
ਕਾਨਪੁਰ ਵਿਚ ਗੰਗਾ ਨਦੀ ਵਿਚ ਡੁੱਬਣ ਨਾਲ ਪੰਜ ਬੱਚਿਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕੇ ਇਹ ਸਾਰੇ ਬੱਚੇ ਐਤਵਾਰ ਨੂੰ ਗੰਗਾ ਬੈਰਾਜ ਘੁੰਮਣ ਗਏ ਸਨ, ਇਸ ...
ਲਖਨਊ, ਕਾਨਪੁਰ ਵਿਚ ਗੰਗਾ ਨਦੀ ਵਿਚ ਡੁੱਬਣ ਨਾਲ ਪੰਜ ਬੱਚਿਆਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕੇ ਇਹ ਸਾਰੇ ਬੱਚੇ ਐਤਵਾਰ ਨੂੰ ਗੰਗਾ ਬੈਰਾਜ ਘੁੰਮਣ ਗਏ ਸਨ, ਇਸ ਦੌਰਾਨ ਨਦੀ ਵਿਚ ਡੁੱਬਣ ਨਾਲ ਇਹਨਾਂ ਦੀ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਐਤਵਾਰ ਸ਼ਾਮ ਨੂੰ ਇਹ ਸਾਰੇ ਬੱਚੇ ਗੰਗਾ ਨਦੀ ਵਿਚ ਨਹਾਉਣ ਲਈ ਉਤਰ ਗਏ, ਇਸ ਦੌਰਾਨ ਜਦੋਂ ਇੱਕ ਬੱਚਾ ਪਾਣੀ ਵਿਚ ਡੁੱਬਣ ਲਗਾ ਤਾਂ ਉਸਨੂੰ ਬਚਾਉਣ ਲਈ ਬਾਕੀ ਬਚੇ ਵੀ ਅੱਗੇ ਵਧੇ। ਪਰ ਇਨ੍ਹਾਂ ਬੱਚਿਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਅੱਗੇ ਪਾਣੀ ਬਹੁਤ ਡੂੰਘਾ ਹੈ, ਜਿਸ ਕਾਰਨ ਸਾਰੇ ਬੱਚੇ ਡੂੰਘੇ ਪਾਣੀ ਵਿਚ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।
Ganga river,dead bodies
ਪੁਲਿਸ ਦੇ ਅਨੁਸਾਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਦੱਸ ਦਈਏ ਕਿ ਹੁਣ ਤੱਕ ਪੰਜ ਵਿਚੋਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਪ੍ਰਧਾਨ ਸੰਜੀਵ ਸੁਮਨ ਨੇ ਦੱਸਿਆ ਕਿ ਐਤਵਾਰ ਨੂੰ ਸ਼ਾਮ ਤਿੰਨ ਬੱਚਿਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਪਰ ਦੋ ਬੱਚਿਆਂ ਦਾ ਹਲੇ ਤੱਕ ਕੋਈ ਪਤਾ ਨਹੀਂ ਚੱਲਿਆ ਹੈ। ਪੁਲਿਸ ਦੇ ਅਨੁਸਾਰ ਗੰਗਾ ਨਦੀ ਦੇ ਕਿਨਾਰੇ ਤਿੰਨ ਸਾਈਕਲ, ਪੰਜ ਜੋੜੀ ਚੱਪਲਾਂ ਚੱਪਲ ਅਤੇ ਪੰਜ ਬੱਚਿਆਂ ਦੇ ਕੱਪੜੇ ਮਿਲੇ ਹਨ। ਹਲੇ ਤੱਕ ਬੱਚਿਆਂ ਦੀ ਸ਼ਿਨਾਖਤ ਨਹੀਂ ਹੋ ਪਾਈ ਹੈ। ਜਾਣਕਾਰੀ ਦੇ ਅਨੁਸਾਰ ਬੱਚਿਆਂ ਦੀ ਉਮਰ 12 - 15 ਸਾਲ ਦੇ ਵਿਚਕਾਰ ਹੈ।
Ganga river,dead bodies
ਸੁਮਨ ਦੇ ਅਨੁਸਾਰ ਬੱਚੇ ਕੱਪੜੇ ਅਤੇ ਚੱਪਲਾਂ ਉਤਾਰ ਕੇ ਨਹਾਉਣ ਲਈ ਨਦੀ ਵਿਚ ਉਤਰੇ ਸਨ। ਜਦੋਂ ਇੱਕ ਬੱਚਾ ਡੁੱਬਣ ਲੱਗਿਆ ਤਾਂ ਬਾਕੀ ਬੱਚੇ ਉਸਦੀ ਸਹਾਇਤਾ ਲਈ ਡੂੰਘੇ ਪਾਣੀ ਵਿੱਚ ਚਲੇ ਅਤੇ ਜਿਸ ਕਾਰਨ ਉਹ ਬਾਕੀ ਮਾਸੂਮ ਵੀ ਅਪਣੀ ਜਾਨ ਗਵਾ ਬੈਠੇ। ਪੁਲਿਸ ਪ੍ਰਧਾਨ ਨੇ ਦੱਸਿਆ ਕਿ ਬੱਚਿਆਂ ਦੇ ਡੁੱਬਣ ਦੀ ਜਾਣਕਾਰੀ ਸਥਾਨਕ ਮਛੇਰੇ ਨੇ ਦਿੱਤੀ, ਜਿਸ ਤੋਂ ਬਾਅਦ ਗੋਤਾਖ਼ੋਰਾਂ ਦੀ ਟੀਮ ਦੀ ਮਦਦ ਨਾਲ ਬੱਚਿਆਂ ਦੀ ਭਾਲ ਕਰਨੀ ਸ਼ੁਰੂ ਹੋਈ। ਜਿਨ੍ਹਾਂ ਵਿਚੋਂ ਤਿੰਨ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ, ਉਨ੍ਹਾਂ ਨੂੰ ਹੈਲਟ ਹਸਪਤਾਲ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਦੀ ਅਜੇ ਤੱਕ ਪਛਾਣ ਨਹੀ ਹੋ ਸਕੀ ਹੈ। ਬਾਕੀ ਦੋ ਬੱਚਿਆਂ ਦੀ ਭਾਲ ਜਾਰੀ ਹੈ।