
ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਵਿਰੁਧ ਵੱਡੀ ਕਾਰਵਾਈ ਕੀਤੀ ਹੈ
ਨਵੀਂ ਦਿੱਲੀ: ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਭਗੌੜੇ ਹੀਰੇ ਦੇ ਵਪਾਰੀ ਨੀਰਵ ਮੋਦੀ ਵਿਰੁਧ ਵੱਡੀ ਕਾਰਵਾਈ ਕੀਤੀ ਹੈ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਸਿਆ ਹੈ ਕਿ ਨੀਰਵ ਮੋਦੀ ਦੀ 326.99 ਕਰੋੜ ਦੀ ਜਾਇਦਾਦ ਭਗੌੜੇ ਆਰਥਿਕ ਅਪਰਾਧ ਐਕਟ ਤਹਿਤ ਜ਼ਬਤ ਕਰ ਲਈ ਗਈ ਹੈ।
Nirav Modi
ਮਹੱਤਵਪੂਰਨ ਗੱਲ ਇਹ ਹੈ ਕਿ ਜੂਨ ਦੇ ਸ਼ੁਰੂਆਤੀ ਹਫ਼ਤੇ ਪੀਐਮਐਲਏ ਅਦਾਲਤ ਨੇ ਆਦੇਸ਼ ਦਿਤਾ ਸੀ ਕਿ ਨੀਰਵ ਮੋਦੀ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ। ਇਸ ਆਦੇਸ਼ ਦੇ ਬਾਅਦ ਹੁਣ ਨੀਰਵ ਦੀਆਂ ਸਾਰੀਆਂ ਜਾਇਦਾਦਾਂ 'ਤੇ ਭਾਰਤ ਸਰਕਾਰ ਦਾ ਅਧਿਕਾਰ ਹੈ।
Nirav Modi
ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਨੀਰਵ ਮੋਦੀ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਵਿਚ ਮੁੰਬਈ ਵਿਚ ਚਾਰ ਫ਼ਲੈਟ, ਅਲੀਬਾਗ਼ ਵਿਚ ਜ਼ਮੀਨ, ਇਕ ਫ਼ਾਰਮ ਹਾਊਸ, ਲੰਦਨ ਵਿਚ ਫ਼ਲੈਟ, ਯੂਏਈ ਵਿਚ ਇਕ ਫ਼ਲੈਟ, ਜੈਸਲਮੇਰ ਵਿਚ ਇਕ ਵਿੰਡ ਮਿੱਲ ਅਤੇ ਬੈਂਕਾਂ ਅਤੇ ਸ਼ੇਅਰਾਂ ਵਿਚ ਜਮ੍ਹਾਂ ਪੈਸੇ ਸ਼ਾਮਲ ਹਨ।
Nirav Modi
ਕਿਹਾ ਜਾ ਰਿਹਾ ਹੈ ਕਿ ਈਡੀ ਦੀ ਇਸ ਵੱਡੀ ਕਾਰਵਾਈ ਕਾਰਨ ਨੀਰਵ ਮੋਦੀ ਨੂੰ ਬਹੁਤ ਨੁਕਸਾਨ ਝਲਣਾ ਪਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਨੀਰਵ ਮੋਦੀ 'ਤੇ ਈ.ਡੀ. ਦੁਆਰਾ ਜ਼ਬਤ ਕਰਨ ਦੀ ਕਾਰਵਾਈ ਕੀਤੀ ਜਾ ਚੁੱਕੀ ਹੈ।
Nirav Modi
ਮਾਰਚ 2020 ਵਿਚ ਹੋਈ ਨੀਰਵ ਮੋਦੀ ਦੀ ਜਾਇਦਾਦਾਂ ਦੀ ਨਿਲਾਮੀ ਤੋਂ 51 ਕਰੋੜ ਪ੍ਰਾਪਤ ਹੋਏ ਸਨ। ਇਹ ਸੰਪਤੀਆਂ ਈਡੀ ਨੇ ਜ਼ਬਤ ਕਰ ਲਈਆਂ ਸਨ। ਨਿਲਾਮੀ ਕੀਤੀ ਗਈ ਜਾਇਦਾਦਾਂ ਵਿਚ ਰੋਲਜ਼ ਰਾਇਸ ਕਾਰਾਂ, ਐਮਐਫ ਹੁਸੈਨ ਅਤੇ ਅਮ੍ਰਿਤਾ ਸ਼ੇਰ-ਗਿੱਲ ਪੇਂਟਿੰਗਜ਼ ਅਤੇ ਡਿਜ਼ਾਈਨਰ ਹੈਂਡਬੈਗ ਸ਼ਾਮਲ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।