Maharastra News : ਟਰੱਕ ਡਰਾਈਵਰ ਦੀ ਸੜਕ ਹਾਦਸੇ 'ਚ ਹੋਈ ਮੌਤ, ਕਦੇ ਕਿਹਾ ਸੀ 'ਜੇ ਪੰਕਜਾ ਮੁੰਡੇ ਹਾਰ ਗਏ ਤਾਂ ਮੈਂ ਨਹੀਂ ਬਚਾਂਗਾ'  

By : BALJINDERK

Published : Jun 9, 2024, 7:09 pm IST
Updated : Jun 9, 2024, 7:09 pm IST
SHARE ARTICLE
Accident
Accident

Maharastra News : ਪੰਕਜਾ ਮੁੰਡੇ ਬੀਡ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਬਜਰੰਗ ਸੋਨਾਵਨੇ ਤੋਂ 6553 ਵੋਟਾਂ ਨਾਲ ਹਾਰ ਗਏ ਸੀ 

Maharastra News : ਮਹਾਰਾਸ਼ਟਰ  -ਲਾਤੂਰ ’ਚ ਇਕ 38 ਸਾਲਾ ਟਰੱਕ ਡਰਾਈਵਰ ਦੀ ਟੱਕਰ ਲੱਗਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਨੇ ਦਾਅਵਾ ਕੀਤਾ ਸੀ ਕਿ ਜੇਕਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਨੇਤਾ ਪੰਕਜਾ ਮੁੰਡੇ ਬੀਡ ਲੋਕ ਸਭਾ ਸੀਟ ਤੋਂ ਹਾਰ ਗਈ ਤਾਂ ਉਹ ਨਹੀਂ ਬਚੇਗਾ। ਪੁਲਿਸ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਮੰਨ ਰਹੀ ਹੈ।

ਇਹ ਵੀ ਪੜੋ:World War II : ਦੂਜੇ ਵਿਸ਼ਵ ਯੁੱਧ ਦੇ ਸਾਬਕਾ ਫੌਜੀ ਨੇ 100 ਸਾਲ ਦੀ ਉਮਰ 'ਚ 96 ਸਾਲਾ ਪ੍ਰੇਮਿਕਾ ਨਾਲ ਕੀਤਾ ਵਿਆਹ

ਇਸ ਸਬੰਧੀ ਕਿੰਗਗਾਂਵ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਬੋਰਗਾਂਵ ਪੱਟੀ ਨੇੜੇ ਅਹਿਮਦਪੁਰ-ਅੰਧੋਰੀ ਰੋਡ 'ਤੇ ਰਾਤ ਕਰੀਬ 9 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਚਿਨ ਕੋਂਡੀਬਾ ਮੁੰਡੇ (38) ਵਾਸੀ ਯਸਟਰ, ਅਹਿਮਦਪੁਰ, ਲਾਤੂਰ ਜ਼ਿਲ੍ਹੇ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਬੱਸ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਹਾਦਸਾ ਸੀ ਜਾਂ ਖੁਦਕੁਸ਼ੀ ਦਾ। ਇਹ ਉਦੋਂ ਵਾਪਰਿਆ ਜਦੋਂ 'ਯਲਦਾਰਵਾੜੀ ਨਾਈਟ ਹਾੱਲਟ' ਬੱਸ ਬੋਰਗਾਂਵਪੱਟੀ 'ਤੇ ਰੁਕੀ। ਸਚਿਨ ਬੱਸ ਦੇ ਪਿੱਛੇ ਖੜ੍ਹਾ ਸੀ ਅਤੇ ਜਦੋਂ ਬੱਸ ਪਿੱਛੇ ਹਟਣ ਲੱਗੀ ਤਾਂ ਉਸ ਦੀ ਟੱਕਰ ਹੋ ਗਈ।

ਇਹ ਵੀ ਪੜੋ:Maharashtra News : ਬੀਡ ਦੇ ਮਰਾਠਾ ਭਾਈਚਾਰੇ ਦੇ ਲੋਕਾਂ 'ਤੇ ਭਾਜਪਾ ਨੂੰ ਵੋਟ ਨਾ ਪਾਉਣ 'ਤੇ ਕੀਤਾ ਜਾ ਰਿਹਾ ਤੰਗ ਪ੍ਰੇਸ਼ਾਨ: ਮਨੋਜ ਜਾਰੰਗੇ  

ਇਸ ਮੌਕੇ ਕਿਨਾਗਾਂਵ ਥਾਣੇ ਦੇ ਸਹਾਇਕ ਇੰਸਪੈਕਟਰ ਭਾਉਸਾਹਿਬ ਖੰਡਾਰੇ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਮਹਾਰਾਸ਼ਟਰ ਰਾਜ ਸੜਕ ਆਵਾਜਾਈ ਨਿਗਮ ਦੀ ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਮ੍ਰਿਤਕ ਅਣਵਿਆਹਿਆ ਸੀ ਅਤੇ ਆਪਣੇ ਮਾਤਾ-ਪਿਤਾ ਅਤੇ ਭਰਾ ਨਾਲ ਰਹਿੰਦਾ ਸੀ। ਉਸਨੇ ਇੱਕ ਵੀਡੀਓ ਜਾਰੀ ਕਰਕੇ ਦਾਅਵਾ ਕੀਤਾ ਸੀ ਕਿ "ਜੇ ਪੰਕਜਾ ਮੁੰਡੇ ਚੋਣ ਹਾਰ ਜਾਂਦੇ ਹਨ, ਤਾਂ ਸਚਿਨ ਜ਼ਿੰਦਾ ਨਹੀਂ ਰਹੇਗਾ"। ਉਸ ਸਮੇਂ ਇਹ ਵੀਡੀਓ ਵਾਇਰਲ ਹੋ ਗਿਆ ਸੀ। ਪੰਕਜਾ ਮੁੰਡੇ ਬੀਡ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਬਜਰੰਗ ਸੋਨਾਵਨੇ ਤੋਂ ਬਹੁਤ ਹੀ ਕਰੀਬੀ ਮੁਕਾਬਲੇ ’ਚ 6553 ਵੋਟਾਂ ਨਾਲ ਹਾਰ ਗਏ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਚੋਣ ਨਤੀਜਿਆਂ ਤੋਂ ਬਾਅਦ ਸਚਿਨ ਦੁਖੀ ਸੀ ਅਤੇ ਚੁੱਪ ਰਿਹਾ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਸਵੇਰੇ ਉਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ 'ਚ ਕੀਤਾ ਗਿਆ।

(For more news apart from  Truck driver dies in road accident, once said 'If Pankaja Munde loses election then I will not survive News in Punjabi, stay tuned to Rozana Spokesman)

Location: India, Maharashtra, Latur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement