੇ ਦੀ ਤਪਸ਼ ਨੂੰ ਜਾਂਚਣ ਲਈ ਇਕ ਪਲੇਟ ਵਿਚ ਆਂਡੇ ਤੋੜ ਕੇ ਰੱਖੇ ਗਏ ਤੇ ਕੁਝ ਦੇਰ ਬਾਅਦ ਵੇਖਿਆ ਕੇ ਆਮਲੇਟ ਪੱਕ ਗਿਆ ਸੀ। ਰੇਤ 'ਤੇ ਪਾਪੜ ਵੀ ਸੇਕੇ ਗਏ।
Rajasthan Heatwave In Churu Enough to Cook Comelette
ਮੋਮਬੱਤੀ ਵੀ ਪਲਾਂ ਵਿਚ ਪਿਘਲ ਗਈ। ਸ਼ਨੀਵਾਰ ਨੂੰ ਪ੍ਰਦੇਸ਼ ਦੇ ਬੀਕਾਨੇਰ ਵਿਚ 47.1 ਡਿਗਰੀ, ਬਾੜਮੇਰ ਵਿਚ 47, ਕੋਟਾ ਵਿਚ 46.7 ਡਿਗਰੀ ਤੇ ਜੋਧਪੁਰ ਵਿਚ ਤਾਪਮਾਨ 46.3 ਡਿਗਰੀ ਸੈਲਸੀਅਸ ਤਾਪਮਾਨ ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਗਰਮੀ ਅਤੇ ਲੂ ਦਾ ਕਹਿਰ ਜਾਰੀ ਰਹੇਗਾ। ਸੂਬੇ ਵਿਚ ਪਿਛਲੇ ਕਈ ਦਿਨਾਂ ਤੋਂ ਤੇਜ਼ ਗਰਮੀ ਪੈ ਰਹੀ ਹੈ। ਇਸੇ ਦੌਰਾਨ ਕੇਰਲ ਵਿਚ 8 ਦਿਨਾਂ ਦੀ ਦੇਰੀ ਬਾਅਦ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।
Rajasthan Heatwave
ਮਾਨਸੂਨ ਪਹੁੰਚਦਿਆਂ ਹੀ ਇੱਥੋਂ ਦੇ ਲਗਪਗ ਸਾਰੇ ਇਲਾਕਿਆਂ ਵਿਚ ਜਲਥਲ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਕੇਰਲ ਵਿਚ ਦੇਰੀ ਨਾਲ ਪਹੁੰਚਣ ਕਰਕੇ ਦੇਸ਼ ਦੇ ਹੋਰ ਹਿੱਸਿਆਂ ਵਿਚ ਮਾਨਸੂਨ ਦੀ ਬਾਰਸ਼ ਵਿਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਮਾਨਸੂਨ ਵਿਚ ਦੇਰੀ ਦਾ ਬਾਰਸ਼ 'ਤੇ ਕੋਈ ਅਸਰ ਨਹੀਂ ਪੈਂਦਾ। ਵਿਭਾਗ ਨੇ ਦੱਸਿਆ ਕਿ ਬਾਰਸ਼ ਅਨੁਮਾਨ ਦੇ ਮੁਤਾਬਕ ਹੋਵੇਗੀ।