ਗੁਰਦਵਾਰਾ ਰਕਾਬ ਗੰਜ ਸਾਹਿਬ ਵਿਚ ਛਬੀਲ ਸੰਗਤ ਨੂੰ ਸਮਰਪਤ 
Published : Apr 29, 2019, 1:59 am IST
Updated : Apr 29, 2019, 1:59 am IST
SHARE ARTICLE
Pic
Pic

ਛਬੀਲ ਦੀ ਉਸਾਰੀ ਵਿਚ ਅਹਿਮ ਸਹਿਯੋਗ ਦੇਣ ਲਈ ਸ.ਦਲਜੀਤ ਸਿੰਘ ਗੁਲਾਟੀ ਤੇ ਉਨ੍ਹਾਂ ਦੇ ਪਰਵਾਰਕ ਜੀਆਂ ਨੂੰ ਸਿਰਪਾਉ ਦੇ ਕੇ ਨਿਵਾਜਿਆ

ਨਵੀਂ ਦਿੱਲੀ : ਇਤਿਹਾਸਕ ਗੁਰਦਵਾਰਾ ਰਕਾਬ ਗੰਜ ਸਾਹਿਬ ਵਿਖੇ ਅੱਜ ਪਾਣੀ ਪਿਆਉਣ ਲਈ ਛਬੀਲ ਸੰਗਤ ਨੂੰ ਸਮਰਪਤ ਕਰ ਦਿਤੀ ਗਈ। ਜੇਠ ਹਾੜ੍ਹ ਦੇ ਤਪਦੇ ਮਹੀਨਿਆਂ ਵਿਚ ਇਹ ਛਬੀਲ ਹਜ਼ਾਰਾਂ ਮੁਸਾਫ਼ਰਾਂ ਤੇ ਸੰਗਤ ਲਈ ਜੀਵਨ ਅੰਮ੍ਰਿਤ ਵਾਂਗ ਉਨ੍ਹਾਂ ਦੀ ਤ੍ਰੇਹ ਬੁਝਾਵੇਗੀ। ਗੁਰਦਵਾਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਵਲੋਂ ਅਰਦਾਸ ਕਰਨ ਪਿਛੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜਿੰਦਰ ਸਿੰਘ ਸਿਰਸਾ ਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆ ਨੇ 'ਜੈਕਾਰਿਆਂ ਦੀ ਗੂੰਜ' ਵਿਚ ਛਬੀਲ ਸੰਗਤ ਨੂੰ ਸਮਰਪਤ ਕੀਤੀ।

Manjinder Singh SirsaManjinder Singh Sirsa

ਪਿਛੋਂ ਇਨ੍ਹਾਂ ਸਾਰਿਆਂ ਨੇ ਰੱਲ ਕੇ, ਸੰਗਤ ਨੂੰ ਠੰਢਾ ਮਿੱਠਾ ਜਲ ਛਕਾਉਣ ਦੀ ਸੇਵਾ ਨਿਭਾਈ। ਛਬੀਲ ਦੀ ਉਸਾਰੀ ਵਿਚ ਅਹਿਮ ਸਹਿਯੋਗ ਦੇਣ ਲਈ ਸ.ਦਲਜੀਤ ਸਿੰਘ ਗੁਲਾਟੀ ਤੇ ਉਨ੍ਹਾਂ ਦੇ ਪਰਵਾਰਕ ਜੀਆਂ ਨੂੰ ਸਿਰਪਾਉ ਦੇ ਕੇ ਨਿਵਾਜਿਆ ਗਿਆ। ਛਬੀਲ ਦਾ ਨਵੀਨੀਕਰਨ ਕਰ ਕੇ, ਇਸ ਨੂੰ ਸੁੰਦਰ ਦਿੱਖ ਦੇਣ ਲਈ ਬਾਬਾ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਦਾ ਧਨਵਾਦ ਕਰਦਿਆਂ ਸ.ਸਿਰਸਾ ਨੇ ਕਿਹਾ, “ਛਬੀਲ ਬਣਾ ਕੇ, ਜਲ ਛਕਾਉਣ ਦੀ ਸੇਵਾ ਮਹਾਨ ਹੈ, ਹੁਣ  ਬਾਬਿਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀ ਬੋਲੀ ਨਾਲੋਂ ਟੁੱਟ ਰਹੀ ਸਾਡੀ ਨਵੀਂ ਪਨੀਰੀ ਨੂੰ ਪੰਜਾਬੀ ਦੀ ਸਿਖਲਾਈ ਦੇਣ ਲਈ ਵੀ ਵਧੀਆ ਵਿਦਿਅਕ ਅਦਾਰਿਆਂ ਦੀ ਉਸਾਰੀ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣ, ਕਿਉਂਕਿ ਸਰਕਾਰੀ ਨੀਤੀਆਂ ਨਾਲ ਪੰਜਾਬੀ ਦਾ ਘਾਣ ਹੀ ਹੋਇਆ ਹੈ।

Gurdwara Sri Rakab Ganj SahibGurdwara Sri Rakab Ganj Sahib

ਜੇਕਰ ਨਵੀਂ ਪਨੀਰੀ ਗੁਰਮੁਖੀ/ ਪੰਜਾਬੀ ਤੋਂ ਦੂਰ ਹੋ ਗਈ ਤਾਂ ਇਹ ਕੌਮ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੋਵੇਗਾ। ਬਾਬਿਆਂ ਕਰ ਕੇ, ਹੀ ਅੱਜ ਗੁਰਦਵਾਰਿਆਂ ਦੀਆਂ ਸੁੰਦਰ ਇਮਾਰਤਾਂ ਬਣ ਕੇ, ਤਿਆਰ ਹੋਈਆਂ ਹਨ।'' ਇਸ ਮੌਕੇ ਦਿੱਲੀ ਗੁਰਦਵਾਰਾ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ, ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਹਿਤ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ., ਸ.ਮਹਿੰਦਰ ਸਿੰਘ ਭੁੱਲਰ, ਬਾਬਾ ਸੋਹਨ ਸਿੰਘ ਬੀੜ ਸਾਹਿਬ, ਬਾਬਾ ਹਰੀ ਸਿੰਘ, ਬਾਬਾ ਫ਼ਤਿਹ ਸਿੰਘ, ਬਾਬਾ ਝੀਤਾ, ਸ.ਰਾਮ ਸਿੰਘ ਭਿੰਡਰ, ਸ.ਅਮਰਜੀਤ ਸਿੰਘ ਸ਼ਬਦ ਚੌਂਕੀ ਜੱਥਾ ਤੇ ਹੋਰ ਸੰਗਤ ਸ਼ਾਮਲ ਹੋਈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement