ਅਲਵਰ ਪੁਲਿਸ ਨੇ ਪਹਿਲੂ ਖ਼ਾਨ ਦੇ ਬੇਟੇ ਵਿਰੁਧ ਅੱਗੇ ਜਾਂਚ ਦੀ ਮੰਗੀ ਮਨਜ਼ੂਰੀ
Published : Jul 9, 2019, 6:18 pm IST
Updated : Jul 9, 2019, 6:18 pm IST
SHARE ARTICLE
Alwar police to probe against pehlu khan sons
Alwar police to probe against pehlu khan sons

ਪਹਿਲੂ ਖ਼ਾਨ ਦਾ ਨਾਮ ਆਰੋਪ ਪੱਤਰ ਹਟਾ ਦਿੱਤਾ ਗਿਆ ਹੈ।

ਨਵੀਂ ਦਿੱਲੀ: ਗੈਰ ਕਾਨੂੰਨੀ ਤਰੀਕੇ ਨਾਲ ਗਊਆਂ ਦੀ ਢੁਹਾਈ ਕੇਸ ਵਿਚ ਅਲਵਰ ਪੁਲਿਸ ਨੇ ਕੋਰਟ ਤੋਂ ਪਹਿਲੂ ਖ਼ਾਨ ਦੇ ਦੋ ਬੇਟਿਆਂ ਵਿਰੁਧ ਅੱਗੇ ਜਾਂਚ ਕਰਨ ਦੀ ਆਗਿਆ ਮੰਗੀ ਹੈ। ਪਹਿਲੂ ਖ਼ਾਨ ਦੀ ਇਕ ਅਪ੍ਰੈਲ 2017 ਨੂੰ ਕੁੱਝ ਕਥਿਤ ਗਊ ਰੱਖਿਅਕਾਂ ਨੇ ਅਲਵਰ ਵਿਚ ਕੁੱਟਮਾਰ ਕੀਤੀ ਸੀ। ਬਾਅਦ ਵਿਚ ਪਹਿਲੂ ਖ਼ਾਨ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ। ਪਹਿਲੂ ਖ਼ਾਨ ਅਤੇ ਉਸ ਦੇ ਦੋ ਪੁੱਤਰ ਮਾਸ ਲੈ ਕੇ ਨੂੰਹ ਜਾ ਰਹੇ ਸਨ ਅਤੇ ਲੋਕਾਂ ਨੇ ਉਹਨਾਂ ਤੇ ਗਊ ਤਸਕਰੀ ਦਾ ਸ਼ੱਕ ਸੀ।

ਪਹਿਲੂ ਖ਼ਾਨ ਦੇ ਬੇਟੇ ਨੇ ਦਸਿਆ ਕਿ ਉਹ ਅਲਵਰ ਦੇ ਟਪੂਕੜਾ ਵਿਚ ਜਾਨਵਰ ਵੇਚਣ ਜਾ ਰਹੇ ਸਨ ਅਤੇ ਟ੍ਰਕ ਆਪਰੇਟਰ ਨੇ ਦਾਅਵਾ ਕੀਤਾ ਕਿ ਉਸ ਨੇ ਅਪਣਾ ਵਾਹਨ ਘਟਨਾ ਹੋਣ ਤੋਂ ਪਹਿਲਿਂ ਕਿਸੇ ਦੂਜੇ ਵਿਅਕਤੀ ਨੂੰ ਵੇਚ ਦਿੱਤਾ ਸੀ। ਪੁਲਿਸ ਨੇ ਪਹਿਲੂ ਖ਼ਾਨ ਦੇ ਦੋਵਾਂ ਬੇਟਿਆਂ ਇਰਸ਼ਾਦ ਅਤੇ ਆਰਿਫ਼ ਅਤੇ ਟ੍ਰਕ ਆਪਰੇਟਰ ਖ਼ਾਨ ਮੁਹੰਮਦ ਵਿਰੁਧ ਇਸ ਸਾਲ ਮਈ ਵਿਚ ਚਾਰਜਸ਼ੀਟ ਪਹਿਲਾਂ ਤੋਂ ਦਾਇਰ ਕਰ ਦਿੱਤੀ ਹੈ।

ਸਾਰੇ ਆਰੋਪੀਆਂ ਨੂੰ ਰਾਜਸਥਾਨ ਪਸ਼ੂ ਪਾਲਣ ਐਕਟ 1995 ਦੀਆਂ ਕਈ ਧਾਰਾਵਾਂ ਵਿਚ ਆਰੋਪੀ ਮੰਨਿਆ ਗਿਆ ਹੈ। ਪਹਿਲੂ ਖ਼ਾਨ ਦਾ ਨਾਮ ਆਰੋਪ ਪੱਤਰ ਹਟਾ ਦਿੱਤਾ ਗਿਆ ਹੈ ਕਿਉਂ ਕਿ ਉਸ ਦੀ ਮੌਤ ਹੋ ਚੁੱਕੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement