
ਇਹ ਸਾਰਾ ਕੁੱਝ ਤੇਜਿੰਦਰਪਾਲ ਸਿਘ ਟੀਮਾਂ ਨੇ ਇਕ ਵੀਡੀਉ...
ਗੰਗਾਨਗਰ: ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਰੋਡ ਸ਼੍ਰੀ ਗੰਗਾਨਗਰ ਵਿਖੇ ਸਾਕਾ ਨੀਲਾ ਤਾਰਾ ਸ਼ਹੀਦ ਹੋਏ ਸਮੁੱਚੇ ਸਿੰਘਾਂ-ਸਿੰਘਣੀਆਂ, ਬੱਚਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਜਿੱਥੇ ਗੁਰਦੁਆਰਾ ਦੇ ਸੇਵਾਦਾਰ ਅਤੇ ਸਿੱਖ ਫੈਡਰੇਸ਼ਨ ਦੇ ਮੈਂਬਰਾਂ ਨੇ 4,5 ਤੇ 6 ਤਰੀਕ ਨੂੰ ਛਬੀਲ ਦੀ ਸੇਵਾ ਚਲ ਰਹੀ ਸੀ। ਉੱਥੇ ਸਮੁੱਚੇ ਸੇਵਾਦਾਰਾਂ ਤੇ ਕੇਸ ਦਰਜ ਕੀਤਾ ਗਿਆ ਹੈ।
Tejinderpal Singh Teema
ਇਹ ਸਾਰਾ ਕੁੱਝ ਤੇਜਿੰਦਰਪਾਲ ਸਿਘ ਟੀਮਾਂ ਨੇ ਇਕ ਵੀਡੀਉ ਜਾਰੀ ਕਰ ਕੇ ਦਸਿਆ ਹੈ। ਸਿੰਘਾਂ ਤੇ ਕੇਸ ਹੋਣਾ ਕੋਈ ਨਿਵੇਕਲੀ ਗੱਲ ਨਹੀਂ ਹੈ, ਸਿੱਖਾਂ ਨੇ ਜ਼ੁਲਮ ਖਿਲਾਫ ਹਮੇਸ਼ਾ ਆਵਾਜ਼ ਚੁੱਕੀ ਹੈ ਪਰ ਸਰਕਾਰਾਂ ਦਾ ਇਹੀ ਮਕਸਦ ਰਿਹਾ ਹੈ ਸਿੱਖਾਂ ਦੀ ਆਵਾਜ਼ ਨੂੰ ਦਬਾਇਆ ਜਾਵੇ। ਉਹਨਾਂ ਅੱਗੇ ਦਸਿਆ ਕਿ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਹੈ ਕਿ ਪੁਲਿਸ ਨੇ ਸਟੇਟਮੈਂਟ ਦਿੱਤੀ ਹੈ ਕਿ ਛਬੀਲ ਲਗਾਉਣ ਦੀ ਆਗਿਆ ਨਹੀਂ ਲਈ ਗਈ ਸੀ।
Tejinderpal Singh Teema
ਇਸ ਗੱਲ ਦਾ ਖੁਲਾਸਾ ਕਰਦਿਆਂ ਉਹਨਾਂ ਕਿਹਾ ਕਿ ਸਿੱਖਾਂ ਵੱਲੋਂ 20 ਮਾਰਚ ਤੋਂ ਹੀ ਆਗਿਆ ਦੀ ਗੱਲ ਕੀਤੀ ਜਾ ਰਹੀ ਸੀ ਤੇ ਉਹ ਉਸ ਸਮੇਂ ਤੋਂ ਹੀ ਸੇਵਾ ਕਰ ਰਹੇ ਹਨ। ਇਸ ਦੁੱਖ ਦੀ ਘੜੀ ਵਿਚ ਸਿੱਖਾਂ ਨੇ ਹਰ ਖੇਤਰ ਵਿਚ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਹੈ। ਉਹਨਾਂ ਨੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਸੰਭਾਲ, ਭੋਜਨ, ਸੈਨੇਟਾਈਜ਼ਰ ਆਦਿ ਵਰਗੀ ਮਦਦ ਕੀਤੀ ਹੈ।
Tejinderpal Singh Teema
ਪੁਲਿਸ ਨੇ ਇਹ ਵੀ ਕਿਹਾ ਹੈ ਕਿ ਸੇਵਾਦਾਰਾਂ ਵੱਲੋਂ ਵੀਡੀਉ ਅਪਲੋਡ ਕੀਤੀ ਗਈ ਸੀ ਤਾਂ ਉਹਨਾਂ ਨੂੰ ਇਸ ਬਾਰੇ ਪਤਾ ਲੱਗਿਆ ਸੀ ਤੇ ਤਾਂ ਉਹਨਾਂ ਨੇ ਕੇਸ ਦਰਜ ਕੀਤਾ ਹੈ। ਪੁਲਿਸ ਪ੍ਰਸ਼ਾਸ਼ਨ ਲਗਾਤਾਰ ਝੂਠ ਬੋਲ ਰਿਹਾ ਹੈ। ਕੱਲ੍ਹ 9.55 ਤੇ ਉਹ ਲਾਈਵ ਹੋਏ ਸਨ ਤੇ ਪੁਲਿਸ ਨੇ ਕੇਸ 9 ਵਜੇ ਹੀ ਦਰਜ ਕਰ ਲਿਆ ਸੀ। ਫਿਰ ਉਹਨਾਂ ਨੇ ਇਹ ਵੀ ਝੂਠ ਬੋਲਿਆ ਹੈ ਕਿ ਸੇਵਾਦਾਰ ਇਕੋ ਗਲਾਸ ਵਿਚ ਸਾਰੀ ਸੰਗਤ ਨੂੰ ਪਾਣੀ ਪਿਲਾ ਰਰੇ ਸੀ।
Tejinderpal Singh Teema
ਜਦਕਿ ਇਕ ਗਲਾਸ ਨੂੰ ਚਾਰ ਥਾਵਾਂ ਤੇ ਧੋਇਆ ਜਾ ਰਿਹਾ ਹੈ ਤੇ ਗਲਾਸਾਂ ਦੀ ਗਿਣਤੀ ਵੀ ਬਹੁਤ ਹੈ। ਪੁਲਿਸ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਮੌਕੇ ਤੇ ਪਹੁੰਚ ਕੇ ਸਾਰਾ ਹਾਲ ਜਾਣਦੀ ਉਸ ਤੋਂ ਬਾਅਦ ਫੈਸਲਾ ਕਰਦੀ ਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ। ਜੈਪੁਰ ਵਿਚ ਨਿਰਜਲਾ ਇਕਾਦਸ਼ੀ ਤੇ ਏਸੀਪੀ ਲੈਵਲ ਤਕ ਦੇ ਅਧਿਕਾਰੀ ਛਬੀਲਾਂ ਲਗਾ ਰਹੇ ਹਨ, ਅਖ਼ਬਾਰਾਂ ਵਿਚ ਫੋਟੋਆਂ ਆ ਰਹੀਆਂ ਹਨ, ਲੋਕ ਵੱਡੀ ਗਿਣਤੀ ਵਿਚ ਛਬੀਲ ਪੀ ਰਹੀ ਹੈ, ਕੀ ਕੇਸ ਦਰਜ ਹੋਇਆ?
Tejinderpal Singh Teema
3 ਮਹੀਨਿਆਂ ਤੋਂ ਸੇਵਾ ਚਲ ਰਹੀ ਹੈ ਉਸ ਸਮੇਂ ਤੋਂ ਲੈ ਕੇ ਹੁਣ ਤਕ ਸੇਵਾ ਚਲ ਰਹੀ ਹੈ ਪਰ 6 ਜੂਨ ਨੂੰ ਹੀ ਕੇਸ ਦਰਜ ਕਿਉਂ ਹੋਇਆ। ਇਹ ਇਸ ਕਰ ਕੇ ਹੋਇਆ ਕਿਉਂ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਛਬੀਲ ਲਗਾਈ ਜਾ ਰਹੀ ਸੀ।
ਜਿੱਥੇ ਲੋਕਾਂ ਦੇ ਖੁਦ ਦੇ ਹਿਰਦੇ ਤਪ ਰਹੇ ਹਨ, ਇਹ ਬਾਬੇ ਨਾਨਕ ਦੀ ਹੀ ਓਮ ਹੈ ਜਿਹੜੀ ਖੁਦ ਤਪਦੇ ਹਿਰਦੇ ਰੱਖ ਕੇ ਸੰਗਤਾਂ ਦੇ ਦਿਲਾਂ ਨੂੰ ਠੰਡਕ ਪਹੁੰਚਾ ਰਹੀ ਹੈ। ਪੁਲਿਸ ਨੇ ਇਸ ਦੀ ਪੂਰੀ ਜਾਣਕਾਰੀ ਲਏ ਬਿਨਾਂ ਹੀ ਕੇਸ ਕਰ ਦਿੱਤਾ ਹੈ। ਇਹ ਜੋ ਕੇਸ ਕੀਤਾ ਗਿਆ ਹੈ ਕਿ ਇਹ ਸਿੱਖ ਵਿਰੋਧੀ ਮਾਨਸਿਕਤਾ ਰੱਖ ਕੇ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।