
ਮੁਲਜ਼ਮ ਕੋਲੋਂ 19 ਲੈਪਟਾਪ, 592 ਸਿਮ ਕਾਰਡ, 5 ਮੋਬਾਈਲ ਫੋਨ, 4 ਏਟੀਐਮ ਕਾਰਡ ਅਤੇ 1 ਪਾਸਪੋਰਟ ਬਰਾਮਦ
ਦੇਹਰਾਦੂਨ: ਉਤਰਾਖੰਡ ਪੁਲਿਸ ( Uttarakhand Police) ਨੇ ਇੱਕ ਵੱਡੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਉਤਰਾਖੰਡ ਐਸਟੀਐਫ ਨੇ ਨੋਇਡਾ ਤੋਂ 250 ਕਰੋੜ ਰੁਪਏ ਦੀ ਧੋਖਾਧੜੀ(cyber fraud) ਦੇ ਮਾਮਲੇ ਵਿੱਚ ਇੱਕ ਮੁਲਜ਼ਮ( Accused) ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਧੋਖਾਧੜੀ ਸਿਰਫ 4 ਮਹੀਨਿਆਂ ਦੇ ਸਮੇਂ ਵਿੱਚ ਕੀਤੀ ਗਈ। ਧੋਖਾਧੜੀ(cyber fraud) ਚੀਨ (China) ਦੀ ਸਟਾਰਟਅਪ ਸਕੀਮ ਅਧੀਨ ਬਣੀ ਇਕ ਐਪ ਨਾਲ ਕੀਤੀ ਗਈ ਸੀ।
Online Fraud
ਇਸ ਐਪ ਨੂੰ ਦੇਸ਼ ਦੇ ਲਗਭਗ 50 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਹੈ। ਇਸ ਐਪ ਦੇ ਜ਼ਰੀਏ, ਲੋਕਾਂ ਨੂੰ 15 ਦਿਨਾਂ ਵਿਚ ਆਪਣੇ ਪੈਸੇ ਨੂੰ ਦੁਗਣਾ ਕਰਨ ਦਾ ਲਾਲਚ ਦਿੱਤਾ ਜਾਂਦਾ ਸੀ। ਧੋਖਾਧੜੀ ਵਿੱਚ 15 ਦਿਨਾਂ ਵਿੱਚ ਪੈਸੇ ਦੁੱਗਣੇ ਕਰਨ ਲਈ ਪਹਿਲਾਂ ਲੋਕਾਂ ਨੂੰ ਪਾਵਰ ਬੈਂਕ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ 15 ਦਿਨਾਂ ਵਿੱਚ ਪੈਸੇ ਦੁੱਗਣੇ ਕਰਨ ਦਾ ਲਾਲਚ ਦਿੱਤਾ ਜਾਂਦਾ।
Fraud
ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਹਰਿਦੁਆਰ ਨਿਵਾਸੀ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਸਨੇ ਇੱਕ "ਪਾਵਰ ਬੈਂਕ ਐਪ" ਤੋਂ ਪੈਸੇ ਦੁੱਗਣੇ ਕਰਨ ਲਈ ਕ੍ਰਮਵਾਰ 93 ਹਜਾਰ ਅਤੇ 72 ਹਜ਼ਾਰ ਜਮ੍ਹਾ ਕਰਵਾਏ ਹਨ, ਜਿਸਨੂੰ 15 ਦਿਨਾਂ ਵਿੱਚ ਦੁੱਗਣਾ ਕਰਨ ਲਈ ਕਿਹਾ ਗਿਆ ਸੀ।
Fraud
ਇਹ ਵੀ ਪੜ੍ਹੋ: ਸਰਕਾਰ ਖੇਤੀ ਬਿੱਲਾਂ ਤੋਂ ਇਲਾਵਾ ਹੋਰ ਮੁੱਦਿਆਂ ‘ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ - ਤੋਮਰ
ਪਰ ਜਦੋਂ ਇਹ ਨਹੀਂ ਹੋਇਆ, ਪੀੜਤ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ’ਤੇ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿਚ ਪਾਇਆ ਗਿਆ ਕਿ ਸਾਰੇ ਫੰਡ ਵੱਖ-ਵੱਖ ਖਾਤਿਆਂ ਵਿਚ ਤਬਦੀਲ ਕੀਤੇ ਗਏ ਸਨ ਜਦੋਂ ਵਿੱਤੀ ਲੈਣ-ਦੇਣ ਦਾ ਅਧਿਐਨ ਕੀਤਾ ਗਿਆ ਤਾਂ ਪੁਲਿਸ ਦੇ ਹੱਥ ਵਿਚ 250 ਕਰੋੜ ਦੀ ਧੋਖਾਧੜੀ(cyber fraud) ਸਾਹਮਣੇ ਆਈ।
ਐਸਐਸਪੀ ਅਜੇ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਉਤਰਾਖੰਡ ਐਸਟੀਐਫ ਨੇ ਨੋਇਡਾ ਤੋਂ ਇਸ ਮਾਮਲੇ ਦੇ ਦੋਸ਼ੀ ਪਵਨ ਪਾਂਡੇ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ 19 ਲੈਪਟਾਪ, 592 ਸਿਮ ਕਾਰਡ, 5 ਮੋਬਾਈਲ ਫੋਨ, 4 ਏਟੀਐਮ ਕਾਰਡ ਅਤੇ 1 ਪਾਸਪੋਰਟ ਬਰਾਮਦ ਹੋਇਆ ਹੈ। ਐਸਟੀਐਫ ਨੇ ਜਾਂਚ ਵਿੱਚ ਪਾਇਆ ਕਿ ਇਹ ਪੈਸਾ ਕ੍ਰਿਪਟੂ ਮੁਦਰਾ ਵਿੱਚ ਤਬਦੀਲ ਕਰਕੇ ਵਿਦੇਸ਼ ਭੇਜਿਆ ਜਾ ਰਿਹਾ ਹੈ।