
ਪੰਚਕੂਲਾ ਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅੱਜ ਮੰਗਲਵਾਰ ਨੂੰ ਇੱਥੇ 9 ਨਵੇਂ ਮਾਮਲੇ ਸਾਹਮਣੇ ਆਏ ਹਨ।
ਪੰਚਕੂਲਾ ਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅੱਜ ਮੰਗਲਵਾਰ ਨੂੰ ਇੱਥੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਵੱਧ ਕੇ 44 ਹੋ ਗਈ ਹੈ। ਇਸ ਦੌਰਾਨ ਚਾਰ ਕੇਸ ਕਾਲਕਾ ਤੋਂ ਸਾਹਮਣੇ ਆਏ ਹਨ, ਇੱਕ-ਇੱਕ ਕੇਸ ਸੈਕਟਰ 17 ਤੇ ਸੈਕਟਰ 6 ਤੋਂ, ਜਦੋਂਕਿ ਇੱਕ ਪਰਿਵਾਰ ਦੇ ਤਿੰਨ ਕੇਸ ਸੈਕਟਰ 21 ਤੋਂ ਸਾਹਮਣੇ ਆਏ ਹਨ।
Covid 19
ਇੱਕ ਵਕੀਲ ਦੀ ਪਤਨੀ, ਜੋ ਸੈਕਟਰ 20 ਵਿੱਚ ਆਰਮੀ ਸੁਸਾਇਟੀ ਦੀ ਰਹਿਣ ਵਾਲੀ ਹੈ, ਨੇ ਪੌਜ਼ਟਿਵ ਟੈਸਟ ਕੀਤਾ ਹੈ ਜੋ ਦਿੱਲੀ ਤੋਂ ਪਰਤਣ ਮਗਰੋਂ ਵੀ ਸਕਾਰਾਤਮਕ ਟੈਸਟ ਕੀਤੀ ਗਈ ਸੀ। ਇਸ ਤੋਂ ਇਲਾਵਾ ਇਕ 46 ਸਾਲਾ ਵਿਅਕਤੀ ਜਿਹੜਾ ਕੇ ਸੈਕਟਰ 12-ਏ ਦਾ ਰਹਿਣਾ ਵਾਲਾ ਹੈ । ਇਹ ਜ਼ੀਰਕਪੁਰ ਦੇ ਢਕੋਲੀ ਤੋਂ ਇਕ ਕਰੋਨਾ ਵਾਇਰਸ ਦੇ ਸੰਪਰਕ ਵਿਚ ਆਉਂਣ ਤੋਂ ਬਾਅਦ ਕਰੋਨਾ ਦੀ ਲਪੇਟ ਵਿਚ ਆਇਆ ਹੈ।
Covid 19
ਦੱਸ ਦੱਈਏ ਕਿ ਹੁਣ ਇਨ੍ਹਾਂ ਸਾਰਿਆਂ ਨੂੰ ਸੈਕਟਰ 6 ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਤੋਂ ਅਲੱਗ ਕਰ ਦਿੱਤਾ ਹੈ ਅਤੇ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪ੍ਰਭਾਵਿਤ ਲੋਕਾਂ ਦੇ ਸੰਪਰਕਾਂ ਨੂੰ ਟ੍ਰੇਸ ਕਰਨਾ ਸ਼ੁਰੂ ਕਰ ਦਿੱਤਾ ਹੈ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।