ਡਾਲਰ ਦੇ ਮੁਕਾਬਲੇ ਡਿਗਦੇ ਰੁਪਏ ਨਾਲ ਮਹਿੰਗਾ ਹੋ ਸਕਦੈ ਇਲਾਜ
Published : Sep 9, 2018, 1:37 pm IST
Updated : Sep 9, 2018, 1:37 pm IST
SHARE ARTICLE
Medical Treatment Cost
Medical Treatment Cost

ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਰੁਪਈਆ ਭਾਰਤ ਵਿਚ ਬਿਮਾਰ ਲੋਕਾਂ ਦਾ ਮੈਡੀਕਲ ਬਿਲ ਵਧਾ ਸਕਦਾ ਹੈ। ਡਾਲਰ ਅਤੇ ਯੂਰੋ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਅਤੇ ਇਨਫਲੈਕਸ਼ਨ...

ਮੁੰਬਈ : ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਰੁਪਈਆ ਭਾਰਤ ਵਿਚ ਬਿਮਾਰ ਲੋਕਾਂ ਦਾ ਮੈਡੀਕਲ ਬਿਲ ਵਧਾ ਸਕਦਾ ਹੈ। ਡਾਲਰ ਅਤੇ ਯੂਰੋ ਦੇ ਮੁਕਾਬਲੇ ਰੁਪਏ ਦੀ ਕਮਜ਼ੋਰੀ ਅਤੇ ਇਨਫਲੈਕਸ਼ਨ ਦੀ ਵਜ੍ਹਾ ਨਾਲ ਕਾਰਡੀਅਕ ਸਟੈਂਟਸ, ਆਰਥੋਪੈਡਿਕ ਇੰਪਲੈਂਟ, ਹਾਰਟ ਵਾਲਵ ਅਤੇ ਕੈਥਟਰ ਵਰਗੇ ਮੈਡੀਕਲ ਡਿਵਾਈਸਸ ਦੀਆਂ ਕੀਮਤਾਂ ਵਧ ਸਕਦੀਆਂ ਹਨ। ਜਨਵਰੀ ਤੋਂ ਅਗੱਸਤ ਦੇ ਵਿਚਕਾਰ ਰੁਪਈਆ ਡਾਲਰ ਦੇ ਮੁਕਾਬਲੇ ਕਰੀਬ 10.7 ਫ਼ੀਸਦੀ ਡਿਗ ਚੁੱਕਿਆ ਹੈ ਅਤੇ ਯੂਰੋ ਦੀ ਤੁਲਨਾ ਵਿਚ 7.6 ਫ਼ੀਸਦੀ ਕਮਜ਼ੋਰ ਹੋ ਚੁੱਕਿਆ ਹੈ। 

Rupee DownRupee Down

ਇਸ ਤੋਂ ਇਲਾਵਾ ਇੰਫਲੈਕਸ਼ਨ ਦੀ ਵਜ੍ਹਾ ਨਾਲ ਅਪਰੇਟਿੰਗ ਕਾਸਟ 5-6 ਫ਼ੀਸਦੀ ਵਧ ਚੁੱਕਿਆ ਹੈ ਅਤੇ ਜੇਕਰ ਇਸ ਨੂੰ ਮਰੀਜ਼ਾਂ ਤਕ ਪਾਸ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਮੈਡੀਕਲ ਬਿਲ ਵਧ ਜਾਵੇਗਾ। ਇੰਡਸਟਰੀ ਨਾਲ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਆਯਾਤ ਦਰ ਵਿਚ ਵਾਧਾ ਹੋਇਆ ਹੈ, ਪਰ ਅਜੇ ਕੰਪਨੀਆਂ ਇਸ ਦਾ ਖ਼ਰਚ ਉਠਾ ਰਹੀਆਂ ਹਨ। ਭਾਰਤ 80 ਫ਼ੀਸਦੀ ਮੈਡੀਕਲ ਡਿਵਾਈਸਸ ਅਮਰੀਕਾ ਤੋਂ ਆਯਾਤ ਕਰਦਾ ਹੈ। ਕਾਰਡੀਅਕ ਸਟੇਂਟਸ ਅਤੇ ਹੋਰ ਉਪਕਰਨਾਂ ਦੀ ਕੀਮਤ ਸਰਕਾਰ ਨੇ ਤੈਅ ਕਰ ਦਿਤੀ ਹੈ, ਇਸ ਲਈ ਕੰਪਨੀਆਂ ਅਪਰੂਵਲ ਦੇ ਬਿਨਾਂ ਐਮਆਰਪੀ ਨਹੀਂ ਵਧਾ ਸਕਦੀਆਂ ਹਨ।

Medical Treatment CostMedical Treatment Cost

ਮੈਡੀਕਲ ਡਿਵਾਈਸਸ ਇੰਡਸਟਰੀ ਨੇ ਨੈਸ਼ਨਲ ਫਾਰਮਾਸੂਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਤੋਂ 10 ਫ਼ੀਸਦੀ ਕੀਮਤ ਵਧਾਉਣ ਦੀ ਮੰਗ ਕੀਤੀ ਹੈ।ਕੀਮਤਾਂ ਵਿਚ ਇਕ ਸਾਲ ਵਿਚ ਇੰਨਾ ਵਧਾ ਸਵੀਕਾਰਯੋਗ ਵੀ ਹੈ। ਹਾਲਾਂਕਿ ਸਰਕਾਰ ਅਜੇ ਕੀਮਤਾਂ ਵਿਚ ਬਦਲਾਅ ਦੀ ਇਜਾਜ਼ਤ ਦੇਣ ਦੇ ਪੱਖ ਵਿਚ ਨਹੀਂ ਹੈ। ਮੈਡੀਕਲ ਤਕਨੀਕ ਐਸੋਸੀਏਸ਼ਨ ਆਫ਼ ਇੰਡੀਆ ਦੇ ਚੇਅਰਮੈਨ ਪਵਨ ਚੌਧਰੀ ਨੇ ਕਿਹਾ ਕਿ ਅਸੀਂ ਵਿੱਤ ਅਤੇ ਸਿਹਤ ਮੰਤਰਾਲਾ ਨੂੰ ਕਸਟਮ ਡਿਊਟੀ ਵਿਚ ਛੋਟ ਦੀ ਅਪੀਲ ਕਰਾਂਗੇ ਤਾਕਿ ਕੀਮਤਾਂ ਵਿਚ ਵਾਧਾ ਅਡਜਸਟ ਹੋ ਸਕੇ। ਅਜੇ ਇਨ੍ਹਾਂ ਡਿਵਾਈਸਸ 'ਤੇ 8-28 ਫ਼ੀਸਦੀ ਕਸਟਮ ਡਿਊਟੀ ਹੈ।

Falling RupeeFalling Rupee

ਦਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਇਕ ਸੰਸਥਾ ਵਲੋਂ ਰੁਪਏ ਦੀ ਡਿਗ ਰਹੀ ਕੀਮਤ ਅਤੇ ਪਟਰੌਲ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਖ਼ੁਲਾਸਾ ਕੀਤਾ ਗਿਆ ਸੀ ਕਿ ਇਸ ਨਾਲ ਮਹਿੰਗਾਈ ਹੋਰ ਜ਼ਿਆਦਾ ਵਧੇਗੀ। ਕੁੱਝ ਕੰਪਨੀਆਂ ਨੇ ਵੀ ਅਪਣੇ ਉਤਪਾਦਾਂ ਵਿਚ 5-8 ਫ਼ੀਸਦੀ ਤਕ ਵਾਧਾ ਕਰਨ ਦੀ ਤਿਆਰੀ ਕੀਤੀ ਹੋਈ ਹੈ ਜਦਕਿ ਕਈਆਂ ਨੇ ਵਾਧਾ ਕਰ ਦਿਤਾ ਹੈ। ਇਸ ਵਾਧੇ ਦਾ ਬੋਝ ਯਕੀਨਨ ਤੌਰ 'ਤੇ ਜਨਤਾ ਦੀ ਜੇਬ 'ਤੇ ਪਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement