
ਭਾਰਤੀ ਜਨਤਾ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ 2014 ਤੋਂ ਵੀ ਜ਼ਿਆਦਾ ਬਹੁਮਤ ਨਾਲ ਸਰਕਾਰ ਦਾ ਗਠਨ ਯਕੀਨੀ ਕਰਨ ਦਾ ਅਹਿਦ ਲਿਆ ਹੈ...........
ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ 2014 ਤੋਂ ਵੀ ਜ਼ਿਆਦਾ ਬਹੁਮਤ ਨਾਲ ਸਰਕਾਰ ਦਾ ਗਠਨ ਯਕੀਨੀ ਕਰਨ ਦਾ ਅਹਿਦ ਲਿਆ ਹੈ। ਸੂਤਰਾਂ ਅਨੁਸਾਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਪਾਰਟੀ ਦੀ ਇਕ ਮਹੱਤਵਪੂਰਨ ਬੈਠਕ 'ਚ ਇਹ ਅਹਿਦ ਲਿਆ ਗਿਆ। ਉਨ੍ਹਾਂ ਦਸਿਆ ਕਿ ਬੈਠਕ 'ਚ ਸ਼ਾਹ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ 'ਚ ਪਾਰਟੀ 2014 ਤੋਂ ਵੀ ਜ਼ਿਆਦਾ ਬਹੁਮਤ ਨਾਲ ਸਰਕਾਰ ਬਣਾਏਗੀ।
ਅਜਿਹਾ ਉਨ੍ਹਾਂ ਨੂੰ ਪੂਰਾ ਭਰਸਾ ਹੈ ਕਿਉਂਕਿ ਸੰਕਲਪ ਦੀ ਤਾਕਤ ਨੂੰ ਕੋਈ ਹਰਾ ਨਹੀਂ ਸਕਦਾ। ਸੂਤਰਾਂ ਅਨੁਸਾਰ ਅਮਿਤ ਸ਼ਾਹ ਹੀ 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਅਗਵਾਈ ਕਰਨਗੇ। ਭਾਜਪਾ ਪ੍ਰਧਾਨ ਵਜੋਂ ਉਨ੍ਹਾਂ ਦਾ ਕਾਰਜਕਾਲ ਜਨਵਰੀ, 2019 'ਚ ਖ਼ਤਮ ਹੋ ਰਿਹਾ ਹੈ ਪਰ ਅੱਜ ਹੋ ਰਹੀ ਭਾਜਪਾ ਕਾਰਜਕਾਰਨੀ ਬੈਠਕ 'ਚ ਫ਼ੈਸਲਾ ਕੀਤਾ ਗਿਆ ਕਿ ਉਹ ਚੋਣਾਂ ਖ਼ਤਮ ਹੋਣ ਤਕ ਭਾਜਪਾ ਦੀ ਅਗਵਾਈ ਕਰਦੇ ਰਹਿਣਗੇ।
(ਏਜੰਸੀਆਂ)