
ਬੁਣਤੀ ਦਾ ਕੰਮ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਬਣੀ 'ਰਾਹਾ ਫਾਊਂਡੇਸ਼ਨ'। ਰਾਹਾ 300 ਤੋਂ ਜ਼ਿਆਦਾ ਆਰਟਿਸਟਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਦੁਨਿਆ ਨਾਲ ਜੋੜ ਰਿਹਾ ਹੈ।
ਭੋਪਾਲ: ਮੱਧ ਪ੍ਰਦੇਸ਼ (Madhya Pradesh) ਦੇ ਮਹੇਸ਼ਵਰ ਦੀ ਰਹਿਣ ਵਾਲੀ ਕਲਿਆਣੀ ਬੁਣਤੀ ਦਾ ਕੰਮ ਕਰਦੀ ਹੈ। ਕਲਿਆਣੀ ਦੇ ਪਰਿਵਾਰ 'ਚ ਉਸਦੀ ਦਾਦੀ ਤੋਂ ਲੈ ਕੇ ਉਸਦੇ ਮਾਤਾ-ਪਿਤਾ ਅਤੇ ਚਾਚਾ-ਚਾਚੀ ਸਾਰੇ ਹੀ ਬੁਣਤੀ ਦਾ ਕੰਮ ਕਰਦੇ ਹਨ। ਪਿਛਲੇ 30 ਸਾਲਾਂ ਤੋਂ ਇਹ ਕਲਾ ਇਹਨਾਂ ਤਿੰਨ ਪੀੜ੍ਹੀਆਂ ਦੇ ਦਿਲ ਦੇ ਬਹੁਤ ਕਰੀਬ ਹੈ। ਪਰ ਦੇਸ਼ 'ਚ ਕੋਰੋਨਾ (Coronavirus) ਕਾਲ ਦੌਰਾਨ ਲਗੇ ਲੋਕਡਾਉਨ ਕਾਰਨ ਇਹਨਾਂ ਵਰਗੇ ਕਈ ਕਾਰੀਗਰਾਂ (Artisans) ਦੇ ਕੰਮਾਂ ਵਿੱਚ ਰੁਕਾਵਟ ਪੈ ਗਈ। ਪਰ ਕਹਿੰਦੇ ਨੇ ਜਦ ਮੁਸ਼ਕਿਲ ਸਮੇਂ 'ਚ ਉਮੀਦ ਖ਼ਤਮ ਹੋਣ ਲਗੇ ਤਾਂ ਕੋਈ ਨਾ ਕੋਈ ਰਾਹ ਨਿਕਲ ਹੀ ਆਉਂਦਾ ਹੈ।
PHOTO
ਹੋਰ ਪੜ੍ਹੋ: ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
ਇਸੇ ਤਰ੍ਹਾਂ ਕਲਿਆਣੀ ਅਤੇ ਉਸਦੇ ਪਰਿਵਾਰ ਦੇ ਨਾਲ ਹੋਰ ਕਈ ਬੁਣਤੀ ਦਾ ਕੰਮ ਕਰਨ ਵਾਲਿਆਂ ਲਈ ਉਮੀਦ ਦੀ ਕਿਰਨ ਬਣੀ 'ਰਾਹਾ ਫਾਊਂਡੇਸ਼ਨ' (Raha Foundation)। ਇਹ ਫਾਊਂਡੇਸ਼ਨ ਦੇਸ਼ ਦੇ 300 ਤੋਂ ਜ਼ਿਆਦਾ ਆਰਟਿਸਟਾਂ ਨੂੰ ਡਿਜੀਟਲ ਮਾਧਿਅਮ ਰਾਹੀਂ ਦੁਨਿਆ ਨਾਲ ਜੋੜ ਰਿਹਾ ਹੈ। ਰਾਹਾ ਦੀ ਸ਼ੁਰੂਆਤ ਮੁੰਬਈ 'ਚ ਰਹਿ ਰਹੀ ਅੰਮ੍ਰਿਤਾ ਹਲਦੀਪੁਰ ਅਤੇ ਕੈਲੀਫੋਰਨੀਆ 'ਚ ਰਹਿਣ ਵਾਲੀ ਰਾਧਿਕਾ ਗੁਪਤਾ ਦੁਆਰਾ ਕੀਤੀ ਗਈ। ਰਾਧਿਕਾ ਇਕ ਸ਼ੋਸ਼ਲ ਐਂਟਰਪ੍ਰਾਈਜ਼ ਐਡਵਾਈਜ਼ਰ ਹੈ ਅਤੇ 12 ਸਾਲਾਂ ਤੋਂ ਫੈਸ਼ਨ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ। ਦੂਜੇ ਪਾਸੇ ਅੰਮ੍ਰਿਤਾ ਕੋਲ ਮਾਰਕੇਟਿੰਗ ਇੰਡਸਟਰੀ ਵਿੱਚ 16 ਸਾਲਾਂ ਦਾ ਤਜਰਬਾ ਹੈ ਅਤੇ ਉਹ ਪਿਛਲੇ 4 ਸਾਲਾਂ ਤੋਂ ਸੋਸ਼ਲ ਸਟਾਰਟਅਪ ਨਾਲ ਕੰਮ ਕਰ ਰਹੀ ਹੈ।
PHOTO
ਹੋਰ ਪੜ੍ਹੋ: ਮਹਾਂਮਾਰੀ ਕਾਰਨ ਅਨਾਥ ਹੋਏ ਬੱਚਿਆਂ ਦੀ ਸਿੱਖਿਆ ਸਰਕਾਰੀ ਜਾਂ ਨਿੱਜੀ ਸਕੂਲਾਂ 'ਚ ਜਾਰੀ ਰਹੇਗੀ- SC
ਦੱਸ ਦੇਈਏ ਕਿ ਰਾਹਾ ਨੇ ਲੋਕਡਾਉਨ ਦੌਰਾਨ ਜੁਲਾਈ ਵਿੱਚ 5 ਬੁਣਤੀ ਕਰਨ ਵਾਲਿਆਂ ਦੇ ਨਾਲ ਇਸਦੀ ਸ਼ੁਰੂਆਤ ਕੀਤੀ। ਰਾਧਿਕਾ ਨੇ ਦੱਸਿਆ ਕਿ ਇਸ ਦੌਰਾਨ ਕਈ ਕਾਰੀਗਰਾਂ ਦੇ ਕੰਮ ਰੁਕ ਗਏ, ਜਿਸ ਕਾਰਨ ਲੋਕਡਾਉਨ ਤੋਂ ਪਹਿਲਾਂ ਦੇ ਬਣਾਏ ਹੋਏ ਉਤਪਾਦ ਵੇਚਣ 'ਚ ਵੀ ਮੁਸ਼ਕਿਲ ਆ ਰਹੀ ਸੀ। ਇਸੇ ਦੌਰਾਨ ਅਸੀਂ ਕਾਰੀਗਰਾਂ ਨੂੰ ਡਿਜੀਟਲ ਟ੍ਰੇਨਿੰਗ (Digital Training) ਦੇਣੀ ਸ਼ੁਰੂ ਕਰ ਦਿੱਤੀ। ਕਾਰੀਗਰ ਪਹਿਲਾਂ ਤੋਂ ਹੀ ਅਪਣੀ ਕਲਾ ਵਿੱਚ ਮਾਹਿਰ ਹਨ ਪਰ ਉਹਨਾਂ ਨੂੰ ਵਪਾਰ ਬਾਰੇ ਜਾਣਕਾਰੀ ਨਹੀਂ ਸੀ।
PHOTO
ਹੋਰ ਪੜ੍ਹੋ: ਬਜ਼ੁਰਗ ਜੋੜੇ ਨੇ 95 ਸਾਲ ਦੀ ਉਮਰ ਵਿਚ ਵਿਆਹ ਕਰਵਾ ਕੇ ਪੇਸ਼ ਕੀਤੀ ਜ਼ਿੰਦਾਦਿਲੀ ਦੀ ਮਿਸਾਲ
ਰਾਧਿਕਾ ਨੇ ਅੱਗੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਜ਼ਿਆਦਾਤਰ ਲੋਕਾਂ ਦੇ ਵਪਾਰ 'ਚ ਸੋਸ਼ਲ ਮੀਡੀਆ ਜ਼ਰੀਏ ਵਾਧਾ ਹੋਇਆ ਹੈ। ਅਸੀਂ ਸੋਚਿਆ ਕਿ ਕਿਉਂ ਨਾ ਕਾਰੀਗਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਉਹਨਾਂ ਦੇ ਉਤਪਾਦਾਂ ਨੂੰ ਵੇਚਣਾ ਸਿਖਾਇਆ ਜਾਵੇ, ਤਾਂ ਜੋ ਉਹਨਾਂ ਨੂੰ ਕਿਸੇ ਵਿਚੋਲੇ ਜਾਂ ਕੰਪਨੀ ਦੇ ਸਹਾਰੇ ਨਾ ਬੈਠਣਾ ਪਵੇ। ਰਾਹਾ ਵਲੋਂ ਕਾਰੀਗਰਾਂ ਲਈ ਦੋ ਫੋਟੋਗ੍ਰਾਫੀ ਵਰਪਸ਼ਾਪਾਂ ਕਰਵਾਈਆਂ ਗਈਆਂ, ਜਿਸ ਰਾਹੀਂ ਉਹਨਾਂ ਨੂੰ ਬਿਹਤਰ ਢੰਗ ਨਾਲ ਸਿਖਾਇਆ ਜਾ ਸਕੇ। ਅੰਮ੍ਰਿਤਾ ਦਾ ਕਹਿਣਾ ਹੈ ਕਿ ਅਸੀਂ ਰਾਹਾ ਦੀ ਮਦਦ ਨਾਲ ਲੋਕਾਂ ਦਾ ਧਿਆਨ ਇਸ ਕਲਾ ਵੱਲ ਲਿਆਉਣਾ ਚਾਹੁੰਦੇ ਹਾਂ।