ਪਤਨੀ ਨਾਲ ਵਿਵਾਦ ਤੋਂ ਬਾਅਦ ਪਤੀ ਨੇ ਅਪਣੇ ਤਿੰਨ ਬੱਚਿਆਂ ਨੂੰ ਸੁੱਟਿਆ ਨਦੀ 'ਚ, ਮੌਤ
Published : Aug 7, 2018, 11:38 am IST
Updated : Aug 7, 2018, 11:38 am IST
SHARE ARTICLE
Man Allegedly Threw 3 Sons Into River
Man Allegedly Threw 3 Sons Into River

ਆਂਧ੍ਰ ਪ੍ਰਦੇਸ਼ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਚਿੱਤੂਰ ਜਿਲ੍ਹੇ ਵਿਚ ਅਪਣੀ ਪਤਨੀ ਨਾਲ ਵਿਵਾਦ ਤੋਂ ਬਾਅਦ ਪਤੀ ਨੇ ਅਪਣੇ ਤਿੰਨ ਬੱਚਿਆਂ ...

ਹੈਦਰਾਬਾਦ : ਆਂਧ੍ਰ ਪ੍ਰਦੇਸ਼ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਚਿੱਤੂਰ ਜਿਲ੍ਹੇ ਵਿਚ ਅਪਣੀ ਪਤਨੀ ਨਾਲ ਵਿਵਾਦ ਤੋਂ ਬਾਅਦ ਪਤੀ ਨੇ ਅਪਣੇ ਤਿੰਨ ਬੱਚਿਆਂ ਨੂੰ ਕਥਿਤ ਰੂਪ ਨਾਲ ਨਦੀ ਵਿਚ ਸੁੱਟ ਦਿਤਾ। ਪਾਣੀ ਵਿਚ ਡੁੱਬਣ ਨਾਲ ਤਿੰਨਾਂ ਦੀ ਮੌਤ ਹੋ ਗਈ। ਸੋਮਵਾਰ ਸਵੇਰੇ ਤਿੰਨਾਂ ਮਾਸੂਮਾਂ ਦੀਆਂ ਲਾਸ਼ਾਂ ਨਦੀ ਵਿਚ ਤੈਰਦੀਆਂ ਨਜ਼ਰ ਆਈਆਂ। ਇਹ ਖੌਫਨਾਕ ਘਟਨਾ ਚਿੱਤੂਰ ਦੇ ਬਾਲਿਆ ਗੰਗਨਾ ਪੱਲੂ ਬਲਾਕ ਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਕ ਨਿਰਮਾਣ ਮਜਦੂਰ ਦਾ ਐਤਵਾਰ ਰਾਤ ਅਪਣੀ ਪਤਨੀ ਨਾਲ ਲੜਾਈ ਹੋ ਗਈ।

Man Allegedly Threw 3 Sons Into RiverMan Allegedly Threw 3 Sons Into River

ਉਹ ਅਪਣੇ ਸਹੁਰਾ-ਘਰ ਆਇਆ ਹੋਇਆ ਸੀ। ਸ਼ਰਾਬ ਦੇ ਨਸ਼ੇ ਵਿਚ ਪਤੀ ਦੀ ਕਥਿਤ ਸ਼ੋਸ਼ਣ ਤੋਂ ਤੰਗ ਆ ਕੇ ਆਰੋਪੀ ਦੀ ਪਤਨੀ ਅਪਣੇ ਪੇਕੇ ਆਈ ਸੀ। ਇਸ ਤੋਂ ਬਾਅਦ ਵੈਂਕਟੇਸ਼ ਨੇ ਸਹੁਰਾ-ਘਰ ਪਹੁੰਚ ਕੇ ਪਤਨੀ 'ਤੇ ਅਪਣੇ ਨਾਲ ਘਰ ਚਲਣ ਦਾ ਦਬਾਅ ਬਣਾਇਆ ਪਰ ਉਸਨੇ ਇਨਕਾਰ ਕਰ ਦਿਤਾ। ਵਿਵਾਦ ਤੋਂ ਬਾਅਦ ਰਾਤ ਵਿਚ ਲਗਭੱਗ 10 ਵਜੇ ਵੈਂਕਟੇਸ਼ ਅਪਣੇ ਤਿੰਨ ਬੇਟੇ - ਪੂਨੀਤ (5 ਸਾਲ), ਸੰਜੇ (3 ਸਾਲ)  ਅਤੇ ਰਾਹੁਲ (2 ਸਾਲ) ਦੇ ਨਾਲ ਅਪਣੇ ਪਿੰਡ ਦੇ ਵੱਲ ਪਰਤ ਰਿਹਾ ਸੀ। ਰਸਤੇ ਵਿਚ ਉਸਨੇ ਇਕ ਵਾਰ ਫਿਰ ਸ਼ਰਾਬ ਪੀਤੀ ਅਤੇ ਅੱਗੇ ਦੇ ਸਫ਼ਰ 'ਤੇ ਚਲਣ ਲਗਾ।

Man Allegedly Threw 3 Sons Into RiverMan Allegedly Threw 3 Sons Into River

ਇਲਜ਼ਾਮ ਹੈ ਕਿ ਜਦੋਂ ਉਹ ਨੀਵਾ ਨਦੀ ਦੇ ਪੁੱਲ 'ਤੇ ਪਹੁੰਚਿਆ, ਤਾਂ ਉਸਨੇ ਬੱਚਿਆਂ ਨੂੰ ਨਦੀ ਵਿਚ ਧੱਕਾ ਦੇ ਦਿੱਤਾ। ਇਸ ਭਿਆਨਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਇਕੱਲੇ ਘਰ ਪਹੁੰਚਿਆ ਅਤੇ ਇਹ ਜਤਾਉਂਦੇ ਹੋਏ ਸੋ ਗਿਆ ਮੰਨ ਲਉ ਕੁੱਝ ਹੋਇਆ ਹੀ ਨਾ ਹੋਵੇ। ਸੋਮਵਾਰ ਸਵੇਰੇ ਗੁਆੰਢੀਆਂ ਨੇ ਬੱਚਿਆਂ ਦੇ ਘਰ 'ਤੇ ਨਾ ਹੋਣ ਦੀ ਗੱਲ ਨੋਟਿਸ ਕੀਤੀ, ਤਾਂ ਉਨ੍ਹਾਂ ਨੇ ਵੈਂਕਟੇਸ਼ ਦੀ ਪਤਨੀ ਤੋਂ ਬੱਚਿਆਂ ਦੇ ਉਸਦੇ ਨਾਲ ਹੋਣ ਦੇ ਬਾਰੇ ਵਿਚ ਪੁੱਛਿਆ।

Man Allegedly Threw 3 Sons Into RiverMan Allegedly Threw 3 Sons Into River

ਇਸ ਤੋਂ ਬਾਅਦ ਉਹ ਪਿੰਡ ਪਹੁੰਚੀ ਅਤੇ ਵੈਂਕਟੇਸ਼ ਤੋਂ ਬੱਚਿਆਂ ਦੇ ਬਾਰੇ ਵਿਚ ਸਵਾਲ ਕੀਤਾ ਤਾਂ ਉਸਨੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਜਦੋਂ ਸਾਰੇ ਗੁਆਂਢੀ ਇਕੱਠਾ ਹੋਣ ਲੱਗੇ ਤਾਂ ਉਸਨੇ ਚਕਦੇ ਹੋਏ ਅਪਣੇ ਗੁਨਾਹਾਂ ਦੀ ਜਾਣਕਾਰੀ ਦਿਤੀ। ਪਿੰਡ ਵਾਲਿਆਂ ਨੇ ਤਿੰਨਾਂ ਮਾਸੂਮਾਂ ਦੀਆਂ ਲਾਸ਼ਾਂ  ਨਦੀ ਵਿਚ ਤੈਰਦੀਆਂ ਪਾਈਆਂ। ਉਥੇ ਹੀ ਘਟਨਾ ਦਾ ਪਤਾ ਚਲਣ ਤੋਂ ਬਾਅਦ ਤੋਂ ਵੈਂਕਟੇਸ਼ ਫਰਾਰ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement