ਹਿੰਦੂ ਪਤਨੀ ਦੀ ਆਖਰੀ ਇੱਛਾ ਲਈ ਜੰਗ ਲੜ ਰਿਹਾ ਮੁਸਲਿਮ ਪਤੀ, ਮੰਦਰ ਨੇ ਕੀਤਾ ਇਨਕਾਰ
Published : Aug 9, 2018, 12:25 pm IST
Updated : Aug 9, 2018, 12:25 pm IST
SHARE ARTICLE
A Muslim man’s struggle to fulfil dead Hindu wife’s ‘wish’
A Muslim man’s struggle to fulfil dead Hindu wife’s ‘wish’

ਇੱਕ ਮੁਸਲਿਮ ਪਤੀ ਆਪਣੀ ਹਿੰਦੂ ਪਤਨੀ ਦੀ ਆਖਰੀ ਇੱਛਾ ਪੂਰੀ ਕਰਨ ਦੀ ਜੰਗ ਲੜ ਰਿਹਾ ਹੈ

ਨਵੀਂ ਦਿੱਲੀ, ਇੱਕ ਮੁਸਲਿਮ ਪਤੀ ਆਪਣੀ ਹਿੰਦੂ ਪਤਨੀ ਦੀ ਆਖਰੀ ਇੱਛਾ ਪੂਰੀ ਕਰਨ ਦੀ ਜੰਗ ਲੜ ਰਿਹਾ ਹੈ। ਪਿਛਲੇ ਹਫਤੇ ਨਿਵੇਦਿਤਾ ਰਹਿਮਾਨ ਦੀ ਮੌਤ ਮਲਟੀ ਆਰਗਨ ਫੇਲਿਅਰ ਦੇ ਕਾਰਨ ਹੋ ਗਈ। ਉਨ੍ਹਾਂ ਦੇ ਪਰਿਵਾਰ ਨੇ ਉਸ ਦਾ ਅੰਤਮ ਸੰਸਕਾਰ ਉਸੀ ਦਿਨ ਸਥਾਨਕ ਸ਼ਮਸ਼ਾਨ ਘਾਟ 'ਤੇ ਕਰ ਦਿੱਤਾ। ਪਰ ਨਿਵੇਦਿਤਾ ਦਾ ਪਰਿਵਾਰ ਉਨ੍ਹਾਂ ਦਾ ਸ਼ਰਾਧ ਅਜੇ ਤਕ ਨਹੀਂ ਕਰ ਸਕਿਆ, ਕਿਉਂਕਿ ਮੰਦਰ ਕਮੇਟੀ ਨੇ ਉਨ੍ਹਾਂ ਦੇ ਸ਼ਰਾਧ ਦੀ ਬੁਕਿੰਗ ਨੂੰ ਕੈਂਸਲ ਕਰ ਦਿੱਤਾ। ਹਾਲਾਂਕਿ ਇਸ ਮਾਮਲੇ ਵਿਚ ਪਰਿਵਾਰ ਨੂੰ ਇੱਕ ਸਾਮਾਜਕ ਸੰਸਥਾ ਦੀ ਮਦਦ ਜ਼ਰੂਰ ਮਿਲੀ।

A Muslim man’s struggle to fulfil dead Hindu wife’s ‘wish’A Muslim man’s struggle to fulfil dead Hindu wife’s ‘wish’

ਸੰਸਥਾ ਨੇ ਮ੍ਰਿਤਕ ਔਰਤ ਦਾ ਸ਼ਰਾਧ ਕਰਵਾਉਣ ਦੀ ਪੇਸ਼ਕਸ਼ ਕੀਤੀ। ਔਰਤ ਦੇ ਪਤੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਦੇ ਸ਼ਰਾਧ ਲਈ 'ਚਿਤਰੰਜਨ ਪਾਰਕ ਕਾਲੀ ਮੰਦਰ' ਵਿਚ 6 ਅਗਸਤ ਨੂੰ ਬੁਕਿੰਗ ਕੀਤੀ ਸੀ ਅਤੇ 1,300 ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਸੀ। ਨਿਵੇਦਿਤਾ ਦਾ ਸ਼ਰਾਧ 12 ਅਗਸਤ ਨੂੰ ਹੋਣਾ ਸੀ, ਪਰ ਬੁਕਿੰਗ ਦੇ ਕੁੱਝ ਦੇਰ ਬਾਅਦ ਹੀ ਮੰਦਰ ਦੇ ਦਫਤਰ ਵਿਚ ਉਨ੍ਹਾਂ ਨੂੰ ਇੱਕ ਫ਼ੋਨ ਆਇਆ। ਉਨ੍ਹਾਂ ਨੇ ਦੱਸਿਆ ਕਿ ਮੰਦਰ ਤੋਂ ਆਏ ਫੋਨ ਕਾਲ ਵਿਚ ਇੱਕ ਭਲਾ-ਆਦਮੀ ਵਾਰ - ਵਾਰ ਮੇਰਾ ਨਾਮ ਪੁੱਛ ਰਿਹਾ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਸ਼ਰਾਧ ਦੀ ਪ੍ਰੀਕਿਰਿਆ ਨਹੀਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਮੈਂ ਉਨ੍ਹਾਂ ਨੂੰ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਬੰਗਾਲੀ ਵਿਚ ਜਵਾਬ ਦਿੰਦੇ ਹੋਏ ਕਿਹਾ ਕਿ ਤੁਸੀ ਬਿਹਤਰ ਜਾਣਦੇ ਹੋ। ਉਨ੍ਹਾਂ ਨੇ ਦੱਸਿਆ ਕਿ ਫੋਨ ਉੱਤੇ ਇਹ ਵੀ ਕਿਹਾ ਗਿਆ ਤੁਸੀ ਆਪਣੇ ਪੈਸੇ ਵੀ ਵਾਪਸ ਲੈ ਸਕਦੇ ਹੋ। ਮਾਮਲੇ ਵਿਚ 'ਸੀਆਰ' ਪਾਰਕ ਕਾਲੀ ਮੰਦਰ ਕਮੇਟੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਅਸੀ ਇਸ ਮੰਦਰ ਦੇ ਰੱਖਿਅਕ ਹਾਂ, ਜਿਨ੍ਹਾਂ ਦੀ ਹਰ ਦੋ ਸਾਲ ਬਾਅਦ ਚੋਣ ਹੁੰਦੀ ਹੈ।

A Muslim man’s struggle to fulfil dead Hindu wife’s ‘wish’A Muslim man’s struggle to fulfil dead Hindu wife’s ‘wish’ਅਸੀ ਹਿੰਦੂ ਧਰਮ ਦੀ ਮਾਨਤਾ ਨੂੰ ਨਹੀਂ ਬਦਲ ਸਕਦੇ। ਹਾਲਾਂਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਕਿ ਅਖੀਰ ਕਿਉਂ ਉਨ੍ਹਾਂ ਦੀ ਬੁਕਿੰਗ ਕੈਂਸਲ ਕੀਤੀ ਗਈ। ਦੱਸ ਦਈਏ ਕਿ ਨਿਵੇਦਿਤਾ ਦੇ ਪਤੀ ਇੰਤੀਯਾਜੁਰ ਵਪਾਰਕ ਕਰ ਦੇ ਡਾਇਰੈਕਟੋਰੇਟ ਵਿਚ ਅਸਿਸਟੇਂਟ ਕਮਿਸ਼ਨਰ ਦੇ ਅਹੁਦੇ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਜਦੋਂ ਕਿ ਨਿਵੇਦਿਤਾ ਕੋਲਕਾਤਾ ਦੇ ਇੱਕ ਸਕੂਲ ਵਿਚ ਬੰਗਾਲੀ ਅਤੇ ਸੰਸਕ੍ਰਿਤ ਦੇ ਅਧਿਆਪਕ ਸਨ। ਦੋਵਾਂ ਨੇ ਸਾਲ 1998 ਵਿਚ ਸਪੇਸ਼ਲ ਮੈਰਿਜ ਐਕਟ ਦੇ ਤਹਿਤ ਵਿਆਹ ਕੀਤਾ ਸੀ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement